ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-11-2026 05:30 AM ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ

ਕੈਨੇਡਾ ਵਿੱਚ ਕਾਲੇ ਕਾਰੋਬਾਰ ਵਿੱਚ ਪੰਜਾਬੀਆ ਦੇ ਵੱਡੇ ਹੱਥ,ਟਰਾਟੋ ਪੁਲਿਸ ਇਤਿਹਾਸ ਦੀ ਨਸ਼ੇ ਦੇ ਸਭ ਤੋ ਵੱਡੀ ਰਿਕਾਵਰੀ ਵਿੱਚ ਜ਼ਿਆਦਾ ਪੰਜਾਬੀ।

ਕੈਨੇਡਾ ਵਿੱਚ ਕਾਲੇ ਕਾਰੋਬਾਰ ਵਿੱਚ ਪੰਜਾਬੀਆ ਦੇ ਵੱਡੇ ਹੱਥ,ਟਰਾਟੋ ਪੁਲਿ


LPTV / Chandigarh

ਕੈਨੇਡਾ ਸਮੇਤ ਦੁਨੀਆ ਵਿੱਚ ਪੰਜਾਬੀਆ ਵੱਡੀਆਂ ਮੱਲਾ ਮਾਰੀਆ ਹਨ ਤੇ ਵੱਡੇ ਨਾਮ ਕਮਾਏ ਹਨ ਲੇਕਿਨ ਹੁਣ ਕੈਨੇਡਾ ਵਿੱਚ ਪੰਜਾਬੀਆ ਦੇ ਨਸ਼ੇ ਦੇ ਰੈਕਟ ਦੇ ਵੱਡੇ ਕਾਲੇ ਕਾਰੋਬਾਰ ਵਿੱਚ ਸ਼ਮੂਲੀਅਤ ਦੀਆ ਖ਼ਬਰਾਂ ਆ ਰਹੀਆਂ ਨੇ। ਟਰਾਂਟੋ ਪੁਲਿਸ ਨੇ ਕੈਨੇਡਾ ਦੀ ਹੋਰ ਸਟੇਟ ਦੀ ਪੁਲਿਸ ਸਮੇਤ ਅੱਧਾ ਦਰਜਨ ਤੋ ਵੱਧ ਏਜੰਸੀ ਦੀ ਮਦਦ ਅਤੇ ਯੂਨਾਈਟਡ ਸਟੇਟ ਦੀ ੲੰਜੰਸੀ ਨਾਲ ਸਾਂਝੇ ਪ੍ਰੋਜਕਟ ਤਹਿਤ 1000 ਕਿੱਲੋ ਤੋ ਵੱਧ ਨਸ਼ੇ ਸਮੇਤ 20 ਲੋਕਾ ਨੂੰ ਗਿਰਫਤਾਰ ਕੀਤਾ ਹੈ ਜੋ ਮੈਕਸੀਕੋ ਤੋ ਅਮਰੀਕਾ ਰਾਹੀਂ ਕੈਨੇਡਾ ਦੇ ਸ਼ਹਿਰਾਂ ਤੇ ਪਿੰਡਾ ਦੇ ਇਲਾਕਿਆਂ ਤੱਕ ਡਰੱਗ ਸਿਪਲਾਈ ਕਰਦੇ ਸਨ। ਨਸ਼ੇ ਨੂੰ ਸਿਪਾਲਈ ਕਰਨ ਲਈ ਟਰਾਲਿਆ ਅੰਦਰ ਟਰੈਪਸ ਬਣਾਏ ਹੁੰਦੇ ਸਨ ਜਿਸ ਵਿੱਚ ਇੱਕ ਵਾਰ ਹੀ ਇੱਕ ਕਵਿੰਟਲ ਤੋ ਵੱਧ ਨਸ਼ਾ ਲਿਆਂਦਾ ਜਾਦਾ ਸੀ ਅਤੇ ਇਹ ਬਾਰਡਰ ਤੇ ਲੱਗੇ ਹਾਈਟੈਕ ਸਕੈਨਰ ਵਿੱਚ ਵੀ ਫੜ ਨਹੀਂ ਹੁੰਦਾ ਸੀ

ਟਰਾਂਟੋ ਪੁਲਿਸ ਨੇ ਇਸ ਨਸ਼ੇ ਦੇ ਰੈਕਟ ਨੂੰ ਫੜਨ ਲਈ ‘project brisa’ ਨਵੰਬਰ 2020 ਵਿੱਚ ਸ਼ੁਰੂ ਕੀਤਾ ਸੀ ਅਤੇ ਟਰਾਂਟੋ ਪੁਲਿਸ ਵੱਲੋ ਆਪਣੇ 8 ਮਹੀਨੇ ਚੱਲੇ 'Project Brisa' ਤਹਿਤ ਅੰਤਰ-ਰਾਸ਼ਟਰੀ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 1,000 ਕਿਲੋ ਤੋ ਉਪਰ ਦਾ ਨਸ਼ਾ ਜਿਸ ਵਿੱਚ 444 ਕਿਲੋ ਕੋਕੀਨ,182 ਕਿਲੋ ਕ੍ਰਿਸਟਲ ਮਿਥ,427 ਕਿਲੋ ਭੰਗ,966020 ਕੈਨੇਡੀਅਨ ਡਾਲਰ, ਇੱਕ ਗਨ,21 ਵ੍ਹੀਕਲ ਜਿਸ ਵਿੱਚ 5 ਟ੍ਰੈਕਟਰ ਟਰੈਲਰ ਸ਼ਾਮਲ ਹਨ । ਪੁਲਿਸ ਨੇ ਕੁਲ 182 ਚਾਰਜ ਲਾਏ ਹਨ। ਗ੍ਰਿਫਤਾਰ ਹੋਣ ਵਾਲੇ 20 ਲੋਕਾ ਵਿੱਚ ਗੁਰਬਖਸ਼ ਸਿੰਘ ਗਰੇਵਾਲ,ਹਰਬਲਜੀਤ ਸਿੰਘ ਤੂਰ ,ਅਮਰਬੀਰ ਸਿੰਘ ਸਰਕਾਰੀਆ ,ਹਰਬਿੰਦਰ ਕੋਰ ਭੁੱਲਰ, ਸਰਜੰਟ ਸਿੰਘ ਧਾਲੀਵਾਲ,ਹਰਬੀਰ ਧਾਲੀਵਾਲ,ਗੁਰਮਨਪਰੀਤ ਗਰੇਵਾਲ ,ਸੁਖਵੰਤ ਬਰਾੜ, ਪਰਮਿੰਦਰ ਗਿੱਲ ਸਮੇਤ ਜ਼ਿਆਦਾ ਪੰਜਾਬੀ ਹਨ। ਪੁਲਿਸ ਵੱਲੋ ਕੈਨੇਡੀਅਨ ਬਾਰਡਰ ਤੇ ਨਸ਼ਿਆ ਨਾਲ ਭਰਿਆ ਟਰੱਕ ਟਰੇਲਰ ਫੜ ਹੋਣ ਤੋ ਬਾਅਦ ਇਹ ਆਪ੍ਰੇਸ਼ਨ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਸੀ ਤੇ ਟਰਾਟੋ ਪੁਲਿਸ ਦੇ ਇਤਾਹਿਸ ਦੀ ਸਭ ਤੋ ਵੱਡੀ ਨਸ਼ੇ ਦੀ ਰਿਕਾਵਰੀ ਹੈ।

ਯਾਦ ਰਹੇ ਕੈਨੇਡੀਅਨ ਪੁਲਿਸ ਨੇ ਅਪ੍ਰੈਲ ਵਿੱਚ ‘ਪ੍ਰਜੋਕਟ ਚੀਤਾ’ ਰਾਹੀਂ 33 ਨਸ਼ਾ ਸਮਗਲਰ ਕੋਲੋਂ ਢਾਈ ਮਿਲੀਅਨ ਦਾ ਨਸ਼ਾ ਤੇ ਵੱਡੀ ਮਾਤਰਾ ਵਿੱਚ ਹਥਿਆਰ ਫੜੇ ਸਨ ਜਿਹਨਾ ਵਿੱਚ 25 ਤੋ ਜ਼ਿਆਦਾ ਪੰਜਾਬੀ ਸਨ ਅਤੇ ਹੁਣ ਟਰਾਟੋ ਦੇ ਇਤਹਾਸ ਦੀ ਸਭ ਤੋ ਵੱਡੀ ਰਿਕਵਰੀ ਵਿੱਚ ਵੀ ਪੰਜਾਬੀ ਸਮਗਲਰਾਂ ਦੀ ਸ਼ਮੂਲੀਅਤ ਦਾ ਪਰਦਾਫਾਸ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਗ੍ਰਿਫਤਾਰੀਆ ਹੋਣ ਦੀ ਗੱਲ ਕਹੀ ਜਾ ਰਹੀ ਹੈ।

Punjabis big hand in black business in Canada more Punjabi in biggest drug recovery in police history


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now