ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-11-2026 05:30 AM ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ

ਜਲਦ ਆ ਰਿਹਾ Shree Brar ਦਾ ‘Kisaan Anthem 3’, ਕੀਤਾ ਵੱਡਾ ਐਲਾਨ

ਜਲਦ ਆ ਰਿਹਾ Shree Brar ਦਾ ‘Kisaan Anthem 3’, ਕੀਤਾ ਵੱਡਾ ਐਲਾਨ


LPTV / Chandigarh

ਕਿਸਾਨ ਅੰਦੋਲਨ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਭਾਰਤ ਸਰਕਾਰ ਇਸ ਮਾਮਲੇ ’ਚ ਕੁਝ ਵੀ ਨਹੀਂ ਕਰ ਰਹੀ। ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਪੰਜਾਬ ਦੀਆਂ ਵੀ ਉੱਘੀਆਂ ਹਸਤੀਆਂ ਕਿਸਾਨਾਂ ਦੀ ਬਿਹਤਰੀ ਲਈ ਲਗਤਾਰ ਡਟੀਆਂ ਹੋਈਆਂ ਹਨ। ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਕਈ ਗੀਤ ਗਾਏ ਹਨ। ਕਿਸਾਨਾਂ ਨੇ ਹਾਲੇ ਤੱਕ ਦੋ ਗੀਤਾਂ ਨੂੰ ਵਧੇਰੇ ਪਸੰਦ ਕੀਤਾ ਹੈ; ਜੋ ‘ਕਿਸਾਨ ਐਂਥਮ’ ਅਤੇ ‘ਕਿਸਾਨ ਐਂਥਮ 2’ ਦੇ ਨਾਂ ਨਾਲ ਜਾਰੀ ਹੋਏ ਸਨ। ਕਿਸਾਨ ਐਂਥਮ 1, ਕਿਸਾਨ ਐਂਥਮ 2 ਵਾਂਗ ਕਿਸਾਨ ਐਂਥਮ 3 ਵੀ ਇੱਕ ਵੱਖਰਾ ਗੀਤ ਹੈ; ਜੋ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ।

ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਅੰਦੋਲਨ ’ਚ ਪੂਰੀ ਤਰ੍ਹਾਂ ਇੱਕਜੁਟ ਹਨ। ਸ਼ਿਰੀ ਬਰਾੜ ਨੇ ਇਹ ਦੋਵੇਂ ‘ਕਿਸਾਨ ਐਂਥਮ’ ਲਿਖੇ ਸਨ ਤੇ ਗਾਏ ਵੀ ਉਨ੍ਹਾਂ ਆਪ ਹੀ ਸਨ। ਹੁਣ ਉਨ੍ਹਾਂ ਦੱਸਿਆ ਹੈ ਕਿ ‘ਕਿਸਾਨ ਐਂਥਮ 3’ ਦੇ ਰਿਲੀਜ਼ ਬਾਰੇ ਦੱਸਿਆ ਹੈ।

ਸ਼ਿਰੀ ਬਰਾੜ ਤੇ ਜੱਸ ਬਾਜਵਾ ਦੇ ਪਿਛਲੇ ਟ੍ਰੈਕ ‘ਪੰਜਾਬ ਲਾਪਤਾ’ ਦੇ ਅਖੀਰ ਵਿੱਚ ਕਿਸਾਨ ਐਂਥਮ 3 ਬਾਰੇ ਦੱਸਿਆ ਗਿਆ ਸੀ। ‘ਕਿਸਾਨ ਐਂਥਮ’ ‘ਯੂਟਿਊਬ’ ਉੱਤੇ ਜਾਰੀ ਕੀਤਾ ਗਿਆ ਹੈ ਤੇ ਇਸ ਨੂੰ ਪਹਿਲੇ 5 ਘੰਟਿਆਂ ਅੰਦਰ ਹੀ 2 ਲੱਖ ਲੋਕਾਂ ਨੇ ਵੇਖ ਲਿਆ ਸੀ।ਪਿਛਲੇ ਦੋ ਕਿਸਾਨ ਐਂਥਮ ਮਨਕੀਰਤ ਔਲਖ, ਨਿਸ਼ਾਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫ਼ਾਜ਼ਿਲਪੁਰੀਆ, ਦਿਲਪ੍ਰੀਤ ਢਿਲੋਂ, ਡੀਜੇ ਫ਼ਲੋਅ, ਸ਼ਿਰੀ ਬਰਾੜ, ਅਫ਼ਸਾਨਾ ਖ਼ਾਨ ਤੇ ਬੌਬੀ ਸੰਧੂ ਨੇ ਗਾਏ ਸਨ।

Big announcement of Shree Brars Kisaan Anthem 3 coming soon


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now