"/>   ">  " />
*ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਪੰਜ ਵਿਅਕਤੀ 21 ਕਿਲੋ ਹੈਰੋਇਨ, 970 ਗ੍ਰਾਮ ਆਈਸੀਈ ਅਤੇ ਇੱਕ ਪਿਸਤੌਲ ਸਮੇਤ ਕਾਬੂ*    Dmc&h ਵੱਲੋਂ ਰਿਸਰਚ ਡੇ 2026 ਦਾ ਆਯੋਜਨ; Icmr ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਲ ਨੇ ਕੀਤੀ ਸ਼ਿਰਕਤ    ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬੀ ਫਿਲਮ "ਦੀ ਗ੍ਰੇਟ ਪੰਜਾਬ ਰੌਬਰੀ" ਦੀ ਟੀਮ ਦੀ ਮੇਜ਼ਬਾਨੀ    *ਕੈਨੇਡਾ ਵਿੱਚ ਪ੍ਰਭਾਵਿਤ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ ਪੰਜਾਬ ਸਰਕਾਰ: ਡਾ. ਰਵਜੋਤ ਸਿੰਘ*    ਜਲੰਧਰ ਪੁਲਿਸ ਵੱਲੋਂ ਐਨਡੀਪੀਐੱਸ ਐਕਟ ਤਹਿਤ 1,201 ਮਾਮਲੇ ਦਰਜ, ਸੱਤ ਮਹੀਨਿਆਂ ਵਿੱਚ 1,440 ਨਸ਼ਾ ਤਸਕਰ ਗ੍ਰਿਫ਼ਤਾਰ    ਦਿਸ਼ਾ ਤਹਿਤ ਅੰਤਰਗਤ ਇੰਨੋਸੈਂਟ ਹਾਰਟਸ ਸਕੂਲ ਵੱਲੋਂ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ (avgc) ਬਾਰੇ ਕਰੀਅਰ ਗਾਈਡੈਂਸ ਸੈਮੀਨਾਰ ਆਯੋਜਿਤ    ਪੰਜਾਬ ਪੁਲਿਸ ਨੇ 39,000 ਤੋਂ ਵੱਧ ਜਨ-ਜਾਗਰੂਕਤਾ ਮੀਟਿੰਗਾਂ ਰਾਹੀਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹਰ ਪਿੰਡ ਅਤੇ ਹਰ ਜਮਾਤ ਤੱਕ ਪਹੁੰਚਾਇਆ    *ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ*    *ਸਾਲ 2022 ਵਿੱਚ ਬਿਨਾਂ ਚਾਰਦੀਵਾਰੀ ਤੇ ਫ਼ਰਸ਼ ਤੇ ਬੈਠ ਕੇ ਪੜ੍ਹਨ ਲਈ ਮਜ਼ਬੂਰ ਸਨ 4 ਲੱਖ ਵਿਦਿਆਰਥੀ ਪਰ ਅੱਜ ਦੇਸ਼ ਭਰ ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ: ਹਰਜੋਤ ਸਿੰਘ ਬੈਂਸ*    ਮਾਨ ਸਰਕਾਰ ਵੱਲੋਂ ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਿਰੇ ਤੋਂ ਖਾਰਜ, ਡੈਮ ਪੂਰੀ ਤਰ੍ਹਾਂ ਸੁਰੱਖਿਅਤ: ਬਰਿੰਦਰ ਕੁਮਾਰ ਗੋਇਲ   

ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ

April 6, 2026 / Punjab
Bank-robbery-in-

ਜਲੰਧਰ ‘ਚ ਦਿਨ-ਦਿਹਾੜੇ ਬੈਂਕ ਲੁੱਟ—ਸਕੂਟਰੀ ਸਵਾਰਾਂ ਨੇ ਪਿਸਤੌਲ ਦੀ ਨੋਕ ‘ਤੇ ਵਾਰਦਾਤ ਕੀਤੀ

 

ਮਹਾਨਗਰ ਜਲੰਧਰ ‘ਚ ਦਿਨ-ਦਿਹਾੜੇ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਪਿਸਤੌਲ ਦੀ ਨੋਕ ‘ਤੇ ਮਹਿਲਾ ਕੈਸ਼ੀਅਰ ਤੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦੋ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।

ਜਲੰਧਰ ਦੇ ਕੁਕੀ ਟਾਬ ਨੇੜੇ ਬੈਂਕ ਇਨਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੁਟੇਰੇ ਦਾਖਲ ਹੋਏ। ਰਿਪੋਰਟਾਂ ਮੁਤਾਬਕ ਦੋਵੇਂ ਲੁਟੇਰੇ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਉਹ ਹਥਿਆਰਾਂ ਨਾਲ ਬੈਂਕ ਵਿਚ ਦਾਖਲ ਹੋਏ। ਇਸ ਘਟਨਾ ਨਾਲ ਬੈਂਕ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ। ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਕੈਸ਼ੀਅਰ ਤੋਂ ਨਕਦੀ ਖੋਹ ਲਈ ਅਤੇ ਮੌਕੇ ਤੋਂ ਭੱਜ ਗਏ।


ਬੈਂਕ ਕਰਮਚਾਰੀਆਂ ਮੁਤਾਬਕ ਦੋ ਲੁਟੇਰੇ ਦੁਪਹਿਰ 2:30 ਵਜੇ ਪਿਸਤੌਲਾਂ ਨਾਲ ਲੈਸ ਹੋ ਕੇ ਬੈਂਕ ਵਿਚ ਵੜੇ। ਇਹ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਬੈਂਕ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੇਰਵੇ ਦਿੰਦੇ ਹੋਏ ਡੀਸੀਪੀ ਢਿੱਲੋਂ ਨੇ ਦੱਸਿਆ ਕਿ ਦੁਪਹਿਰ 2:30 ਵਜੇ, ਇੱਕ ਲੁਟੇਰਾ ਕੈਸ਼ੀਅਰ ਕੋਲ ਆਇਆ ਅਤੇ ਸਾਰੀ ਨਕਦੀ ਦੀ ਮੰਗਣ ਲੱਗਾ। ਕੈਸ਼ੀਅਰ ਪਹਿਲਾਂ ਪੈਸੇ ਦੇਣ ਨੂੰ ਲੈ ਕੇ ਟਾਲਣ ਦੀ ਕੋਸ਼ਿਸ਼ ਕਰਦੀ ਰਹੀ। ਜਿਸ ‘ਤੇ ਕੈਸ਼ ਨਾ ਦੇਣ ‘ਤੇ ਲੁਟੇਰਾ ਪਿਸਤੌਲ ਕੱਢਦਾ ਤੇ ਮਾਰਨ ਦੀ ਧਮਕੀ ਦਿੰਦਾ। ਫਿਰ ਕਾਊਂਟਰ ‘ਤੇ ਰੱਖਿਆ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਇਸ ਦੌਰਾਨ ਦੂਜਾ ਲੁਟੇਰਾ ਬਾਹਰ ਨਿਗਰਾਨੀ ਕਰ ਰਿਹਾ ਸੀ। ਦੋਵੇਂ ਲੁਟੇਰਿਆਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਡੀਸੀਪੀ ਨੇ ਕਿਹਾ ਕਿ ਸਟਾਫ ਵੱਲੋਂ ਨਕਦੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Powered by Froala Editor

Bank robbery in

Recommended News
Popular Posts
Just Now