ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਦੂਜਿਆਂ ਨੂੰ ਹਸਾਉਣ ਵਾਲਾ 'ਮੰਕੀ ਮੈਨ', ਪੜ੍ਹੋ ਉਸ ਦੇ ਅੰਦਰ ਲੁਕੇ ਦਰਦ ਦੀ ਕਹਾਣੀ.....!

ਦੂਜਿਆਂ ਨੂੰ ਹਸਾਉਣ ਵਾਲਾ 'ਮੰਕੀ ਮੈਨ', ਪੜ੍ਹੋ ਉਸ ਦੇ ਅੰਦਰ ਲੁਕੇ ਦਰਦ


LPTV / Chandigarh

ਆਦਮੀ ਦਾ ਸਰੀਰ ਪਰ ਬਾਂਦਰ ਵਰਗੀ ਦਿੱਖ। ਚਿਹਰੇ ’ਤੇ ਕਾਲੇ-ਚਿੱਟੇ ਵਾਲ, ਬਾਂਦਰ ਜਿਹੇ ਨਹੁੰਦਰਾਂ ਵਾਲੇ ਹੱਥ, ਹੂਬਹੂ ਬਾਂਦਰ ਜਿਹੀਆਂ ਹਰਕਤਾਂ। ਹਰ ਉਮਰ ਦੇ ਲੋਕਾਂ ਦੇ ਚਿਹਰੇ ਉੱਤੇ ਮੁਸਕਰਾਹਟ ਲਿਆਉਣ ਵਾਲਾ ਇਹ ਅਸਲ ਵਿੱਚ ਗੁਜਰਾਤ ਦਾ ਹਿਤੇਸ਼ ਵਾਧਵਾਨੀ ਹੈ। ਹਿਤੇਸ਼ ਇਕੱਲੇ ਗੁਜਰਾਤ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਮਸ਼ਹੂਰ ਹੈ। ਪਿਛਲੇ 10 ਸਾਲ ਤੋਂ ਲੋਕਾਂ ਨੂੰ ਮੰਕੀ ਮੈਨ ਬਣ ਕੇ ਹਸਾਉਣ ਵਾਲੇ ਹਿਤੇਸ਼ ਦੀ ਖੁਦ ਦੀ ਕਹਾਣੀ ਤੁਹਾਨੂੰ ਭਾਵੁਕ ਕਰ ਦੇਵੇਗੀ।

ਹਿਤੇਸ਼ ਨੂੰ ਰਾਜਕੋਟ ਦੇ ‘ਮੰਕੀ ਮੈਨ’ ਵਜੋਂ ਜਾਣਿਆ ਜਾਂਦਾ ਹੈ। ਹਿਤੇਸ਼ ਦਾ ਸਰੀਰ ਆਮ ਇਨਸਾਨ ਜਿਹਾ ਹੀ ਹੈ, ਪਰ ਉਹ ਇੱਕ ਬਾਂਦਰ ਦਾ ਰੂਪ ਧਾਰ ਕੇ ਲੋਕਾਂ ਵਿੱਚ ਕਿਉਂ ਜਾਂਦੇ ਹਨ? ਹਿਤੇਸ਼ ਕਹਿੰਦੇ ਹਨ, “ਮੈਂ ਕਈ ਮੰਕੀ ਮੈਨ ਦੇਖੇ ਹਨ ਪਰ ਸਿਰਫ਼ ਉਹੀ ਕੰਮ ਕਰਦਾ ਰਹਿ ਸਕਦਾ ਹੈ ਜਿਸ ਕੋਲ ਕੁਦਰਤੀ ਹੁਨਰ ਹੋਵੇ। ਮੈਂ ਮੰਕੀ ਮੈਨ ਦਾ ਕਿਰਦਾਰ ਨਿਭਾਉਂਦਾ ਹਾਂ। ਜੋ ਪਾਰਟੀਆਂ, ਵਿਆਹ ਸਮਾਗਮਾਂ ਜਾਂ ਹੋਰ ਪ੍ਰੋਗਰਾਮਾਂ ਵਿੱਚ ਹਰ ਉਮਰ ਦੇ ਲੋਕਾਂ ਦਾ ਮਨੋਰੰਜਨ ਕਰਦਾ ਹੈ।”

ਦਰਅਸਲ, ਹਿਤੇਸ਼ ਦੇ ਪਰਿਵਾਰ ਵਿੱਚ ਉਸ ਦੇ ਮਾਤਾ-ਪਿਤਾ ਅਤੇ ਭੈਣ ਹਨ। ਪਿਤਾ ਮਜ਼ਦੂਰੀ ਕਰਦੇ ਹਨ। ਉਹ ਪਿਛਲੇ ਦਸ ਸਾਲ ਤੋਂ ਇਸ ਪੇਸ਼ੇ ਵਿੱਚ ਹਨ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਹੀ ਹੈ। ਉਹ ਕਹਿੰਦੇ ਹਨ, “ਇੱਥੇ ਸਾਰੇ ਮੈਨੂੰ ਮੰਕੀ ਮੈਨ ਵਜੋਂ ਹੀ ਜਾਣਦੇ ਹਨ। ਮੈਂ ਅੱਠਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਪਰਿਵਾਰ ਦੇ ਆਰਥਿਕ ਹਾਲਾਤ ਸਹੀ ਨਾ ਹੋਣ ਕਾਰਨ ਮੈਨੂੰ ਪੜ੍ਹਾਈ ਛੱਡਣੀ ਪਈ। ਪਹਿਲਾਂ ਮੈਂ ਦਿਹਾੜੀ ਮਜ਼ਦੂਰ ਵਜੋਂ ਕੰਮ ਕੀਤਾ। ਫਿਰ ਫਲਾਂ ਦੀ ਰੇਹੜੀ ਲਗਾਉਣ ਲੱਗਿਆ। ਪਰ ਇੱਕ ਦਿਨ ਦੀ ਕਮਾਈ ਤਿੰਨ ਸੌ ਰੁਪਏ ਤੋਂ ਜ਼ਿਆਦਾ ਨਹੀਂ ਹੋ ਪਾਉਂਦੀ ਸੀ। ਇੱਕ ਦਿਨ ਅਜਿਹਾ ਵੀ ਸੀ ਕਿ ਮੈਂ ਦੋ ਸੌ ਰੁਪਏ ਵੀ ਨਾ ਕਮਾ ਸਕਿਆ।”

ਫਿਰ ਹਿਤੇਸ਼ ਦੇ ਇੱਕ ਦੋਸਤ ਰਵੀ ਪੋਪਟ ਨੇ ਉਸ ਨੂੰ ਮੰਕੀ ਮੈਨ ਬਣਨ ਸਲਾਹ ਦਿੱਤੀ। ਹਿਤੇਸ਼ ਨੇ ਦੱਸਿਆ, “ਉਸ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਲੋਕਾਂ ਨੂੰ ਹਸਾਉਣ ਦੀ ਕਲਾ ਹੈ। ਤੇਰੇ ਇਸ ਕੰਮ ਲਈ ਜੋ ਸਮਾਨ ਚਾਹੀਦਾ ਹੋਏਗਾ, ਉਹ ਮੈਂ ਤੈਨੂੰ ਲਿਆ ਕੇ ਦੇਵਾਂਗਾ। ਮੇਰੀਆਂ ਦੁਆਵਾਂ ਤੇਰੇ ਨਾਲ ਹਨ।”

ਉਹ ਕਹਿੰਦੇ ਹਨ, “ਮੈਂ ਜੋ ਕਰਦਾ ਉਸ ਨਾਲ ਉਨ੍ਹਾਂ ਦੇ ਚਿਹਰੇ ਉੱਤੇ ਮੁਸਕਰਾਹਟ ਆ ਜਾਂਦੀ ਹੈ। ਲੋਕ ਮੇਰੀ ਕਲਾ ਦਾ ਸਨਮਾਨ ਕਰਦੇ ਹਨ।” ਗੁਜਰਾਤ ਵਿੱਚ ਪੇਸ਼ਕਾਰੀ ਦੇਣੀ ਹੋਵੇ ਤਾਂ ਉਹ ਇੱਕ ਪ੍ਰੋਗਰਾਮ ਦਾ ਪੰਜ-ਛੇ ਹਜ਼ਾਰ ਰੁਪਏ ਲੈਂਦੇ ਹਨ ਅਤੇ ਬਾਹਰੀ ਸੂਬਿਆਂ ਦੇ ਪ੍ਰੋਗਰਾਮਾਂ ਲਈ ਫ਼ੀਸ ਦੁੱਗਣੀ ਹੁੰਦੀ ਹੈ।

ਉਹ ਕਹਿੰਦੇ ਹਨ, “ਮੈਂ ਸੈਲਿਬ੍ਰਿਟੀ ਬਣਨਾ ਚਾਹੁੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਰੱਬ ਦੇ ਅਸ਼ੀਰਵਾਦ ਨਾਲ ਕਦੇ ਆਪਣਾ ਇਸ ਸੁਪਨਾ ਪੂਰਾ ਕਰਾਂਗਾ।”

Read The Monkey Man Who Makes Others Laugh The Story Of His Hidden Pain


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now