ਯੁੱਧ ਨਸ਼ਿਆਂ ਵਿਰੁੱਧ ਦੇ 17 ਮਹੀਨੇ: 3472 ਕਿੱਲੋ ਹੈਰੋਇਨ ਸਮੇਤ 75 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ    ਭਗਵੰਤ ਮਾਨ ਸਰਕਾਰ ਨੇ 35.5 ਲੱਖ ਔਰਤਾਂ ਦੇ ਖਾਤਿਆਂ ‘ਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਪਾਈ    ਵਿੱਤੀ ਵਰ੍ਹੇ 2026-27 ਵਿੱਚ ਪੰਜਾਬ ਦੇ ਕੁੱਲ ਜੀ.ਐੱਸ.ਟੀ. ਮਾਲੀਏ ਵਿੱਚ 20 ਫੀਸਦੀ ਦਾ ਵਾਧਾ ਅੰਕੜਾ 10447 ਕਰੋੜ ਰੁਪਏ ਤੇ ਪੁੱਜਾ: ਹਰਪਾਲ ਸਿੰਘ ਚੀਮਾ    ਹਰ ਬੂਥ ਕਾਂਗਰਸ ਮਜ਼ਬੂਤ: ਪਟਿਆਲਾ ਸਾਡੀ ਲੜਾਈ ਭਾਜਪਾ ਆਪ ਅਤੇ ਅਕਾਲੀਆਂ ਨੂੰ ਹਰਾਉਣ ਦੀ ਹੈ: ਬਘੇਲ    ਭਗਵੰਤ ਮਾਨ ਸਰਕਾਰ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਨੂੰ ਪੱਕੇ ਤੌਰ ਤੇ ਨਿਯਮਤ ਕਰਨ ਲਈ ਮਾਨਸੂਨ ਇਜਲਾਸ ਦੌਰਾਨ ਵਿਧਾਨ ਸਭਾ ਚ ਲਿਆਏਗੀ ਬਿੱਲ    ਨਵਾਂਸ਼ਹਿਰ ਵਿਖੇ ਜਨਮੀ 27 ਹਫਤਿਆਂ ਦੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੇ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ    ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਭਗਵੰਤ ਮਾਨ ਸਰਕਾਰ ਨੇ ਮੁਫ਼ਤ ਕੈਂਸਰ ਇਲਾਜ ਅਤੇ ਰੋਕਥਾਮ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ    ਨਸ਼ਾ ਤਸਕਰੀ ਅਤੇ ਸੰਗਠਿਤ ਅਧਰਾਧ ਵਾਲੇ ਗਠਜੋੜ ਦਾ ਇੱਕ ਕਾਰਕੁੰਨ ਅੰਮ੍ਰਿਤਸਰ ਵਿੱਚ ਗ੍ਰਿਫਤਾਰ; 20 ਕਿਲੋ ਹੈਰੋਇਨ ਬਰਾਮਦ    *ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ*    ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ   
ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼
July 31, 2026
Wife-kills-husband

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼


ਗੁਜਰਾਤ ਦੇ ਰਾਜਕੋਟ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜ਼ਹਿਰ ਦੇ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ 12 ਫੁੱਟ ਡੂੰਘੇ ਟੋਏ ਵਿਚ ਦਫ਼ਨਾ ਦਿੱਤਾ। ਦੋ ਸਾਲਾਂ ਤੱਕ ਕਿਸੇ ਨੂੰ ਵੀ ਇਸ ਬਾਰੇ ਸ਼ੱਕ ਨਹੀਂ ਹੋਇਆ। ਪਤਨੀ ਸਾਰਿਆਂ ਨੂੰ ਇਹੀ ਕਹਿੰਦੀ ਰਹੀ ਕਿ ਉਸ ਦਾ ਪਤੀ ਕੰਮ ਲਈ ਆਸਟ੍ਰੇਲੀਆ ਗਿਆ ਹੈ। ਹਾਲਾਂਕਿ, ਜਦੋਂ ਦੋ ਸਾਲਾਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਨੇ ਜਿਗਨੇਸ਼ ਦੀ ਪਤਨੀ ਪ੍ਰਿਥਵੀ, ਉਸ ਦੇ ਪ੍ਰੇਮੀ ਨਿਲੇਸ਼ ਕਛਾਟੀਆ ਅਤੇ ਉਸ ਦੇ ਸਾਥੀ ਬਲਵੀਰ ਵਰਮਾ ਵਿਰੁੱਧ ਕਤਲ, ਸਬੂਤ ਨਸ਼ਟ ਕਰਨ ਅਤੇ ਹੋਰ ਦੋਸ਼ਾਂ ਤਹਿਤ ਐਫ.ਆਈ.ਆਰ. (FIR) ਦਰਜ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਜਿਗਨੇਸ਼ ਮਾਵਡੀਆ ਨੇ ਪ੍ਰਿਥਵੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦਾ ਪਰਿਵਾਰ ਇਸ ਵਿਆਹ ਤੋਂ ਨਾਰਾਜ਼ ਸੀ, ਜਿਸ ਕਾਰਨ ਉਹ ਘਰ ਛੱਡ ਕੇ ਪਤਨੀ ਨਾਲ ਵੱਖਰਾ ਰਹਿਣ ਲੱਗ ਪਿਆ ਸੀ। ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਵਾਉਣ ਕਾਰਨ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨਾਲੋਂ ਸਾਰੇ ਸੰਬੰਧ ਤੋੜ ਲਏ ਸਨ। ਹਾਲਾਂਕਿ, ਉਸ ਦਾ ਚਚੇਰਾ ਭਰਾ ਚੋਰੀ ਛਿਪੇ ਆਪਣੇ ਜਿਗਨੇਸ਼ ਨਾਲ ਗੱਲ ਕਰਦਾ ਰਹਿੰਦਾ ਸੀ।
ਪਰ ਜਦੋਂ ਜਿਗਨੇਸ਼ ਨੇ ਲੰਬੇ ਸਮੇਂ ਤੱਕ ਆਪਣੇ ਚਚੇਰੇ ਭਰਾ ਨਾਲ ਗੱਲ ਨਹੀਂ ਕੀਤੀ ਤਾਂ ਚਚੇਰੇ ਭਰਾ ਨੂੰ ਸ਼ੱਕ ਹੋਇਆ ਉਸ ਨੇ ਭਾਬੀ ਪ੍ਰਿਥਵੀ ਤੋਂ ਪੁੱਛਿਆ। ਪ੍ਰਿਥਵੀ ਨੇ ਉਸ ਨੂੰ ਦੱਸਿਆ ਕਿ ਜਿਗਨੇਸ਼ ਆਸਟ੍ਰੇਲੀਆ ਚਲਾ ਗਿਆ ਹੈ ਅਤੇ ਦਾਅਵਾ ਕੀਤਾ ਕਿ ਉਸ ਕੋਲ ਜਿਗਨੇਸ਼ ਦਾ ਨੰਬਰ ਨਹੀਂ ਹੈ। ਚਚੇਰੇ ਭਰਾ ਨੇ ਕਾਫ਼ੀ ਮੇਂ ਤੱਕ ਜਿਗਨੇਸ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਪਤਾ ਨਹੀਂ ਲੱਗ ਸਕਿਆ ਤੇ ਕਰਦੇ ਕਰਦੇ ਇਸ ਗੱਲ ਨੂੰ 2 ਸਾਲ ਹੋ ਗਏ।

ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜਿਗਨੇਸ਼ ਦੇ ਇਕ ਚਚੇਰੇ ਭਰਾ ਜਿਸ ਨੇ ਆਸਟਰੇਲੀਆ ਜਾਣਾ ਸੀ ਤੇ ਉਸ ਨੇ ਆਪਣੀ ਭਾਬੀ ਪ੍ਰਿਥਵੀ ਤੋਂ ਭਰਾ ਦਾ ਸੰਪਰਕ ਨੰਬਰ ਮੰਗਿਆ ਤਾਂ ਜੋ ਉਹ ਆਸਟਰੇਲੀਆ ਵਿਚ ਉਸ ਨੂੰ ਮਿਲ ਸਕੇ। ਪ੍ਰਿਥਵੀ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਜਿਗਨੇਸ਼ ਦਾ ਕੋਈ ਨੰਬਰ ਜਾਂ ਪਤਾ ਨਹੀਂ ਹੈ। ਇਸ ਗੱਲ ਨੇ ਚਚੇਰੇ ਭਰਾ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ। ਅੰਤ ਵਿੱਚ, ਕੋਈ ਹੋਰ ਚਾਰਾ ਨਾ ਹੋਣ 'ਤੇ, ਪਰਿਵਾਰ ਨੇ 26 ਜੁਲਾਈ ਨੂੰ ਪੁਲਿਸ ਨਾਲ ਸੰਪਰਕ ਕੀਤਾ ਅਤੇ ਜਿਗਨੇਸ਼ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ।

ਜਿਗਨੇਸ਼ ਦੇ ਭਰਾ ਨੇ 'ਸਿਟੀ ਬੀ' ਡਿਵੀਜ਼ਨ ਪੁਲਿਸ ਸਟੇਸ਼ਨ ਵਿੱਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਸ਼ੱਕ ਪ੍ਰਗਟਾਇਆ ਕਿ ਇਸ ਪਿੱਛੇ ਜਿਗਨੇਸ਼ ਦੀ ਪਤਨੀ ਦਾ ਹੱਥ ਹੋ ਸਕਦਾ। ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਪ੍ਰਿਥਵੀ ਨੇ ਕਥਿਤ ਤੌਰ 'ਤੇ ਮੰਨਿਆ ਕਿ ਉਸ ਨੇ ਨਿਲੇਸ਼ ਕਛਾਟੀਆ ਅਤੇ ਬਲਵੀਰ ਵਰਮਾ ਨਾਲ ਮਿਲ ਕੇ ਜਿਗਨੇਸ਼ ਦੀ ਸ਼ਰਾਬ ਵਿੱਚ ਸਾਇਨਾਈਡ ਮਿਲਾ ਕੇ ਉਸ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ, ਲਾਸ਼ ਨੂੰ ਦੇ ਫਰਸ਼ ਹੇਠ ਲਗਭਗ 12 ਫੁੱਟ ਡੂੰਘਾ ਦਫ਼ਨਾ ਦਿੱਤਾ ਗਿਆ ਸੀ। ਪੁਲਿਸ ਨੇ ਟੋਆ ਪੁੱਟ ਕੇ ਕੰਕਾਲ ਨੂੰ ਹੇਠੋਂ ਕੱਢਿਆ।

Powered by Froala Editor

Wife kills husband

local advertisement banners
Comments


Recommended News
Popular Posts
Just Now