ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕੁੱਟਮਾਰ

ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕ


ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਮੰਗੀ ਮਾਫੀ, ਦੁਕਾਨਦਾਰ ਨਾਲ ਕੀਤੀ ਸੀ ਕੁੱਟਮਾਰ


ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਐਤਵਾਰ ਦੁਕਾਨਦਾਰ ਨਿਸ਼ਾਨ ਬੱਤਰਾ ਤੋਂ ਮਾਫੀ ਮੰਗ ਲਈ ਹੈ। ਦੱਸ ਦਈਏ ਕਿ ਸ਼ਨੀਵਾਰ ਫਗਵਾੜਾ ਦੇ ਇੱਕ ਦੁਕਾਨਦਾਰ ਵੱਲੋਂ ਉਸਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ। ਦੁਕਾਨਦਾਰ ਵੱਲੋਂ ਇਲਜ਼ਾਮ ਲਾਏ ਸਨ ਕਿ ਗੀਤਾ ਜੈਲਦਾਰ ਵੱਲੋਂ ਉਸਦੀ ਦੁਕਾਨ 'ਚ ਦਾਖਲ ਹੋ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਪਿੱਛੋਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਸੀ।

ਉਪਰੰਤ, ਐਤਵਾਰ ਨੂੰ ਦੁਕਾਨਦਾਰ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਗੀਤਾ ਜੈਲਦਾਰ, ਦੁਕਾਨਦਾਰ ਨਿਸ਼ਾਨ ਬੱਤਰਾ ਦੀ ਦੁਕਾਨ 'ਤੇ ਪਹੁੰਚੇ। ਗੀਤਾ ਜੈਲਦਾਰ ਨੇ ਇਸ ਮੌਕੇ ਦੁਕਾਨਦਾਰ ਨਾਲ ਪਹਿਲਾਂ ਹਲੀਮੀ ਨਾਲ ਗੱਲਬਾਤ ਕੀਤੀ ਅਤੇ ਫਿਰ ਉਨ੍ਹਾਂ ਦੇ ਪਿਤਾ ਤੋਂ ਖੁਦ ਤੇ ਉਸਦੇ ਬਾਉਂਸਰਾਂ ਨੇ ਮਾਫੀ ਮੰਗੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪਸੀ ਵਿਵਾਦ ਸੁਲਝ ਗਿਆ ਹੈ।

ਦੁਕਾਨਦਾਰ ਨਿਸ਼ਾਨ ਬੱਤਰਾ ਨੇ ਕਿਹਾ ਕਿ ਗਾਇਕ ਨੇ ਅੱਜ ਮਾਫੀ ਮੰਗ ਲਈ ਹੈ, ਜਿਸ ਪਿੱਛੋਂ ਹੁਣ ਉਹ ਆਪਣੀ ਦਿੱਤੀ ਹੋਈ ਸ਼ਿਕਾਇਤ ਵਾਪਸ ਲੈ ਲੈਣਗੇ।

ਕਿਉਂ ਹੋਇਆ ਸੀ ਵਿਵਾਦ ?

ਜਾਣਕਾਰੀ ਅਨੁਸਾਰ, ਇਹ ਸਾਰਾ ਵਿਵਾਦ ਕੁੜਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਹੋਇਆ ਸੀ, ਪਰ ਦੁਕਾਨ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕੂ ਜਾਇਜ਼ ਹੈ? ਇਸ ਨੂੰ ਲੈ ਕੇ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ।

Geeta zaildar apologizes


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now