ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ ਚੀਨੀ ਦੀਆਂ ਕੀਮਤਾਂ ’ਤੇ ਸਰਕਾਰੀ ਕਦਮ ਬੇਅਸਰ, ₹5,000 ਪ੍ਰਤੀ ਕੁਇੰਟਲ ਤੋਂ ਪਾਰ ਹੋਏ ਭਾਅ ਆਜ਼ਮ ਖ਼ਾਨ ਖ਼ਿਲਾਫ਼ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਕਥਿਤ ਬੇਨਿਯਮੀਆਂ ਦਾ ਕੇਸ ਦਰਜ, ₹2.08 ਕਰੋੜ ਦੇ ਨੁਕਸਾਨ ਦਾ ਦੋਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-09-2026 ਬੁਰੇ ਫਸੇ ਆਪ ਦੇ ਸਿੱਖਿਆ ਮੰਤਰੀ ਸਰਕਾਰੀ ਖਰਚ 'ਤੇ ਇੱਕੋ ਸਮੇਂ ਵਿਦੇਸ਼ੀ ਅਤੇ ਸਵਦੇਸ਼ੀ ਦੌਰੇ ਕਿਵੇਂ ਕੀਤੇ, ਪੰਜਾਬ ਵਿੱਚ ਕਾਂਗਰਸ ਨਹੀਂ ਘੋਸ਼ਿਤ ਕਰੇਗੀ ਸੀ.ਐੱਮ. ਚਿਹਰਾ, ਪੰਜਾਬ ਪ੍ਰਭਾਰੀ ਬੋਲੇ ਆਪ ਨਾਲ ਮੁੱਖ ਮੁਕਾਬਲਾ ਲੁਧਿਆਣਾ ਵਿੱਚ ਨੌਜਵਾਨ ਨੂੰ ਕੀਤਾ ਕਿਡਨੈਪ, ਬੰਨ੍ਹ ਕੇ ਕੁੱਟਿਆ ਅਤੇ ਫਿਰ ਪੰਜ ਲੱਖ ਦੀ ਮੰਗੀ ਫਿਰੌਤੀ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ

ਦਿਲਜੀਤ ਤੋਂ ਬਾਅਦ ਹੁਣ Shehnaaz Gill ਆਈ ਨਿਸ਼ਾਨੇ 'ਤੇ? ਪਾਕਿਸਤਾਨੀ ਗੀਤ ਗਾਉਂਦਿਆਂ ਵੀਡੀਓ ਵਾਇਰਲ

ਦਿਲਜੀਤ ਤੋਂ ਬਾਅਦ ਹੁਣ Shehnaaz Gill ਆਈ ਨਿਸ਼ਾਨੇ 'ਤੇ? ਪਾਕਿਸਤਾਨੀ


Punjab

ਦਿਲਜੀਤ ਤੋਂ ਬਾਅਦ ਹੁਣ Shehnaaz Gill ਆਈ ਨਿਸ਼ਾਨੇ 'ਤੇ? ਪਾਕਿਸਤਾਨੀ ਗੀਤ ਗਾਉਂਦਿਆਂ ਵੀਡੀਓ ਵਾਇਰਲ

ਮੁੰਬਈ/ਚੰਡੀਗੜ੍ਹ: ਪੰਜਾਬ ਦੀ ਕੈਟਰੀਨਾ ਕੈਫ ਅਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਅਕਸਰ ਆਪਣੀਆਂ ਵੀਡੀਓਜ਼ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਉਸਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇੱਕ ਸਟੂਡੀਓ ਦੇ ਅੰਦਰ ਪਾਕਿਸਤਾਨੀ ਗੀਤ "ਮੇਰੀ ਜ਼ਿੰਦਗੀ ਹੈ ਤੂੰ" ਗਾਉਂਦੀ ਨਜ਼ਰ ਆ ਰਹੀ ਹੈ। ਉਸਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- "ਇਸ ਗੀਤ ਲਈ ਮੇਰਾ ਜਨੂੰਨ (Obsessed)।"

ਕਿਉਂ ਉੱਠ ਰਹੇ ਹਨ ਸਵਾਲ?

ਸ਼ਹਿਨਾਜ਼ ਦਾ ਇਹ ਵੀਡੀਓ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਹਿਲਗਾਮ ਹਮਲੇ ਅਤੇ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਕਲਾਕਾਰਾਂ ਵਿਚਾਲੇ ਤਣਾਅ ਸਿਖਰਾਂ 'ਤੇ ਹੈ।

ਹਾਲ ਹੀ ਵਿੱਚ ਪੰਜਾਬੀ ਅਤੇ ਪਾਕਿਸਤਾਨੀ ਕਲਾਕਾਰਾਂ ਵਿਚਾਲੇ ਤਿੱਖੀ ਸ਼ਬਦੀ ਜੰਗ ਦੇਖਣ ਨੂੰ ਮਿਲੀ ਸੀ। ਪੰਜਾਬੀ ਕਾਮੇਡੀਅਨ ਬਿੰਨੂ ਢਿੱਲੋਂ ਸਮੇਤ ਕਈ ਕਲਾਕਾਰਾਂ ਨੇ ਪਾਕਿਸਤਾਨੀ ਕਲਾਕਾਰ ਇਫਤਿਖਾਰ ਚੌਧਰੀ ਨੂੰ ਕਰਾਰੇ ਜਵਾਬ ਦਿੱਤੇ ਸਨ। ਅਜਿਹੇ ਮਾਹੌਲ ਵਿੱਚ ਸ਼ਹਿਨਾਜ਼ ਵੱਲੋਂ ਪਾਕਿਸਤਾਨੀ ਗੀਤ ਗਾਉਣਾ ਕਈਆਂ ਨੂੰ ਰਾਸ ਨਹੀਂ ਆ ਰਿਹਾ।

ਦਿਲਜੀਤ ਅਤੇ ਕੰਗਨਾ ਵੀ ਹੋ ਚੁੱਕੇ ਨੇ ਸ਼ਿਕਾਰ

ਸ਼ਹਿਨਾਜ਼ ਤੋਂ ਪਹਿਲਾਂ ਹੋਰ ਵੱਡੇ ਸਿਤਾਰੇ ਵੀ ਇਸੇ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰ ਚੁੱਕੇ ਹਨ:

  • ਦਿਲਜੀਤ ਦੋਸਾਂਝ: ਗਲੋਬਲ ਸਟਾਰ ਦਿਲਜੀਤ ਦੋਸਾਂਝ ਨੂੰ ਆਪਣੀ ਆਉਣ ਵਾਲੀ ਫਿਲਮ 'ਸਰਦਾਰਜੀ 3' (Sardaarji 3) ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਕਰਕੇ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • ਕੰਗਨਾ ਰਣੌਤ: ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵੀ ਟ੍ਰੋਲਿੰਗ ਦਾ ਸ਼ਿਕਾਰ ਹੋਈ ਸੀ ਜਦੋਂ ਉਸਨੇ ਜੈਪੁਰ ਵਿੱਚ ਮੋਰ ਨਾਲ ਨੱਚਦੇ ਹੋਏ ਇੱਕ ਵੀਡੀਓ ਪਾਈ ਸੀ, ਜਿਸਦੇ ਪਿਛੋਕੜ ਵਿੱਚ ਪਾਕਿਸਤਾਨੀ ਗੀਤ "ਦਮ ਨਾਲ ਦਮ ਭਰੰਗੀ ਰਾਂਝੇਆ ਵੇ" ਚੱਲ ਰਿਹਾ ਸੀ।

ਹਾਨੀਆ ਆਮਿਰ ਨਾਲ ਖਾਸ ਕੁਨੈਕਸ਼ਨ

ਦਿਲਚਸਪ ਗੱਲ ਇਹ ਹੈ ਕਿ ਸ਼ਹਿਨਾਜ਼ ਜੋ ਗੀਤ ਗਾ ਰਹੀ ਹੈ, ਉਹ ਪਾਕਿਸਤਾਨੀ ਡਰਾਮਾ ਸੀਰੀਅਲ "ਮੇਰੀ ਜ਼ਿੰਦਗੀ ਹੈ ਤੂੰ" ਦਾ ਟਾਈਟਲ ਟਰੈਕ ਹੈ। ਇਸ ਡਰਾਮੇ ਵਿੱਚ ਮੁੱਖ ਭੂਮਿਕਾ ਉਸੇ ਹਾਨੀਆ ਆਮਿਰ ਨੇ ਨਿਭਾਈ ਹੈ, ਜਿਸਨੂੰ ਲੈ ਕੇ ਦਿਲਜੀਤ ਦੋਸਾਂਝ ਵਿਵਾਦਾਂ ਵਿੱਚ ਹਨ। ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਨਾਲ ਆਪਣੀ ਫਿਲਮ 'ਸਿੰਘ ਵਰਸਿਜ਼ ਕੌਰ 2' (Singh vs Kaur 2) ਦੀ ਸ਼ੂਟਿੰਗ ਲਈ ਵਿਦੇਸ਼ ਵਿੱਚ ਹੈ, ਜਿੱਥੋਂ ਉਸਨੇ ਇਹ ਵੀਡੀਓ ਸਾਂਝੀ ਕੀਤੀ ਹੈ।

After Diljit Now Shehnaaz Gill Is Under Attack Video Of Her Singing Pakistani Song Goes Viral


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now