April 9, 2025

Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਬੋਥਲ ਸਿਟੀ ਵੱਲੋਂ ਸਿਟੀ ਹਾਲ ਵਿਚ 13 ਅਪ੍ਰੈਲ ਨੂੰ ਵਿਸਾਖੀ ਅਤੇ ਖਾਲਸਾ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ। ਗੁਰਦੁਆਰਾ ਸਿੱਖ ਸੈਂਟਰ ਆਫ ਸਿਆਟਲ, ਪੰਜਾਬੀ ਸਕੂਲ ਦੇ ਬੱਚੇ ਤੇ ਪੰਜਾਬੀ ਭਾਈਚਾਰੇ ਵੱਲੋਂ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਗਈ। ਇਸ ਤੋਂ ਪਹਿਲਾ ਕੈਂਟ ਤੇ ਔਬਰਨ ਸਿਟੀ ਵੱਲੋਂ ਵੀ ਅਪ੍ਰੈਲ ਨੂੰ ਵਿਸਾਖੀ ਅਤੇ ਖਾਲਸਾ ਦਿਵਸ ਵਜੋਂ ਐਲਾਨ ਕੀਤਾ ਗਿਆ ਹੈ। ਅੱਜ ਸਿਟੀ ਹਾਲ ਵਿਚ 13 ਅਪ੍ਰੈਲ ਨੂੰ ਵਿਸਾਖੀ ਅਤੇ ਖਾਲਸਾ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਜਿਸ ਵਿਚ ਪੰਜਾਬੀ ਸਕੂਲ ਬੋਥਲ ਦੇ ਬੱਚਿਆਂ ਵਲੋਂ ਸਿਟੀ ਹਾਲ ਵਿਚ ਸਾਰਿਆਂ ਨੂੰ ਸਬੋਧਨ ਕੀਤਾ ਤੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਇਸ ਦੌਰਾਨ ਬੋਥਲ ਸ਼ਹਿਰ ਦੇ ਮੇਅਰ ਮੈਸਨ ਥਾਮਸਨ ਨੇ ਕਿਹਾ ਕਿ ਬੋਥਲ ਵਿਚ 13 ਅਪ੍ਰੈਲ ਨੂੰ ਵਿਸਾਖੀ ਅਤੇ ਖਾਲਸਾ ਦਿਵਸ ਵਜੋਂ ਘੋਸ਼ਿਤ ਕਰਦਾ ਹਾਂ ਅਤੇ ਸਾਰੇ ਵਸਨੀਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣ ਕੇ, ਭਾਈਚਾਰਕ ਜਸ਼ਨਾਂ ਵਿਚ ਹਿੱਸਾ ਲੈ ਕੇ ਅਤੇ ਵਿਭਿੰਨ ਸੱਭਿਆਚਾਰਾਂ ਪ੍ਰਤੀ ਸਮਝ ਅਤੇ ਸਤਿਕਾਰ ਨੂੰ ਵਧਾ ਕੇ ਇਸ ਮਹੱਤਵਪੂਰਨ ਮੌਕੇ ਨੂੰ ਮਾਨਤਾ ਦੇਣ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਾ ਹਾਂ।
A Program Dedicated To Baisakhi And Khalsa Sajna Divas Was Organized Awareness Was Raised About The Importance Of Baisakhi And Khalsa Sajna Divas