ਭਾਰਤ ਨੇ ਅਕਤੂਬਰ ਵਿੱਚ 90 ਅਰਬ ਡਾਲਰ ਦੇ ਨਿਰਯਾਤ ਦਾ ਉੱਚ ਰਿਕਾਰਡ ਬਣਾਇਆ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਬਹਾਲ ਕਰਨ ਦੇ ਸੁਪਨੇ ਦੇਖਦੀ ਹੈ: ਕੇਵਲ ਢਿੱਲੋਂ ਵਿਦੇਸ਼ ਮੰਤਰਾਲੇ ਨੇ ਪੰਜਾਬ ਸੀਐਮ ਭਗਵੰਤ ਮਾਨ ਦੇ ਪਾਕਿਸਤਾਨ ਸੱਦੇ 'ਤੇ ਕਿਹਾ ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM

ਕਰਨ ਔਜਲਾ ਦੀ ਧਮਾਕੇਦਾਰ Intro ਰਿਲੀਜ਼, ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ.....

ਕਰਨ ਔਜਲਾ ਦੀ ਧਮਾਕੇਦਾਰ Intro ਰਿਲੀਜ਼, ਵਿਰੋਧੀਆਂ ਨੂੰ ਦਿੱਤਾ ਕਰਾਰਾ ਜ


LPTV / Chandigarh

ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਪਹਿਲੀ ਐਲਬਮ ਦੀ ਇੰਟਰੋ ਰਿਲੀਜ਼ ਕਰ ਦਿੱਤੀ ਹੈ। ਕਰਨ ਔਜਲਾ ਦੀ ਐਲਬਮ ‘BacTHAfu*UP’ ਦੀ ਇੰਟਰੋ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਇੰਟਰੋ ’ਚ ਕਰਨ ਔਜਲਾ ਨੇ ਆਪਣੇ ਹੁਣ ਤਕ ਦੇ ਸਫਰ ਦਾ ਜ਼ਿਕਰ ਕੀਤਾ ਹੈ। ਨਾਲ ਹੀ ਆਪਣੇ ਮਾਪਿਆਂ, ਆਪਣੇ ਪਿੰਡ ਤੇ ਆਪਣੇ ਚਾਹੁਣ ਵਾਲਿਆਂ ਲਈ ਖ਼ਾਸ ਲਾਈਨਾਂ ਲਿਖੀਆਂ ਹਨ।

ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਰੀਬ 6 ਮਿਟਾਂ ਚ ਇਸ ਵੀਡੀਓ ਦੇ ਕਰੀਬ ਡੇਢ ਲੱਖ ਵਿਊਜ ਹੋ ਗਏ। ਤੁਹਾਨੂੰ ਦਸ ਦੇਈਏ ਕਿ ਕਰਨ ਔਜਲਾ ਨੇ ਆਪਣੀ ਇੰਟਰੋ 'ਚ ਅਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਕਰਾਰਾ ਜਵਾਬ ਦਿੱਤਾ ਹੈ। ਜਦੋਂ ਅਮ੍ਰਿਤ ਮਾਨ ਦੀ ਕਰਨ ਔਜਲਾ ਨਾਲ ਕੋਨਟਰੋਵਰਸਰੀ ਹੋਈ ਸੀ ਉਸ ਸਮੇਂ ਅਮ੍ਰਿਤ ਮਾਨ ਨੇ ਇਕ ਸਟੋਰੀ ਸਾਂਝੀ ਕੀਤੀ ਸੀ ਜਿਸ 'ਚ ਉਸ ਨੇ ਕਿਹਾ ਸੀ ਕਿ 'ਕਲ ਦੇ ਜਵਾਕ Reply ਭਾਲਦੇ ਮੁੱਛਾਂ ਦੀ ਗਰੋਥ ਲਈ ਦਵਾਈ ਭਾਲਦੇ' ਤਾਂ ਉਸ ਜਵਾਕ ਸ਼ਬਦ ਦਾ ਜਵਾਬ ਕਰਨ ਔਜਲਾ ਨੇ ਆਪਣੀ ਇੰਟਰੋ 'ਚ ਬੜੇ ਬਹੇਤਰੀਨ ਅੰਦਾਜ ਚ ਦਿੱਤਾ ਹੈ।

ਕਰਨ ਔਜਲਾ ਦੀ ਲੁੱਕ ਵੀ ਇੰਟਰੋ ’ਚ ਕਾਫੀ ਜ਼ਬਰਦਸਤ ਲੱਗ ਰਹੀ ਹੈ। ਸੋਸ਼ਲ ਮੀਡੀਆ ’ਤੇ ਇੰਟਰੋ ਦੀ ਵੀਡੀਓ ਸਾਂਝੀ ਕਰਦਿਆਂ ਕਰਨ ਔਜਲਾ ਲਿਖਦੇ ਹਨ ਕਿ ਸਫਰ ਚੱਲ ਰਿਹਾ ਤੇ ਸਫਰ ਜਾਰੀ ਰਹੂਗਾ।

ਦੱਸ ਦੇਈਏ ਕਿ ਕਰਨ ਔਜਲਾ ਦੀ ਐਲਬਮ ਨੂੰ ਟਰੂ ਸਕੂਲ ਨੇ ਮਿਊਜ਼ਿਕ ਦਿੱਤਾ ਹੈ। ਐਲਬਮ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਕਰਨ ਔਜਲਾ ਨੇ ਲਿਖੇ ਹਨ ਤੇ ਕੰਪੋਜ਼ ਵੀ ਉਨ੍ਹਾਂ ਖ਼ੁਦ ਕੀਤਾ ਹੈ। ਇੰਟਰੋ ਦੀ ਵੀਡੀਓ ਸਾਗਰ ਦਿਓਲ ਤੇ ਜਨਿਕ ਰਾਏ ਨੇ ਬਣਾਈ ਹੈ, ਜਦਕਿ ਇੰਟਰੋ ’ਚ ਦਿਖਾਏ ਗਏ ਭਾਰਤ ਦੇ ਦ੍ਰਿਸ਼ ਮਾਹੀ ਸੰਧੂ ਨੇ ਸ਼ੂਟ ਕੀਤੇ ਹਨ। ਕਰਨ ਔਜਲਾ ਦੀ ਐਲਬਮ ਬਹੁਤ ਜਲਦ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗੀ।

Karan Aujlas bombastic Intro release gave a solid answer to the detractors


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now