ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, 'ਵੈਨੇਜ਼ੂਏਲਾ ਵਾਂਗ' ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ 'ਤੇ ਬੋਲੀ, ਜਾਣੋ ਪੂਰੀ ਜਾਣਕਾਰੀ ਮੱਕਾ ਨੇੜੇ ਈਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ ਜਲੰਧਰ ਹਾਈਟਸ-2 ਵਿੱਚ 14ਵੀਂ ਮੰਜ਼ਿਲ ਤੋਂ ਡਿੱਗੀ ਯੁਵਤੀ ਦੀ ਮੌਤ, ਜਾਂਚ ਵਿੱਚ ਕਈ ਅਹਿਮ ਸੁਰਾਗ

CM ਮਾਨ ਦਾ ਕਿਸਾਨਾਂ ਲਈ ਵੱਡਾ ਐਲਾਨ, ਪੱਲਿਓਂ ਖਰਚਾ ਦਏਗੀ ਸਰਕਾਰ

CM ਮਾਨ ਦਾ ਕਿਸਾਨਾਂ ਲਈ ਵੱਡਾ ਐਲਾਨ, ਪੱਲਿਓਂ ਖਰਚਾ ਦਏਗੀ ਸਰਕਾਰ


LPTV / Chandigarh

ਬੇਮੌਸਮੀ ਮੀਂਹ ਕਰਕੇ ਪੰਜਾਬ ਵਿੱਚ ਫਸਲਾਂ ਨੂੰ ਹੋਏ ਨੁਕਸਾਨ ਕਰਕੇ ਕੇਂਦਰ ਸਰਕਾਰ ਨੇ ਘੱਟ ਚਮਕ ਵਾਲੀ ਅਤੇ ਟੁੱਟੀ ਹੋਈ ਕਣਕ ਦੀ ਖਰੀਦ ਵਿੱਚ ਲਾਏ ਕੱਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਰਚਾ ਝੱਲੇਗੀ।

ਸੀਐੱਮ ਮਾਨ ਨੇ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ ਵਿੱਚ ਨਮੀ ਅਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ ਵਿੱਚ ਜੋ ਕੱਟ ਲਾਇਆ ਗਿਆ ਹੈ, ਉਸ ਦਾ ਖਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਹਰ ਮੁਸ਼ਕਲ ਸਮੇਂ ਵਿੱਚ ਨਾਲ ਖੜ੍ਹੇ ਹਾਂ।

ਦਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ 18 ਫੀਸਦੀ ਤੱਕ ਸੁੰਗੜੇ ਅਤੇ ਟੁੱਟੀ ਕਣਕ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕੁੱਲ 7 ਸ਼੍ਰੇਣੀਆਂ ਬਣਾਈਆਂ ਗਈਆਂ ਹਨ। 6 ਫੀਸਦੀ ਤੱਕ ਸੁੰਗੜੀ-ਟੁੱਟੀ ਕਣਕ ‘ਤੇ ਕੋਈ ਰਕਮ ਨਹੀਂ ਕੱਟੀ ਜਾਵੇਗੀ। ਇਸ ਤੋਂ ਬਾਅਦ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਤੱਕ ਸੁੰਗੜੀ ਹੋਈ ਕਣਕ ‘ਤੇ 18 ਫੀਸਦੀ ਦੀ ਕਟੌਤੀ ਹੋਵੇਗੀ। ਇਸ ਦੇ ਨਾਲ ਹੀ 80 ਫੀਸਦੀ ਤੱਕ ਚਮਕ ਦੇ ਘਾਟੇ ਵਾਲੀ ਕਣਕ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ‘ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ।

CM Maans big announcement for farmers the government will pay the expenses


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now