ਕੇਂਦਰੀ ਸਿਹਤ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ‘ਚ ਦਾਖ਼ਲ

ਕੇਂਦਰੀ ਸਿਹਤ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ‘ਚ ਦਾਖ਼ਲ


LPTV / Chandigarh

ਨਵੀਂ ਦਿੱਲੀ, 1 ਜੂਨ 2021— ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਯਾਨੀ ਕਿ ਮੰਗਲਵਾਰ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾ. ਰਮੇਸ਼ ਨਿਸ਼ੰਕ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਸਮੱਸਿਆਵਾਂ ਦੇ ਚੱਲਦੇ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਏਮਜ਼ ਦੇ ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਸੀ. ਬੀ. ਐੱਸ. ਈ. ਸਮੇਤ ਤਮਾਮ ਸਟੇਟ ਬੋਰਡ ਲਈ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ’ਤੇ ਅੱਜ ਫ਼ੈਸਲਾ ਆਉਣਾ ਹੈ। ਹਾਲਾਂਕਿ ਕਿ ਸਿੱਖਿਆ ਮੰਤਰੀ ਦੀ ਸਿਹਤ ਵਿਗੜਨ ਕਾਰਨ ਪ੍ਰੀਖਿਆਵਾਂ ’ਤੇ ਫ਼ੈਸਲਾ ਟਲ ਸਕਦਾ ਹੈ।ਦੱਸ ਦੇਈਏ ਕਿ ਸਿੱਖਿਆ ਮੰਤਰੀ ਬੀਤੇ ਮਹੀਨੇ ਯਾਨੀ ਕਿ 9 ਮਈ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਮਗਰੋਂ ਘਰ ਪਰਤੇ ਸਨ। ਇਸ ਬਾਬਤ ਉਨ੍ਹਾਂ ਨੇ ਟਵਿੱਟਰ ’ਤੇ ਖ਼ੁਦ ਟਵੀਟ ਕਰ ਕੇ ਜਾਣਕਾਰੀ ਵੀ ਦਿੱਤੀ ਸੀ। ਕੋਰੋਨਾ ਵਾਇਰਸ ਤੋਂ ਉੱਭਰਨ ਤੋਂ ਬਾਅਦ ਹੋਣ ਵਾਲੀਆਂ ਮੁਸ਼ਕਲਾਂ ਦੇ ਚੱਲਦੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਏਮਜ਼ ’ਚ ਦਾਖ਼ਲ ਕੀਤਾ ਗਿਆ ਹੈ।

Union Health Minister Ramesh Nishanks health deteriorated and admitted to AIIMS


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now