*ਪੰਜਾਬ 'ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ    ਪੰਜਾਬ 'ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ    *ਪੰਜਾਬ 'ਚ ਮਾਈਨਿੰਗ ਕਾਰਜ ਹੋਏ ਪੂਰੀ ਤਰ੍ਹਾਂ ਡਿਜੀਟਲ: ਬਰਿੰਦਰ ਕੁਮਾਰ ਗੋਇਲ ਵੱਲੋਂ ਪੰਜਾਬ ਮਾਈਨਿੰਗ ਮੈਨੇਜਮੈਂਟ ਸਿਸਟਮ (ਪੀ.ਐਮ.ਐਮ.ਐਸ) ਪੋਰਟਲ ਦੀ ਸ਼ੁਰੂਆਤ    ਮੰਗਲਵਾਰ ਨੂੰ ਈ-20 ਦੇ ਵਿਰੋਧ ਵਿੱਚ ਜਨਤਾ ਦੇ ਪੱਤਰਾਂ ਨਾਲ ਪੀਐੱਮ ਰਿਹਾਇਸ਼ ਤੱਕ ਮਾਰਚ ਕਰਨਗੇ- ਕੇਜਰੀਵਾਲ*    ਮੰਗਲਵਾਰ ਨੂੰ ਈ-20 ਦੇ ਵਿਰੋਧ ਵਿੱਚ ਜਨਤਾ ਦੇ ਪੱਤਰਾਂ ਨਾਲ ਪੀਐੱਮ ਰਿਹਾਇਸ਼ ਤੱਕ ਮਾਰਚ ਕਰਨਗੇ- ਕੇਜਰੀਵਾਲ*    ਮੰਗਲਵਾਰ ਨੂੰ ਈ-20 ਦੇ ਵਿਰੋਧ ਵਿੱਚ ਜਨਤਾ ਦੇ ਪੱਤਰਾਂ ਨਾਲ ਪੀਐੱਮ ਰਿਹਾਇਸ਼ ਤੱਕ ਮਾਰਚ ਕਰਨਗੇ- ਕੇਜਰੀਵਾਲ*    ਚੰਨੀ ਵਰਸਿਸ ਵੜਿੰਗ ਵਿਵਾਦ ਹੋਰ ਭਖਿਆ, ਬਠਿੰਡਾ ਮੀਟਿੰਗ ਵਿੱਚ ਹੋਈ ਨਾਅਰੇਬਾਜ਼ੀ ਵੜਿੰਗ ਨੇ ਵੀ ਘੇਰੇ ਵਿਰੋਧੀ..!    ਚੰਨੀ ਵਰਸਿਸ ਵੜਿੰਗ ਵਿਵਾਦ ਹੋਰ ਭਖਿਆ, ਬਠਿੰਡਾ ਮੀਟਿੰਗ ਵਿੱਚ ਹੋਈ ਨਾਅਰੇਬਾਜ਼ੀ ਵੜਿੰਗ ਨੇ ਵੀ ਘੇਰੇ ਵਿਰੋਧੀ..!    ਚੰਨੀ ਵਰਸਿਸ ਵੜਿੰਗ ਵਿਵਾਦ ਹੋਰ ਭਖਿਆ, ਬਠਿੰਡਾ ਮੀਟਿੰਗ ਵਿੱਚ ਹੋਈ ਨਾਅਰੇਬਾਜ਼ੀ ਵੜਿੰਗ ਨੇ ਵੀ ਘੇਰੇ ਵਿਰੋਧੀ..!    ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ*   

ਨਸ਼ਾ ਤਸਕਰੀ ਅਤੇ ਸੰਗਠਿਤ ਅਧਰਾਧ ਵਾਲੇ ਗਠਜੋੜ ਦਾ ਇੱਕ ਕਾਰਕੁੰਨ ਅੰਮ੍ਰਿਤਸਰ ਵਿੱਚ ਗ੍ਰਿਫਤਾਰ; 20 ਕਿਲੋ ਹੈਰੋਇਨ ਬਰਾਮਦ

August 1, 2026
20kg-heroin-recovered-in-amritsa

ਪੁਲਿਸ ਨੇ ਤਸਕਰੀ ਲਈ ਵਰਤੀ ਜਾ ਰਹੀ ਹੌਂਡਾ ਸਿਟੀ ਕਾਰ ਵੀ ਕੀਤੀ ਜ਼ਬਤ

ਪੁਲਿਸ ਨੇ ਤਸਕਰੀ ਲਈ ਵਰਤੀ ਜਾ ਰਹੀ ਹੌਂਡਾ ਸਿਟੀ ਕਾਰ ਵੀ ਕੀਤੀ ਜ਼ਬਤ

Lptv / Chandigarh /amritsar


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਨੂੰ ਅੰਜਾਮ ਦੇਣ ਵਾਲੇ ਗਠਜੋੜ ਦੇ ਇੱਕ ਕਾਰਕੁੰਨ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇਸ ਗਠਜੋੜ ਦਾ ਪਰਦਾਫਾਸ਼ ਕੀਤਾ ਹੈ। 

ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਓਮ ਸ਼ਰਮਾ ਵਾਸੀ ਅੰਮ੍ਰਿਤਸਰ ਰੋਡ ਝਬਾਲ ਤਰਨਤਾਰਨ ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਤਸਕਰੀ ਦੀਆਂ ਗਤੀਵਿਧੀਆਂ ਲਈ ਵਰਤੀ ਜਾ ਰਹੀ ਉਸਦੀ ਹੌਂਡਾ ਸਿਟੀ ਕਾਰ(ਪੀਬੀ 46ਏ ਜੇ 6021) ਨੂੰ ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਰਹੱਦ ਪਾਰਲੇ ਤਸਕਰਾਂ ਨਾਲ ਜੁੜੇ ਇੱਕ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸਰਹੱਦੀ ਖੇਤਰ ਵਿੱਚ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਪੰਜਾਬ ਭਰ ਵਿੱਚ ਅੱਗੇ ਸਪਲਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ। ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸੀ.ਆਈ. ਅੰਮ੍ਰਿਤਸਰ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਵਿਦੇਸ਼ੀ ਹੈਂਡਲਰ ਦੇ ਸਾਥੀ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਹਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਸਰਹੱਦੀ ਖੇਤਰ ਵਿੱਚ ਆਪਣੇ ਪਾਕਿਸਤਾਨੀ ਸਾਥੀਆਂ ਵੱਲੋਂ ਡਰੋਨ ਰਾਹੀਂ ਭੇਜੀਆਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਕੇ ਆਪਣੇ ਇੱਕ ਹੋਰ ਸਾਥੀ ਓਮ ਸ਼ਰਮਾ ਤੱਕ ਪਹੁੰਚਾਉਂਦੇ ਹਨ ਜੋ ਉਨ੍ਹਾਂ ਖੇਪਾਂ ਨੂੰ ਸੂਬੇ ਵਿੱਚ ਅੱਗੇ ਹੋਰਨਾਂ ਤੱਕ ਡਿਲੀਵਰ ਕਰਦਾ ਹੈ। 

ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਸ਼ੱਕੀ ਓਮ ਨੂੰ ਹਾਲ ਹੀ ਵਿੱਚ ਹੈਰੋਇਨ ਦੀ ਇੱਕ ਵੱਡੀ ਖੇਪ ਪ੍ਰਾਪਤ ਹੋਈ ਹੈ ਅਤੇ ਉਹ ਇਸ ਖੇਪ ਨੂੰ ਅੱਗੇ ਕਿਸੇ ਹੋਰ ਧਿਰ ਨੂੰ ਡਿਲੀਵਰ ਕਰਨ ਲਈ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਸੋਹੀਆਂ ਕਲਾਂ ਦੇ ਖੇਤਰ ਵਿੱਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਤਲਾਹ ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਛਾਪੇਮਾਰੀ ਕੀਤੀ ਅਤੇ ਸੋਹੀਆਂ ਕਲਾਂ ਵਿਖੇ ਦਾਣਾ ਮੰਡੀ ਨੇੜਿਓਂ ਓਮ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਕੇ ਉਸਦੇ ਕਬਜ਼ੇ ਵਿੱਚੋਂ 20 ਕਿਲੋ ਹੈਰੋਇਨ ਬਰਾਮਦ ਕੀਤੀ। 

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ -ਪਿਛਲੇ ਸਬੰਧ ਸਥਾਪਤ ਕੀਤੇ ਜਾ ਰਹੇ ਹਨ ਅਤੇ ਪੂਰੇ ਨੈੱਟਵਰਕ ਦੀ ਪਛਾਣ ਕਰਨ ਅਤੇ ਪਹਿਲਾਂ ਤੋਂ ਬੇਨਕਾਬ ਕੀਤੇ ਜਾ ਚੁੱਕੇ ਹੋਰ ਨਸ਼ਾ ਤਸਕਰੀ ਮਾਡਿਊਲਾਂ ਨਾਲ ਇਸ ਗਿਰੋਹ ਦੇ ਸੰਭਾਵੀ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰਬਰ 48 ਮਿਤੀ 31-07-2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21 25 ਅਤੇ 29 ਤਹਿਤ ਪੁਲਿਸ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

20kg heroin recovered in amritsar

Recommended News
Popular Posts
Just Now