ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਮਾਮਲਾ ਸੁਲਝਾਉਂਦੇ ਹੋਏ ਹੈਰਾਨੀਜਨਕ ਖੁਲਾਸਾ ਕੀਤਾ

15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿਚ ਪੁਲ


Live Punjabi Tv / Khanna

ਪੁਲਸ ਨੇ ਕੁਝ ਹੀ ਘੰਟਿਆਂ ਵਿਚ ਮਾਮਲਾ ਸੁਲਝਾਉਂਦੇ ਹੋਏ ਹੈਰਾਨੀਜਨਕ ਖੁਲਾਸਾ ਕੀਤਾ।

ਖੰਨਾ ਪੁਲਿਸ ਜ਼ਿਲ੍ਹਾ ਅਧੀਨ ਥਾਣਾ ਮਾਛੀਵਾੜਾ ਦੇ ਇੱਕ ਵਪਾਰੀ ਘਰੋਂ ਭੇਤਭਰੇ ਢੰਗ ਨਾਲ 15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਮਾਮਲਾ ਸੁਲਝਾਉਂਦੇ ਹੋਏ ਹੈਰਾਨੀਜਨਕ ਖੁਲਾਸਾ ਕੀਤਾ। 

ਵਪਾਰੀ ਵਲੋਂ ਉਸਦੇ ਪਰਿਵਾਰ ਵਲੋਂ ਸੀਸੀਟੀਵੀ ਕੈਮਰੇ ਦੀ ਫੁੱਟੇਜ ਦੇ ਅਧਾਰ ’ਤੇ ਸ਼ਹਿਰ ਦੇ ਇੱਕ ਵਿਅਕਤੀ ਉੱਪਰ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਸਨੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਸਬੰਧੀ ਅੱਜ ਡੀ.ਐੱਸ.ਪੀ. ਸਮਰਾਲਾ ਨੇ ਕਾਨਫਰੰਸ ਕਰਕੇ ਦੱਸਿਆ ਕਿ ਵਪਾਰੀ ਅਭੈ ਕੁਮਾਰ ਦੀ ਸ਼ਿਕਾਇਤ ’ਤੇ ਮਾਛੀਵਾੜਾ ਥਾਣਾ ਦੇ ਮੁਖੀ ਚਰਨਜੀਤ ਸਿੰਘ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਪਾਰੀ ਦੀ ਸ਼ਿਕਾਇਤ ਦੇ ਅਧਾਰ ’ਤੇ ਅੱਜ ਚੋਰੀ ਦੀ ਸ਼ੰਕਾ ਵਾਲੇ ਵਿਅਕਤੀ ਅਤੇ ਆਸਪਾਸ ਗੁਆਂਢੀਆਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ। ਮਾਛੀਵਾੜਾ ਥਾਣਾ ਦੇ ਮੁਖੀ ਚਰਨਜੀਤ ਸਿੰਘ ਨੇ ਜਦੋਂ ਚੋਰੀ ਘਟਨਾ ਦੀਆਂ ਕੜੀਆਂ ਨੂੰ ਜੋੜਿਆ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਜਿੱਥੇ ਘਰ ਦੇ ਭੇਤੀ ਨਾਬਾਲਗ ਪੁੱਤਰ ਨੇ ਹੀ ਆਪਣੇ ਬਾਪ ਦੀ ਲੰਕਾ ਨੂੰ ਢਹਿ-ਢੇਰੀ ਕੀਤਾ ਹੋਇਆ ਸੀ। 

ਪੁਲਸ ਵਲੋਂ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਘਰ ਦੇ ਨਾਬਾਲਗ ਲੜਕੇ ਨੇ ਹੀ ਆਪਣੇ ਪਿਤਾ ਦੀ ਗੁਪਤ ਤਿਜੋਰੀ ਜੋ ਕਿ ਪੂਜਾ ਸਥਾਨ ਵਾਲੀ ਥਾਂ ’ਤੇ ਇੱਕ ਕੰਧ ਵਿਚ ਬਣਾਈ ਹੋਈ ਸੀ, ਉਸ ’ਚੋਂ ਪੈਸੇ ਕੱਢੇ ਅਤੇ ਆਪਣੀ ਐਸ਼ਪ੍ਰਸਤੀ ਲਈ ਖਰੀਦੇ ਕੀਮਤੀ ਸਮਾਨ ਵਿਚ ਉਡਾ ਦਿੱਤੇ। 13 ਸਾਲ ਦਾ ਅੱਠਵੀਂ ਜਮਾਤ ਵਿਚ ਪੜ੍ਹਦਾ ਬੱਚਾ ਐਨਾ ਵੱਡਾ ਕਾਰਨਾਮਾ ਕਰ ਜਾਵੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਡੀਐੱਸਪੀ ਨੇ ਦੱਸਿਆ ਕਿ ਪੁਲਸ ਨੇ ਝੂਠੀ ਸ਼ਿਕਾਇਤ ਦਰਜ ਕਰਵਾਉਣ ’ਤੇ ਵਪਾਰੀ ਅਭੈ ਕੁਮਾਰ ਅਤੇ ਘਰ ’ਚੋਂ ਹੀ ਚੋਰੀ ਕਰਨ ਵਾਲੇ ਨਾਬਾਲਗ ਲੜਕੇ ’ਤੇ ਪਰਚਾ ਦਰਜ ਕੀਤਾ ਹੈ। ਨਾਬਾਲਗ ਲੜਕੇ ਨੇ ਹੀ ਪਿਤਾ ਨੂੰ ਦੱਸਿਆ ਕਿ ਉਸ ਨੂੰ ਕੁਝ ਸੁੰਘਾ ਕੇ ਚੋਰ ਪੈਸੇ ਲੈ ਗਏ . ਵਪਾਰੀ ਵਲੋਂ ਜਦੋਂ ਚੋਰੀ ਦੀ ਘਟਨਾ ਹੋਈ ਤਾਂ ਉਸਨੇ ਆਪਣੇ ਨਾਬਾਲਗ ਪੁੱਤਰ ਤੋਂ ਪੈਸਿਆਂ ਦੀ ਪੁੱਛਗਿੱਛ ਕੀਤੀ ਸੀ ਜਿਸ ਨੇ ਆਪਣੇ ਪਿਤਾ ਨੂੰ ਹੀ ਗੁੰਮਰਾਹ ਕੀਤਾ ਕਿ ਘਰ ਵਿਚ 2 ਵਿਅਕਤੀ ਦਾਖਲ ਹੋਏ ਜਿਨ੍ਹਾਂ ਨੇ ਉਸ ਨੂੰ ਕੁਝ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਨਾਬਾਲਗ ਲੜਕੇ ਨੇ ਦੱਸਿਆ ਸੀ ਕਿ ਚੋਰਾਂ ਕੋਲ ਇੱਕ ਤਿੱਖੀ ਚੀਜ ਸੀ ਅਤੇ ਉਹ ਤਿਜੋਰੀ ’ਚੋਂ ਪੈਸੇ ਚੋਰੀ ਕਰਕੇ ਲੈ ਗਏ। ਲੜਕੇ ਨੇ ਆਪਣੇ ਮਾਪਿਆਂ ਨੂੰ ਇਹ ਵੀ ਦੱਸਿਆ ਕਿ ਚੋਰਾਂ ’ਚੋਂ ਇੱਕ ਵਿਅਕਤੀ ਨੂੰ ਪਹਿਚਾਣਦਾ ਹੈੈ ਜੋ ਕਿ ਸਭ ਕੁਝ ਝੂਠ ਨਿਕਲਿਆ। 

ਪਿਤਾ ਵਲੋਂ 15 ਲੱਖ ਰੁਪਏ ਦੀ ਵੱਡੀ ਚੋਰੀ ਅਤੇ ਪੁੱਤਰ ਵਲੋਂ ਦਿੱਤੀ ਜਾਣਕਾਰੀ ਤੇ ਸੀਸੀਟੀਵੀ ਫੁੱਟੇਜ਼ ਦੇ ਅਧਾਰ ’ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਮਾਮਲਾ ਇਹ ਨਿਕਲਿਆ ਕਿ ਉਸਦਾ ਪੁੱਤਰ ਹੀ ਘਰ ’ਚ ਪੈਸੇ ਚੋਰੀ ਕਰ ਰਿਹਾ ਸੀ। ਮਾਪਿਆਂ ਨੂੰ ਕਿਹਾ ਕਿ ਮੇਰਾ ਇੱਕ ਅਮੀਰ ਦੋਸਤ ਮੈਨੂੰ ਮੋਟਰਸਾਈਕਲ, ਮੋਬਾਇਲ ਤੇ ਹੋਰ ਮਹਿੰਗੇ ਗਿਫ਼ਟ ਦੇ ਰਿਹਾ ਵਪਾਰੀ ਦਾ ਨਾਬਾਲਗ ਬੱਚਾ ਬਹੁਤ ਤੇਜ਼ ਤਰਾਰ ਨਿਕਲਿਆ ਜੋ ਕਿ ਆਪਣੇ ਘਰ ’ਚੋਂ ਹੀ ਪੈਸੇ ਚੋਰੀ ਕਰਕੇ ਆਪਣੇ ਲਈ ਐਸ਼ਪ੍ਰਸਤੀ ਵਾਲਾ ਸਮੀਨ ਖਰੀਦਣ ਲੱਗ ਪਿਆ। ਪਹਿਲਾਂ ਉਸਨੇ 75 ਹਜ਼ਾਰ ਰੁਪਏ ਦੀ ਵੀਡੀਓ ਗੇਮ ਲਈ, ਫਿਰ ਸੁਨਿਆਰੇ ਤੋਂ ਕੁਝ ਸਮਾਨ ਖਰੀਦਿਆ, ਇੱਥੋਂ ਤੱਕ ਕਿ 2-3 ਮਹਿੰਗੇ ਮੋਬਾਇਲ ਖਰੀਦੇ ਅਤੇ ਕੁਝ ਦਿਨ ਪਹਿਲਾਂ ਉਸਨੇ ਪਿਤਾ ਤੋਂ 1.20 ਲੱਖ ਰੁਪਏ ਲੈ ਕੇ ਅਤੇ ਆਪਣੇ ਕੋਲੋਂ 1.50 ਲੱਖ ਪਾ ਕੇ ਨਵਾਂ ਬੁਲਿਟ ਮੋਟਰਸਾਈਕਲ ਖਰੀਦਿਆ। ਉਸਨੇ ਮਾਪਿਆਂ ਨੂੰ ਕਿਹਾ ਕਿ ਉਸਦਾ ਇੱਕ ਦੋਸਤ ਹੈ ਜੋ ਬਹੁਤ ਅਮੀਰ ਹੈ ਅਤੇ ਹੁਣ ਵਿਦੇਸ਼ ਜਾ ਰਿਹਾ ਹੈ ਜਿਸ ਲਈ ਉਸਨੂੰ ਮਹਿੰਗੇ ਗਿਫ਼ਟ ਦਿਵਾ ਰਿਹਾ ਹੈ। 

ਮਾਪੇ ਆਪਣੇ ਨਾਬਾਲਗ ਪੁੱਤਰ ਦੀ ਗੱਲ ’ਤੇ ਯਕੀਨ ਕਰਦੇ ਰਹੇ ਪਰ ਜਦੋਂ ਅੰਤ ਵਿਚ ਭੇਤ ਖੁੱਲ੍ਹਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਕਿ ਘਰ ’ਚੋਂ ਪੈਸੇ ਚੋਰੀ ਕਰ ਛੋਟੀ ਉਮਰ ਵਿਚ ਐਸ਼ਪ੍ਰਸਤੀ ਵਾਲੇ ਸਮਾਨ ਖਰੀਦ ਰਿਹਾ ਹੈ।

Khanna police arrested accused


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now