ਪੰਜਾਬ ਪੁਲਿਸ ਨੇ ਪੁਲਿਸ ਅਦਾਰੇ ਤੇ ਹਮਲੇ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ ਕੀਤਾ ਅੰਮ੍ਰਿਤਸਰ ਵਿੱਚ ਆਈਈਡੀ ਬਰਾਮਦ    ਆਈ.ਪੀ.ਆਰ.ਓ. ਅਮਨਪ੍ਰੀਤ ਸਿੰਘ ਮਨੌਲੀ ਦੇ ਪਿਤਾ ਮਨਜੀਤ ਸਿੰਘ ਮਨੌਲੀ ਨਮਿਤ ਅੰਤਿਮ ਅਰਦਾਸ ਹੋਈ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 29 ਉੱਘੀਆਂ ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਿਤ    ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਆਦਰਸ਼ਾਂ ਤੇ ਚੱਲ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    80ਵਾਂ ਆ਼ਜਾਦੀ ਦਿਹਾੜਾ: ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ਚ ਲਹਿਰਾਇਆ ਤਿਰੰਗਾLPTV    ਭਾਰੀ ਬਾਰਿਸ਼ ਨੇ ਪਠਾਨਕੋਟ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ    15 ਅਗਸਤ ਤੋਂ ਸ਼ੁਰੂ ਹੋਵੇਗਾ ਹਾਕੀ ਵਿਸ਼ਵ ਕੱਪ, ਭਾਰਤ ਦਾ ਪਹਿਲਾ ਮੁਕਾਬਲਾ ਵੇਲਜ਼ ਨਾਲ    ਡੀਜ਼ਲ ਦਾ ਭੁਗਤਾਨ ਰੁਕਿਆ, ਪਠਾਨਕੋਟ ਚ ਦੋ ਦਿਨਾਂ ਤੋਂ ਕੂੜਾ ਚੁੱਕਣ ਦਾ ਕੰਮ ਠੱਪ    Samsung Freedom Sale: Galaxy S26 ਸੀਰੀਜ਼ ਤੇ ₹30,500 ਤੱਕ ਛੋਟ    ਪੰਚਕੂਲਾ ਚ ਜਨਰੇਟਰ ਚੁੱਕਦੇ ਸਮੇਂ ਕ੍ਰੇਨ ਪਲਟੀ, ਦੋ ਹੈਲਪਰਾਂ ਦੀ ਮੌਤ   

18th installment of Kisan Samman Nidhi : 9.4 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਅੱਜ ਪਹੁੰਚਣਗੇ 20 ਹਜ਼ਾਰ ਕਰੋੜ ਰੁਪਏ

20-Thousand-Crore-Rupees-Will-Re


Admin / Agriculture

ਲਾਈਵ ਪੰਜਾਬੀ ਟੀਵੀ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਯਾਨੀ ਅੱਜ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਵਜੋਂ 20,000 ਕਰੋੜ ਰੁਪਏ ਜਾਰੀ ਕਰਨਗੇ, ਜਿਸ ਨਾਲ ਦੇਸ਼ ਭਰ ਦੇ 9.4 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ ਕਰਨਗੇ।


ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ, ਮਹਾਰਾਸ਼ਟਰ ਦੇ ਵਾਸ਼ਿਮ ਵਿਚ ਇਕ ਸਮਾਗਮ ਦੌਰਾਨ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਭੁਗਤਾਨ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਕਿਸਾਨਾਂ ਨੂੰ ਰਾਜ ਦੀ ਨਮੋ ਸ਼ੇਤਕਾਰੀ ਮਹਾਸਮਾਨ ਨਿਧੀ ਯੋਜਨਾ ਦੇ ਤਹਿਤ 2,000 ਕਰੋੜ ਰੁਪਏ ਵਾਧੂ ਮਿਲਣਗੇ। 18ਵੀਂ ਕਿਸ਼ਤ ਦੇ ਨਾਲ, ਇਸ ਯੋਜਨਾ ਦੇ ਤਹਿਤ ਵੰਡੀ ਜਾਣ ਵਾਲੀ ਕੁੱਲ ਰਕਮ 3.45 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗੀ, ਜਿਸ ਨਾਲ ਦੇਸ਼ ਭਰ ਦੇ 11 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ।


24 ਫਰਵਰੀ, 2019 ਨੂੰ ਕੀਤੀ ਗਈ ਸੀ ਯੋਜਨਾ


24 ਫਰਵਰੀ, 2019 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ, ਜ਼ਮੀਨ ਵਾਲੇ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਦਿੱਤੇ ਜਾਂਦੇ ਹਨ।

ਇਸ ਦੌਰਾਨ ਮੋਦੀ ਪਸ਼ੂ ਪਾਲਣ ਨਾਲ ਜੁੜੀ ਯੋਜਨਾ ਦੀ ਸ਼ੁਰੂਆਤ ਕਰਨਗੇ। ਉਹ ਪਸ਼ੂ ਪਾਲਣ ਵਿਭਾਗ ਦੁਆਰਾ ਵਿਕਸਤ ਪਸ਼ੂਆਂ ਅਤੇ ਮੱਝਾਂ ਲਈ ਇੱਕ ਏਕੀਕ੍ਰਿਤ ਜੀਨੋਮਿਕ ਚਿਪ ਵੀ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਪਸ਼ੂਆਂ ਲਈ ਵਿਕਸਤ ਏਕੀਕ੍ਰਿਤ 'ਜੀਨੋਮਿਕ ਚਿੱਪ' ਅਤੇ ਦੇਸੀ 'ਸੈਕਸ-ਸੋਰਟਡ ਸੀਮਨ ਟੈਕਨਾਲੋਜੀ' ਨੂੰ ਵੀ ਜਾਰੀ ਕਰਨਗੇ।

Powered by Froala Editor

20 Thousand Crore Rupees Will Reach The Accounts Of 9 4 Crore Farmers Today


Popular Posts
Just Now