LPG E-KYC ਨਾ ਕਰਵਾਉਣ ਵਾਲਿਆਂ ਦੇ ਘਰ ਪਹੁੰਚ ਰਹੇ ਹਾਕਰ, ਸਬਸਿਡੀ ਰੁਕਣ ਦਾ ਖ਼ਤਰਾ    27 ਸਾਲਾਂ ਤੋਂ ਅਮਰੀਕਾ ਚ ਰਹਿ ਰਹੀ ਭਾਰਤੀ ਮੂਲ ਦੀ ਗ੍ਰੀਨ ਕਾਰਡ ਹੋਲਡਰ ਹਿਰਾਸਤ ਚ... ਜਾਣੋ ਕਿਓਂ     17 ਸਾਲ ਦੀ ਉਮਰ ਚ ਛੱਡਿਆ ਸਕੂਲ, 25 ਚ ਬਣਿਆ ਅਰਬਪਤੀ    ਫਿਲੌਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਡਰਾਈਵਰ ਗੰਭੀਰ ਜ਼ਖ਼ਮੀ    ਲੋਹਾ ਵਪਾਰੀ ਤੋਂ 72 ਲੱਖ ਦੀ ਕਥਿਤ ਲੁੱਟ, ਕਾਰ ਦੀ ਖਿੜਕੀ ਤੋੜ ਕੇ ਲੈ ਗਏ ਦੋ ਬੈਗ     ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ, ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਕਰੋ ਜਾਂ ਮਰੋ    ਲੁਧਿਆਣਾ | BA ਦੀ ਛਾਤਰਾ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲਗਾਇਆ    ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ    ਜਲੰਧਰ ਵਿੱਚ Vani Visa Services ਤੇ ਠੱਗੀ ਦੇ ਦੋਸ਼, ਅਜ਼ਰਬਾਈਜਾਨ ਭੇਜਣ ਦੇ ਨਾਂ ਤੇ ਪੈਸੇ ਲੈਣ ਦਾ ਦਾਅਵਾ    Air India ਦੇ 2 ਹੋਰ ਪਾਇਲਟ ਡੋਪ ਟੈਸਟ ਵਿੱਚ ਫੇਲ੍ਹ, ਫੂਕੇਟ ਫਲਾਇਟ ਟਰਬੂਲੈਂਸ ਤੋਂ ਬਾਅਦ ਤੋਂ ਹੋ ਰਹੀ ਹੈ ਚੈਕਿੰਗ   

ਫਿਲੌਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਡਰਾਈਵਰ ਗੰਭੀਰ ਜ਼ਖ਼ਮੀ

Canter-driver-critically-injured


Lptv News / Panjab

ਲੋਕਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ

ਪੁਲਿਸ ਵੱਲੋਂ ਅਣਪਛਾਤੇ ਵਾਹਨ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਨੈਸ਼ਨਲ ਹਾਈਵੇਅ ਤੇ ਫਿਲੌਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਚਾਰੇ ਨਾਲ ਭਰਿਆ ਕੈਂਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਕੈਂਟਰ ਡਰਾਈਵਰ ਜਤਿੰਦਰ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ SSF ਟੀਮ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। 

ਜਾਣਕਾਰੀ ਅਨੁਸਾਰ, ਹਾਦਸੇ ਦੀ ਸੂਚਨਾ ਨੈਸ਼ਨਲ ਹਾਈਵੇਅ ਤੋਂ MDT ਰਾਹੀਂ SSF ਦੇ ਇੰਚਾਰਜ ਥਾਣੇਦਾਰ ਸਰਬਜੀਤ ਸਿੰਘ ਨੂੰ ਮਿਲੀ। ਸੂਚਨਾ ਮਿਲਦਿਆਂ ਹੀ SSF ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖ਼ਮੀ ਡਰਾਈਵਰ ਨੂੰ ਕੈਂਟਰ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ। ਜ਼ਖ਼ਮੀ ਡਰਾਈਵਰ ਜਤਿੰਦਰ ਕੁਮਾਰ, ਵਾਸੀ ਨਸਰਾ ਬੰਧਨਾਂ, ਚੱਬੇਵਾਲ, ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਕੈਂਟਰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਅਣਪਛਾਤੇ ਵਾਹਨ ਨੇ ਕੱਟ ਮਾਰ ਦਿੱਤਾ। ਇਸ ਕਾਰਨ ਕੈਂਟਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। 

ਹਾਦਸੇ ਤੋਂ ਬਾਅਦ SSF ਟੀਮ ਨੇ ਸੜਕ ਤੇ ਕੋਨ ਅਤੇ ਬੈਰੀਗੇਟਿੰਗ ਲਗਾ ਕੇ ਸੁਰੱਖਿਆ ਪ੍ਰਬੰਧ ਕੀਤੇ। ਨੁਕਸਾਨੇ ਕੈਂਟਰ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਸੁਚਾਰੂ ਕਰਵਾਈ ਗਈ। ਪੁਲਿਸ ਵੱਲੋਂ ਅਣਪਛਾਤੇ ਵਾਹਨ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Canter driver critically injured after being hit by an unidentified vehicle near phillaur


Popular Posts
Just Now