ਭਾਰਤ ਨੇ ਅਕਤੂਬਰ ਵਿੱਚ 90 ਅਰਬ ਡਾਲਰ ਦੇ ਨਿਰਯਾਤ ਦਾ ਉੱਚ ਰਿਕਾਰਡ ਬਣਾਇਆ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਬਹਾਲ ਕਰਨ ਦੇ ਸੁਪਨੇ ਦੇਖਦੀ ਹੈ: ਕੇਵਲ ਢਿੱਲੋਂ ਵਿਦੇਸ਼ ਮੰਤਰਾਲੇ ਨੇ ਪੰਜਾਬ ਸੀਐਮ ਭਗਵੰਤ ਮਾਨ ਦੇ ਪਾਕਿਸਤਾਨ ਸੱਦੇ 'ਤੇ ਕਿਹਾ ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM

ਇਹ ਦੇਸ਼ ਦਾ ਪਹਿਲਾ ਪਿੰਡ, 100 ਫੀਸਦ ਆਬਾਦੀ ਨੇ 18 ਕਿਲੋਮੀਟਰ ਪੈਦਲ ਚੱਲ ਕੇ ਲਗਵਾਈ ਵੈਕਸੀਨ

ਇਹ ਦੇਸ਼ ਦਾ ਪਹਿਲਾ ਪਿੰਡ, 100 ਫੀਸਦ ਆਬਾਦੀ ਨੇ 18 ਕਿਲੋਮੀਟਰ ਪੈਦਲ ਚੱਲ


LPTV / Chandigarh

ਉੱਤਰੀ ਕਸ਼ਮੀਰ 'ਚ ਪਹਾੜੀਆਂ ਦੇ ਵਿਚਕਾਰ ਵਸਿਆਂ ਵਿਆਨ ਉਂਝ ਤਾਂ ਦੇਸ਼ ਦੇ ਪੱਛੜੇ ਪਿੰਡਾਂ 'ਚ ਗਿਣਿਆ ਜਾਂਦਾ ਹੈ, ਪਰ ਕੋਰੋਨਾ ਟੀਕਾਕਰਨ ਦੇ ਮਾਮਲੇ 'ਚ ਇਹ ਸਭ ਤੋਂ ਅੱਗੇ ਹੈ। ਪਿੰਡ 'ਚ 18+ ਉਮਰ ਵਰਗ ਦੇ ਪਾਰ ਹੁਣ ਅਜਿਹਾ ਕੋਈ ਨਹੀਂ ਜਿਸ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਜਾਂ ਫਿਰ ਦੋਵੇਂ ਡੋਜ਼ ਨਾ ਲਈਆਂ ਹੋਣ। ਇਸ ਉਪਲਬਧੀ ਨੇ ਇਸ ਪਿੰਡ ਨੂੰ ਦੇਸ਼ ਦਾ ਪਹਿਲਾ ਪਿੰਡ ਬਣਾ ਦਿੱਤਾ ਹੈ। ਇਸ ਦਾ ਸਿਹਰਾ ਜੰਮੂ-ਕਸ਼ਮੀਰ 'ਚ ਅਪਣਾਏ ਗਏ ਟੀਕਾਕਰਨ ਦੇ ਮਾਡਲ ਨੂੰ ਜਾਂਦਾ ਹੈ। ਇਸ ਮਾਡਲ ਤਹਿਤ ਪ੍ਰਸ਼ਾਸਨ ਨੇ ਦਿਹਾਤੀਆਂ ਦੇ ਟੀਕਾਕਰਨ ਕੇਂਦਰ 'ਚ ਪਹੁੰਚਣ ਤਕ ਇੰਤਜ਼ਾਰ ਕਰਨ ਦੀ ਬਜਾਏ ਉਨ੍ਹਾਂ ਤਕ ਖ਼ੁਦ ਪਹੁੰਚ, ਟੀਕਾ ਲਗਾਉਣ ਦੀ ਕਾਰਜ ਯੋਜਨਾ 'ਤੇ ਕੰਮ ਕੀਤਾ।

LoC ਦੇ ਨਾਲ ਲਗਦੇ ਜ਼ਿਲ੍ਹਾ ਬਾਂਡੀਪੋਰ ਹੈੱਡਕੁਆਰਟਰ ਤੋਂ ਕਰੀਬ 28 ਕਿੱਲੋਮੀਰ ਦੀ ਦੂਰੀ 'ਤੇ ਵਸੇ ਵਿਆਨ 'ਚ ਹਰੇਕ ਬਾਲਗ ਨੂੰ ਟੀਕਾ ਲਗਾਉਣ ਦੀ ਪੁਸ਼ਟੀ ਕਰਦੇ ਹੋਏ ਚੀਫ ਮੈਡੀਕਲ ਆਫਿਸਰ ਬਾਂਡੀਪੋਰ ਡਾ. ਬਸ਼ੀਰ ਅਹਿਮਦ ਖਾਨ ਨੇ ਕਿਹਾ ਕਿ ਇਸ ਪਿੰਡ 'ਚ ਪਹੁੰਚਣ ਲਈ ਸਾਡੇ ਲੋਕਾਂ ਨੂੰ ਰੋਜ਼ਾਨਾ 18 ਕਿੱਲੋਮੀਟਰ ਪੈਦਲ ਸਫ਼ਰ ਕਰਨਾ ਪੈਂਦਾ ਸੀ। ਇਹ ਪਿੰਡ ਇਕ ਪਹਾੜੀ 'ਤੇ ਵਸਿਆ ਹੋਇਆ ਹੈ। ਸ਼ੁਰੂ ਦੇ 10 ਕਿੱਲੋਮੀਟਰ ਤਕ ਹੀ ਸੜਕ ਹੈ। ਅੱਗੇ ਦੇ 18 ਕਿੱਲੋਮੀਟਰ ਦੀ ਯਾਤਰਾ ਦੌਰਾਨ ਤੁਹਾਨੂੰ ਪਹਾੜ, ਨਾਲੇ ਤੇ ਜੰਗਲ 'ਚੋਂ ਗੁਜ਼ਰਨਾ ਪੈਂਦਾ ਹੈ। ਪਿੰਡ ਵਿਚ ਕੁੱਲ 362 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਲਸ਼ਕਰ-ਏ-ਤਾਇਬਾ ਵਰਗੇ ਖੂੰਖਾਰ ਅੱਤਵਾਦੀ ਸੰਗਠਨ ਦਾ ਮਜ਼ਬੂਤ ਕਿਲਾ ਕਹਿਲਾਉਣ ਵਾਲੇ ਬਾਂਡੀਪੋਰ ਦੇ ਇਸ ਪਿੰਡ ਵਿਆਨ ਦੀ ਲਗਪਗ 99ਵੇਂ ਫ਼ੀਸਦ ਆਬਾਦੀ ਗੁੱਜਰ-ਬੱਕਰਵਾਲ ਭਾਈਚਾਰੇ 'ਤੇ ਆਧਾਰਤ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਘੁਮੰਤੂ ਹਨ ਜੋ ਅਕਸਰ ਗਰਮੀਆਂ 'ਚ ਆਪਣੇ ਮਾਲ ਮਵੇਸ਼ੀ ਨਾਲ ਉੱਚ-ਪਰਬਤੀ ਇਲਾਕਿਆਂ 'ਚ ਡੇਰਾ ਲਗਾਉਂਦੇ ਹਨ। ਪਿੰਡ ਵਿਚ ਇੰਟਰਨੈੱਟ ਦੀ ਸਹੂਲਤ, ਸੜਕ, ਪੀਣ ਯੋਗ ਪਾਣੀ ਨਹੀਂ ਹੈ। ਸਿਹਤ ਸਹੂਲਤਾਂ ਦੀ ਵੀ ਘਾਟ ਹੈ ਕਿਉਂਕਿ ਅੱਤਵਾਦ ਦੇ ਚੱਲਦੇ ਪਿੰਡ 'ਚ ਵਿਕਾਸ ਦੀ ਬਿਆਨ ਪੂਰੀ ਤਰ੍ਹਾਂ ਨਹੀਂ ਫਲ-ਫੁੱਲ ਸਕੀ ਹੈ।

This is the first village in the country where 100 percent of the population walked 18 kilometers to get the vaccine


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now