ਲੁਧਿਆਣਾ ਦੇ ਪੌਸ਼ ਇਲਾਕੇ ਵਿੱਚ ਪਿੱਜ਼ਾ ਆਊਟਲੈੱਟ 'ਤੇ ਫਾਇਰਿੰਗ, ਗੈਂਗਸਟਰ ਨੇ ਲਈ ਜ਼ਿੰਮੇਵਾਰੀ
August 19, 2026 / crime
LPTV Bureau /
Ludhiana
ਜ਼ਿੰਮੇਵਾਰੀ 'ਗੋਪੀ ਲਹੋਰੀਆ ਗਰੁੱਪ ਨੇ ਲਈ ਹੈ
ਅਗਲੀ ਵਾਰ ਸਿੱਧਾ ਮੱਥੇ ਵਿੱਚ ਗੋਲੀ ਲੱਗੇਗੀ।
ਲੁਧਿਆਣਾ। ਬੀ.ਆਰ.ਐਸ.
ਨਗਰ ਵਿੱਚ ਦੇਰ ਰਾਤ ਪਿੱਜ਼ਾ
ਆਊਟਲੈੱਟ 'ਤੇ ਇੱਕ
ਨੌਜਵਾਨ ਵੱਲੋਂ ਤਾਬੜਤੋੜ ਫਾਇਰਿੰਗ
ਕਰ ਦਿੱਤੀ ਗਈ। ਇਸ ਵਾਰਦਾਤ ਤੋਂ
ਬਾਅਦ ਇਲਾਕੇ ਵਿੱਚ ਦਹਿਸ਼ਤ ਦਾ
ਮਾਹੌਲ ਹੈ। ਇਸ ਹਮਲੇ ਦੀ ਜ਼ਿੰਮੇਵਾਰੀ
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ
'ਤੇ 'ਗੋਪੀ
ਲਹੋਰੀਆ ਗਰੁੱਪ' ਨਾਂ
ਦੇ ਪੇਜ ਵੱਲੋਂ ਪੋਸਟ ਪਾ ਕੇ ਲਈ ਗਈ
ਹੈ।
ਇੱਧਰ ਸਾਹਮਣੇ ਆਏ ਸੀ.ਸੀ.ਟੀ.ਵੀ.
ਫੁਟੇਜ ਵਿੱਚ ਸਾਫ਼ ਦਿਖਿਆ
ਹੈ ਕਿ ਹਮਲਾਵਰਾਂ ਨੇ ਦੁਕਾਨ ਵਿੱਚ
ਵੜ ਕੇ ਮਹਿਜ਼ 3 ਸਕਿੰਟਾਂ
ਵਿੱਚ ਲਗਾਤਾਰ 3 ਗੋਲੀਆਂ
ਦਾਗ਼ੀਆਂ ਸਨ। ਪੁਲਿਸ ਹੁਣ ਜਿੱਥੇ
ਸੀ.ਸੀ.ਟੀ.ਵੀ.
ਦੇ ਆਧਾਰ 'ਤੇ
ਸ਼ੂਟਰਾਂ ਦੀ ਭਾਲ ਕਰ ਰਹੀ ਹੈ,
ਉੱਥੇ ਇਸ ਸੋਸ਼ਲ ਮੀਡੀਆ
ਪੋਸਟ ਦੀ ਸੱਚਾਈ ਦੀ ਵੀ ਜਾਂਚ ਵਿੱਚ
ਜੁੱਟ ਗਈ ਹੈ।
ਇੰਸਟਾਗ੍ਰਾਮ 'ਤੇ
ਗੋਪੀ ਲਹੋਰੀਆ ਗਰੁੱਪ ਦੇ ਨਾਂ ਨਾਲ
ਪਾਈ ਗਈ ਪੋਸਟ ਵਿੱਚ ਫਾਇਰਿੰਗ ਦੀ
ਸਿੱਧੀ ਜ਼ਿੰਮੇਵਾਰੀ ਲਈ ਗਈ ਹੈ।
ਪੋਸਟ ਵਿੱਚ ਲਿਖਿਆ ਹੈ ਕਿ "ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫ਼ਤਿਹ। ਮੈਂ ਗੋਪੀ ਲਹੋਰੀਆ,
ਕੱਲ੍ਹ ਰਾਤ ਪਿੱਜ਼ਾ ਫ੍ਰਮ
ਮੈਕਸੀਕੋ, ਜੇ-ਬਲਾਕ
ਲੁਧਿਆਣਾ 'ਤੇ ਜੋ
ਫਾਇਰਿੰਗ ਹੋਈ ਉਹ ਅਸੀਂ ਕਰਵਾਈ
ਹੈ।
ਇਸ ਨੂੰ ਸਾਡੇ ਫੋਨ ਨਜ਼ਰ ਨਹੀਂ
ਆਉਂਦੇ ਸਨ, ਇਗਨੋਰ
ਕਰਦਾ ਸੀ, ਇਸ ਕਰਕੇ
ਛੋਟਾ ਜਿਹਾ ਟ੍ਰੇਲਰ ਦਿੱਤਾ ਹੈ।
ਅਗਲੀ ਵਾਰ ਸਿੱਧਾ ਮੱਥੇ ਵਿੱਚ ਗੋਲੀ
ਲੱਗੇਗੀ। ਕੰਮ-ਕਾਰ,
ਜ਼ਿੰਦਗੀ, ਘਰ-ਪਰਿਵਾਰ
ਸਭ ਕੁਝ ਅੱਗੇ ਹੈ ਤੁਹਾਡਾ ਅਤੇ
ਅਸੀਂ ਤਾਂ ਮਰੇ ਹੋਏ ਹਾਂ, ਮਰਦਾ
ਬੰਦਾ ਜਾਂਦੇ-ਜਾਂਦੇ
ਬਹੁਤਿਆਂ ਨੂੰ ਲੈ ਜਾਂਦਾ ਹੈ।
ਭੁੱਲੇ ਹਮ ਕਿਸੇ ਨੂੰ ਵੀ ਨਹੀਂ
ਹਾਂ, ਸਭ ਦਾ ਪਤਾ ਹੈ
ਅਤੇ ਸਭ 'ਤੇ ਨਿਗਾਹ
ਹੈ ਸਾਡੀ। ਜਿਸ ਦਿਨ ਮੌਕਾ ਮਿਲ
ਗਿਆ, ਬਾਬਾ ਦੀਪ ਸਿੰਘ
ਜੀ ਮਿਹਰ ਰੱਖਣ, ਲੈ
ਕੇ ਤੁਹਾਨੂੰ ਐਂਬੂਲੈਂਸ ਹੀ ਜਾਵੇਗੀ।"
ਹਾਲਾਂਕਿ ਅਸੀਂ ਇਸ ਪੋਸਟ
ਦੀ ਪੁਸ਼ਟੀ ਨਹੀਂ ਕਰਦੇ।
Firing At A Pizza Outlet In A Posh Area Of ludhiana Gangster Claims Responsibility