ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ ਚੀਨੀ ਦੀਆਂ ਕੀਮਤਾਂ ’ਤੇ ਸਰਕਾਰੀ ਕਦਮ ਬੇਅਸਰ, ₹5,000 ਪ੍ਰਤੀ ਕੁਇੰਟਲ ਤੋਂ ਪਾਰ ਹੋਏ ਭਾਅ ਆਜ਼ਮ ਖ਼ਾਨ ਖ਼ਿਲਾਫ਼ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਕਥਿਤ ਬੇਨਿਯਮੀਆਂ ਦਾ ਕੇਸ ਦਰਜ, ₹2.08 ਕਰੋੜ ਦੇ ਨੁਕਸਾਨ ਦਾ ਦੋਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-09-2026 ਬੁਰੇ ਫਸੇ ਆਪ ਦੇ ਸਿੱਖਿਆ ਮੰਤਰੀ ਸਰਕਾਰੀ ਖਰਚ 'ਤੇ ਇੱਕੋ ਸਮੇਂ ਵਿਦੇਸ਼ੀ ਅਤੇ ਸਵਦੇਸ਼ੀ ਦੌਰੇ ਕਿਵੇਂ ਕੀਤੇ, ਪੰਜਾਬ ਵਿੱਚ ਕਾਂਗਰਸ ਨਹੀਂ ਘੋਸ਼ਿਤ ਕਰੇਗੀ ਸੀ.ਐੱਮ. ਚਿਹਰਾ, ਪੰਜਾਬ ਪ੍ਰਭਾਰੀ ਬੋਲੇ ਆਪ ਨਾਲ ਮੁੱਖ ਮੁਕਾਬਲਾ ਲੁਧਿਆਣਾ ਵਿੱਚ ਨੌਜਵਾਨ ਨੂੰ ਕੀਤਾ ਕਿਡਨੈਪ, ਬੰਨ੍ਹ ਕੇ ਕੁੱਟਿਆ ਅਤੇ ਫਿਰ ਪੰਜ ਲੱਖ ਦੀ ਮੰਗੀ ਫਿਰੌਤੀ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ

ਅਭਿਨੇਤਾ ਧਰਮਿੰਦਰ ਹਸਪਤਾਲ ਤੋਂ ਡਿਸਚਾਰਜ, ਘਰ \'ਚ ਜਾਰੀ ਰਹੇਗਾ ਇਲਾਜ — ਪਰਿਵਾਰ ਨੇ ਦਿੱਤਾ ਅਪਡੇਟ

ਅਭਿਨੇਤਾ ਧਰਮਿੰਦਰ ਹਸਪਤਾਲ ਤੋਂ ਡਿਸਚਾਰਜ, ਘਰ \'ਚ ਜਾਰੀ ਰਹੇਗਾ ਇਲਾਜ —


Mumbai

ਅਭਿਨੇਤਾ ਧਰਮਿੰਦਰ ਹਸਪਤਾਲ ਤੋਂ ਡਿਸਚਾਰਜ, ਘਰ 'ਚ ਜਾਰੀ ਰਹੇਗਾ ਇਲਾਜ — ਪਰਿਵਾਰ ਨੇ ਦਿੱਤਾ ਅਪਡੇਟ

ਲਾਈਵ ਪੰਜਾਬੀ ਟੀਵੀ ਬਿਊਰੋ

ਮੁੰਬਈ, 12 ਨਵੰਬਰ 2025: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ‘ਹੀ-ਮੈਨ’ ਦੇ ਨਾਂ ਨਾਲ ਮਸ਼ਹੂਰ ਧਰਮਿੰਦਰ ਦਿਓਲ (Dharmendra Deol) ਦੀ ਸਿਹਤ ਬਾਰੇ ਚਿੰਤਿਤ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ 7:30 ਵਜੇ ਧਰਮਿੰਦਰ ਨੂੰ ਮੁੰਬਈ ਦੇ Breach Candy Hospital ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਉਹ ਪਿਛਲੇ ਤਿੰਨ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ, ਜਿੱਥੇ ਉਨ੍ਹਾਂ ਦਾ ਇਲਾਜ ਉਮਰ ਸਬੰਧੀ ਬਿਮਾਰੀਆਂ ਅਤੇ ਸਾਹ ਦੀ ਤਕਲੀਫ਼ ਲਈ ਚੱਲ ਰਿਹਾ ਸੀ। ਉਨ੍ਹਾਂ ਦੇ ਡਾਕਟਰ ਡਾ. ਪ੍ਰਤੀਤ ਸਮਦਾਨੀ (Dr. Pratit Samdani) ਨੇ ਪੁਸ਼ਟੀ ਕੀਤੀ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਇਲਾਜ ਘਰ 'ਤੇ ਹੀ ਜਾਰੀ ਰਹੇਗਾ।

'ਮੌਤ ਨੂੰ ਮਾਤ' ਦੇ ਕੇ ਘਰ ਵਾਪਸ ਪਰਤੇ ਧਰਮਿੰਦਰ

ਧਰਮਿੰਦਰ ਦੇ ਹਸਪਤਾਲ ਤੋਂ ਵਾਪਸ ਘਰ ਆਉਣ ਨਾਲ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਅਤੇ ਸਹਿਯੋਗੀਆਂ ਨੇ ਚੈਨ ਦੀ ਸਾਹ ਲਿਆ ਹੈ। ਜਾਣਕਾਰੀ ਮੁਤਾਬਕ, ਪਿਛਲੇ 48 ਘੰਟਿਆਂ ਦੌਰਾਨ ਉਨ੍ਹਾਂ ਦੀ ਹਾਲਤ ਚਿੰਤਾਜਨਕ ਸੀ, ਪਰ ਹੁਣ ਉਹ ਪੂਰੀ ਤਰ੍ਹਾਂ ਸਥਿਰ ਹਨ ਅਤੇ ਸੁਧਾਰ ਦੀ ਰਾਹ 'ਤੇ ਹਨ।

ਪਰਿਵਾਰ ਨੇ ਵੀ ਮੀਡੀਆ ਰਾਹੀਂ ਪੁਸ਼ਟੀ ਕੀਤੀ ਹੈ ਕਿ ਅਦਾਕਾਰ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਘਰ 'ਚ ਰਿਹੈਬਿਲਿਟੇਸ਼ਨ ਦਿੱਤਾ ਜਾਵੇਗਾ।

ਝੂਠੀਆਂ ਅਫ਼ਵਾਹਾਂ ਨੇ ਮਚਾਈ ਹਲਚਲ

ਕੱਲ੍ਹ (11 ਨਵੰਬਰ) ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਧਰਮਿੰਦਰ ਦੇ ਦਿਹਾਂਤ ਬਾਰੇ ਫੈਲੀ ਝੂਠੀ ਖ਼ਬਰਾਂ ਨੇ ਪ੍ਰਸ਼ੰਸਕਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਸੀ। ਇਸ ਦੇ ਤੁਰੰਤ ਬਾਅਦ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ (Hema Malini) ਅਤੇ ਧੀ ਏਸ਼ਾ ਦਿਓਲ (Esha Deol) ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਦੇ ਹੋਏ ਖ਼ਬਰਾਂ ਦਾ ਸਖ਼ਤ ਖੰਡਨ ਕੀਤਾ ਸੀ।

ਹੇਮਾ ਮਾਲਿਨੀ ਨੇ ਇਸਨੂੰ “ਨਾ-ਮੁਆਫ਼ੀਯੋਗ” ਕਹਿੰਦੇ ਹੋਏ ਮੀਡੀਆ ਦੀ ਜ਼ਿੰਮੇਵਾਰੀ ਤੇ ਸਵਾਲ ਖੜ੍ਹੇ ਕੀਤੇ, ਜਦਕਿ ਏਸ਼ਾ ਨੇ ਦੱਸਿਆ ਕਿ “ਪਾਪਾ stable ਹਨ ਅਤੇ ਠੀਕ ਹੋ ਰਹੇ ਹਨ।”

Actor dharmendra discharged from hospital treatment will continue at home family gives update


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now