LPG E-KYC ਨਾ ਕਰਵਾਉਣ ਵਾਲਿਆਂ ਦੇ ਘਰ ਪਹੁੰਚ ਰਹੇ ਹਾਕਰ, ਸਬਸਿਡੀ ਰੁਕਣ ਦਾ ਖ਼ਤਰਾ    27 ਸਾਲਾਂ ਤੋਂ ਅਮਰੀਕਾ ਚ ਰਹਿ ਰਹੀ ਭਾਰਤੀ ਮੂਲ ਦੀ ਗ੍ਰੀਨ ਕਾਰਡ ਹੋਲਡਰ ਹਿਰਾਸਤ ਚ... ਜਾਣੋ ਕਿਓਂ     17 ਸਾਲ ਦੀ ਉਮਰ ਚ ਛੱਡਿਆ ਸਕੂਲ, 25 ਚ ਬਣਿਆ ਅਰਬਪਤੀ    ਫਿਲੌਰ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਡਰਾਈਵਰ ਗੰਭੀਰ ਜ਼ਖ਼ਮੀ    ਲੋਹਾ ਵਪਾਰੀ ਤੋਂ 72 ਲੱਖ ਦੀ ਕਥਿਤ ਲੁੱਟ, ਕਾਰ ਦੀ ਖਿੜਕੀ ਤੋੜ ਕੇ ਲੈ ਗਏ ਦੋ ਬੈਗ     ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾਇਆ, ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਕਰੋ ਜਾਂ ਮਰੋ    ਲੁਧਿਆਣਾ | BA ਦੀ ਛਾਤਰਾ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲਗਾਇਆ    ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ    ਜਲੰਧਰ ਵਿੱਚ Vani Visa Services ਤੇ ਠੱਗੀ ਦੇ ਦੋਸ਼, ਅਜ਼ਰਬਾਈਜਾਨ ਭੇਜਣ ਦੇ ਨਾਂ ਤੇ ਪੈਸੇ ਲੈਣ ਦਾ ਦਾਅਵਾ    Air India ਦੇ 2 ਹੋਰ ਪਾਇਲਟ ਡੋਪ ਟੈਸਟ ਵਿੱਚ ਫੇਲ੍ਹ, ਫੂਕੇਟ ਫਲਾਇਟ ਟਰਬੂਲੈਂਸ ਤੋਂ ਬਾਅਦ ਤੋਂ ਹੋ ਰਹੀ ਹੈ ਚੈਕਿੰਗ   

ਜਲੰਧਰ ਵਿੱਚ Vani Visa Services ਤੇ ਠੱਗੀ ਦੇ ਦੋਸ਼, ਅਜ਼ਰਬਾਈਜਾਨ ਭੇਜਣ ਦੇ ਨਾਂ ਤੇ ਪੈਸੇ ਲੈਣ ਦਾ ਦਾਅਵਾ

Allegations-Of-Fraud-Against-Van


LPTV Bureau / Jalandhar

ਅਜ਼ਰਬਾਈਜਾਨ ਦੀ ਨਕਲੀ ਟਿਕਟ ਦਿੱਤੀ

DC ਨੂੰ ਸ਼ਿਕਾਇਤ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ

ਜਲੰਧਰ ਵਿੱਚ Vani Visa Services ਟ੍ਰੈਵਲ ਏਜੰਟ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਲੱਗੇ ਹਨ। ਪੀੜਤ ਗੁਰਪ੍ਰੀਤ ਨੇ ਮੀਡੀਆ ਦੇ ਸਾਹਮਣੇ ਆ ਕੇ ਟ੍ਰੈਵਲ ਏਜੰਟ ਕੰਪਨੀ 'ਤੇ ਲੱਖਾਂ ਰੁਪਏ ਲੈ ਕੇ ਵੀ ਵਿਦੇਸ਼ ਨਾ ਭੇਜਣ ਦੇ ਦੋਸ਼ ਲਗਾਏ ਹਨ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਟਾਲ-ਮਟੋਲ ਕਰਨ ਲੱਗੇ ਅਤੇ ਦਫ਼ਤਰ ਨੂੰ ਤਾਲਾ ਲਗਾ ਕੇ ਭੱਜ ਗਏ।

ਖ਼ਬਰਿਸਤਾਨ ਨੈੱਟਵਰਕ : ਜਲੰਧਰ ਵਿੱਚ Vani Visa Services ਟ੍ਰੈਵਲ ਏਜੰਟ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਲੱਗੇ ਹਨ। ਪੀੜਤ ਗੁਰਪ੍ਰੀਤ ਨੇ ਮੀਡੀਆ ਦੇ ਸਾਹਮਣੇ ਆ ਕੇ ਟ੍ਰੈਵਲ ਏਜੰਟ ਕੰਪਨੀ 'ਤੇ ਲੱਖਾਂ ਰੁਪਏ ਲੈ ਕੇ ਵੀ ਵਿਦੇਸ਼ ਨਾ ਭੇਜਣ ਦੇ ਦੋਸ਼ ਲਗਾਏ ਹਨ। ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਟਾਲ-ਮਟੋਲ ਕਰਨ ਲੱਗੇ ਅਤੇ ਦਫ਼ਤਰ ਨੂੰ ਤਾਲਾ ਲਗਾ ਕੇ ਭੱਜ ਗਏ।

ਸੋਸ਼ਲ ਮੀਡੀਆ 'ਤੇ ਐਡ ਦੇਖ ਕੇ ਕੀਤਾ ਸੀ ਸੰਪਰਕ
ਪੀੜਤ ਗੁਰਪ੍ਰੀਤ ਨੇ ਦੱਸਿਆ ਕਿ ਐੱਮ.ਬੀ.ਡੀ. ਮਾਲ (MBD Mall) ਵਿੱਚ ਸਥਿਤ ਵਾਣੀ ਵੀਜ਼ਾ ਸਰਵਿਸ ਦੀ ਐਡ ਸੋਸ਼ਲ ਮੀਡੀਆ 'ਤੇ ਦੇਖੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਏਜੰਟ ਨਾਲ ਸੰਪਰਕ ਕੀਤਾ। ਅਜ਼ਰਬਾਈਜਾਨ ਜਾਣ ਲਈ ਉਹ 15 ਜੂਨ 2025 ਨੂੰ ਏਜੰਟ ਸੰਚਾਲਕ ਬਲਰਾਮ ਸਿੰਘ ਉਰਫ਼ ਸ਼ੇਰਾ, ਉਸ ਦੇ ਭਰਾ ਅਤੇ ਮੈਡਮ ਸ਼ਿਵਾਨੀ ਨੂੰ ਦਫ਼ਤਰ ਆ ਕੇ ਮਿਲਿਆ। ਜਿੱਥੇ ਉਨ੍ਹਾਂ ਨੇ 1.40 ਲੱਖ ਰੁਪਏ ਵਿਦੇਸ਼ ਭੇਜਣ ਦੇ ਅਤੇ 5 ਹਜ਼ਾਰ ਰੁਪਏ ਮੈਡੀਕਲ ਕਰਵਾਉਣ ਲਈ ਲਏ ਸਨ। ਇਸ ਤਰ੍ਹਾਂ ਪੀੜਤ ਵੱਲੋਂ ਟ੍ਰੈਵਲ ਏਜੰਟ ਨੂੰ ਅਜ਼ਰਬਾਈਜਾਨ ਭੇਜਣ ਲਈ 1.45 ਲੱਖ ਰੁਪਏ ਦਿੱਤੇ ਗਏ।

ਅਜ਼ਰਬਾਈਜਾਨ ਦੀ ਨਕਲੀ ਟਿਕਟ ਦਿੱਤੀ
ਪੀੜਤ ਨੇ ਅੱਗੇ ਕਿਹਾ ਕਿ ਉਸ ਦੇ ਨਾਲ ਉਸ ਦੇ ਕਜ਼ਨ 2 ਭਰਾਵਾਂ ਨੇ ਵੀ ਅਜ਼ਰਬਾਈਜਾਨ ਦਾ ਵੀਜ਼ਾ ਨਾਲ ਹੀ ਲਗਵਾਇਆ। ਦੋਸ਼ ਹੈ ਕਿ ਟ੍ਰੈਵਲ ਏਜੰਟ ਨੇ 9 ਜੁਲਾਈ ਨੂੰ ਉਨ੍ਹਾਂ ਨੂੰ ਅਜ਼ਰਬਾਈਜਾਨ ਦੀ ਟਿਕਟ ਦਿੱਤੀ, ਪਰ ਉਹ ਡੁਪਲੀਕੇਟ ਸੀ। ਜਿਸ ਤੋਂ ਬਾਅਦ ਉਹ ਸੀਜ਼ਫ਼ਾਇਰ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਟਾਲ਼ਦਾ ਰਿਹਾ। ਜਦੋਂ ਵਿਦੇਸ਼ ਨਾ ਭੇਜੇ ਜਾਣ 'ਤੇ ਪੈਸੇ ਵਾਪਸ ਮੰਗੇ ਗਏ ਤਾਂ ਉਹ ਫਿਰ ਤੋਂ ਟਾਲ-ਮਟੋਲ ਕਰਨ ਲੱਗਾ।

DC ਨੂੰ ਸ਼ਿਕਾਇਤ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ
ਪੀੜਤ ਗੁਰਪ੍ਰੀਤ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਵੀ ਲਿਖੀ ਸੀ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਟ੍ਰੈਵਲ ਏਜੰਟ ਦਾ ਦਫ਼ਤਰ ਵੀ ਬੰਦ ਆ ਰਿਹਾ ਹੈ। ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਟ੍ਰੈਵਲ ਏਜੰਟ ਕੋਈ ਫੋਨ ਨਹੀਂ ਚੁੱਕ ਰਿਹਾ।

ਗੁਰਪ੍ਰੀਤ ਨੇ ਦੱਸਿਆ ਕਿ ਉਸ ਵੱਲੋਂ ਪੇਮੈਂਟ ਨਕਦ ਟ੍ਰੈਵਲ ਏਜੰਟ ਨੂੰ ਦਿੱਤੀ ਗਈ ਸੀ। ਹਾਲਾਂਕਿ ਗੋਵਿੰਦ ਨਾਮਕ ਭਰਾ ਨੂੰ ਇੱਕ ਲੱਖ ਰੁਪਏ ਟ੍ਰੈਵਲ ਏਜੰਟ ਵੱਲੋਂ ਦਿੱਤੇ ਗਏ ਸਨ। ਪਰ ਉਹ ਇੱਕ ਸਾਲ ਤੋਂ ਇਨਸਾਫ਼ ਲਈ ਭਟਕ ਰਹੇ ਹਨ। ਪੀੜਤ ਪਰਿਵਾਰ ਨੇ ਟ੍ਰੈਵਲ ਏਜੰਟ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

Allegations Of Fraud Against Vani Visa Services In Jalandhar


Popular Posts
Just Now