ਹਸਪਤਾਲ 'ਚ ਰਾਮ ਰਹੀਮ ਨੂੰ ਸੇਵਾਦਾਰ ਬਣ ਕੇ ਨਹੀਂ ਮਿਲ ਸਕੇਗੀ ਹਨੀਪ੍ਰੀਤ!

ਹਸਪਤਾਲ 'ਚ ਰਾਮ ਰਹੀਮ ਨੂੰ ਸੇਵਾਦਾਰ ਬਣ ਕੇ ਨਹੀਂ ਮਿਲ ਸਕੇਗੀ ਹਨੀਪ੍ਰੀਤ


LPTV / Chandigarh

ਕੋਰੋਨਾ ਰਿਪੋਰਟ ਨੈਗੇਟਿਵ ਆਉਣ ਪਿੱਛੋਂ ਜਿਥੇ ਲੋਕ ਰਾਹਤ ਦੇ ਸਾਹ ਲੈਂਦੇ ਹਨ, ਉਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੇਦਾਂਤਾ ਵਿਚ ਦਾਖਲ ਡੇਰਾ ਮੁਖੀ ਦੀ ਦੇਖਭਾਲ ਲਈ ਹੁਣ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਨੀਪ੍ਰੀਤ ਨੂੰ ਅਟੈਂਡੈਂਟ ਲਾਉਣ ’ਤੇ ਇਤਰਾਜ਼ ਪ੍ਰਗਟਾਇਆ ਸੀ, ਇਸ ਤੋਂ ਬਾਅਦ ਹਸਪਤਾਲ ਨੇ ਉਸ ਦਾ ਕਾਰਡ ਰੱਦ ਕਰ ਦਿੱਤਾ ਹੈ। ਸ਼ੁਰੂ ਵਿਚ ਮੇਦਾਂਤਾ ਵੱਲੋਂ 15 ਜੂਨ ਤੱਕ ਹਨੀਪ੍ਰੀਤ ਦਾ ਕਾਰਡ ਜਾਰੀ ਕੀਤਾ ਗਿਆ ਸੀ। ਹਾਲੇ ਇਹ ਤੈਅ ਨਹੀਂ ਹੈ ਕਿ ਡੇਰਾ ਮੁਖੀ ਦਾ ਇਲਾਜ ਕਿੰਨਾ ਚਿਰ ਰਹੇਗਾ।

ਹਾਲਾਂਕਿ ਉਸ ਦੀ ਆਰਟੀਪੀਸੀ ਦੀ ਰਿਪੋਰਟ ਨੈਗੇਟਿਵ ਆਈ ਹੈ। ਡੇਰਾ ਮੁਖੀ ਦੀ ਸੁਰੱਖਿਆ ਸਬੰਧੀ ਰੋਹਤਕ ਦੇ ਡੀਐੱਸਪੀ ਸ਼ਮਸ਼ੇਰ ਵਿੱਚ ਨੇ ਮੇਦਾਂਤਾ ਹਸਪਤਾਲ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।ਹੁਣ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਉਸ ਨੂੰ ਹਸਪਤਾਲ ਵਿਚ ਨਹੀਂ ਮਿਲ ਸਕੇਗੀ। ਗੁਰਮੀਤ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੁੰਦੇ ਹੀ ਜਨਰਲ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ।

Honeypreet will not be able to meet Ram Rahim in the hospital as a servant


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now