ਮਨੋਹਰ ਲਾਲ ਖੱਟਰ ਦਾ ਬਿਆਨ, ਕਿਸਾਨੀ ਅੰਦੋਲਨ 'ਚ 'ਕਿਸਾਨ' ਸ਼ਬਦ ਦਾ ਕੀਤਾ ਅਪਮਾਨ
LPTV / Chandigarh
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਸੀ.ਐੱਮ ਨੇ ਕਿਹਾ ਕਿ ਕਿਸਾਨ ਬਹੁਤ ਪਵਿੱਤਰ ਸ਼ਬਦ ਹੈ, ਪਰ ਇਸ ਅੰਦੋਲਨ ਨਾਲ ਕੁਝ ਦੁਖਦਾਈ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ ਇਹ ਕਿਸਾਨ ਸ਼ਬਦ ਬਦਨਾਮ ਹੋ ਰਿਹਾ ਹੈ। ਇਸ ਅੰਦੋਲਨ ਵਿਚ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਅਪਰਾਧ ਹੋ ਰਹੇ ਹਨ, ਪਰ ਅਸੀਂ ਨਿਰੰਤਰ ਸੰਜਮ ਵਰਤ ਰਹੇ ਹਾਂ। ਸਾਡੇ ਬਾਰੇ ਕੁਝ ਵੀ ਕਿਹਾ ਜਾਂਦਾ ਹੈ ਪਰ ਅਸੀਂ ਸਹਿ ਰਹੇ ਹਾਂ। ਸਬਰ ਦੀ ਇੱਕ ਸੀਮਾ ਹੈ। ਇਸ ਸੀਮਾ ਨੂੰ ਪਾਰ ਕਰਨਾ ਕਿਸੇ ਦੇ ਹਿੱਤ ਵਿੱਚ ਨਹੀਂ ਹੈ।
ਸੀਐਮ ਮਨੋਹਰ ਲਾਲ ਨੇ ਕਿਹਾ ਕਿ ਜਿਸ ਦਿਨ ਟਕਰਾਅ ਹੋਏਗਾ, ਸਬਰ ਟੁੱਟ ਜਾਵੇਗਾ। ਇਹ ਲੋਕ ਕਿਸਾਨ ਸ਼ਬਦ ਦੀ ਪਵਿੱਤਰਤਾ ਨੂੰ ਖਤਮ ਕਰ ਰਹੇ ਹਨ। ਜੋ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਨਹੀਂ ਹਨ।ਉਨ੍ਹਾਂ ਕਿਹਾ ਕਿ ਕਿਸਾਨ ਕਮਜ਼ੋਰੀਆਂ ਦੱਸੇ ਬਗੈਰ ਖੇਤੀਬਾੜੀ ਕਾਨੂੰਨਾਂ ’ਤੇ ਅੰਦੋਲਨ ਕਰ ਰਹੇ ਹਨ। ਸਰਕਾਰ ਗੱਲਬਾਤ ਲਈ ਤਿਆਰ ਹੈ, ਪਰ ਕਿਸਾਨਾਂ ਨੂੰ ਆਪਣੇ ਇਤਰਾਜ਼ ਦੱਸਣੇ ਚਾਹੀਦੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੀ ਇਹ ਗੱਲ ਕਹੀ ਹੈ।
Manohar Lal Khattars statement insulted the term farmer in the peasant movement