ਬਾਰ, ਰੈਸਟੋਰੈਂਟ ਤੇ ਹੋਟਲਾਂ ’ਚ ਹੁਣ ਸਵੇਰ ਦੇ 3 ਵਜੇ ਤਕ ਦਿੱਤੀ ਜਾਵੇਗੀ ਸ਼ਰਾਬ

ਬਾਰ, ਰੈਸਟੋਰੈਂਟ ਤੇ ਹੋਟਲਾਂ ’ਚ ਹੁਣ ਸਵੇਰ ਦੇ 3 ਵਜੇ ਤਕ ਦਿੱਤੀ ਜਾਵੇਗ


LPTV / Chandigarh

ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ-ਐੱਨਸੀਆਰ ’ਚ ਰਹਿਣ ਵਾਲੇ ਸ਼ਰਾਬ ਦੇ ਸੌਕੀਨਾਂ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਹੈ। ਦਿੱਲੀ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਸ਼ਰਾਬ ਦੇ ਸ਼ੌਕੀਨ ਦਿੱਲੀ ’ਚ ਹੁਣ ਸਵੇਰੇ 3 ਵਜੇ ਤਕ ਹੋਟਲ, ਕਲੱਬ, ਰੈਸਟੋਰੈਂਟਾਂ ਦੇ ਨਾਲ-ਨਾਲ ਬਾਰ ’ਚ ਆਪਣੀ ਪਸੰਦ ਦੀ ਸ਼ਰਾਬ ਦਾ ਲੁਤਫ ਉਠਾ ਸਕਣਗੇ। ਦੱਸ ਦਈਏ ਕਿ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਵੈੱਬਸਾਈਟ ’ਤੇ ਸਰਵਜਨਿਕ ਕਰ ਦਿੱਤਾ ਹੈ। ਇਸ ਨੀਤੀ ’ਚ ਸ਼ਰਾਬ ਵੇਚਣ ਨੂੰ ਲੈ ਕੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਦਿੱਲੀ ਸਰਕਾਰ ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਐਕਸਾਈਜ਼ ਪਾਲਿਸੀ ’ਚ ਮੁਹੱਈਆ ਕੀਤੀ ਗਈ ਹੈ। ਗਾਹਕਾਂ ਨੂੰ ਸ਼ਰਾਬ ਦੇ ਠੇਕੇ ਦੇ ਬਾਹਰ ਧੱਕਾ-ਮੁੱਕੀ ਨਹੀਂ ਕਰਨੀ ਪਵੇਗੀ ਤੇ ਲੰਬੀਆਂ ਲਾਈਨਾਂ ’ਚ ਲੱਗਣ ਦੇ ਝੰਜਟ ਵੀ ਖ਼ਤਮ ਹੋ ਜਾਣਗੇ। ਹੁਣ ਗਾਹਕ ਤੋਂ ਏਅਰ ਕੰਡੀਸ਼ਨ ਸਟੋਰਸ ’ਚ ਜਾ ਸ਼ਰਾਬ ਖ਼ਰੀਦ ਸਕਣਗੇ। ਇਸ ਤਰ੍ਹਾਂ ਹੁਣ ਗਾਹਕਾਂ ਨੂੰ ਤਾਜ਼ਾ ਬੀਅਰ ਨੀ ਪੀਣ ਲਈ ਮਿਲੇਗੀ। ਸਭ ਤੋਂ ਵੱਡੀ ਰਾਹਤ ਦੀ ਗੱਲ ਤਾਂ ਇਹ ਹੈ ਕਿ ਸ਼ਰਾਬ ਦੇ ਸ਼ੌਕੀਨ ਹੁਣ ਦਿੱਲੀ ’ਚ ਸਵੇਰੇ 3 ਵਜੇ ਤਕ ਹੌੋਟਲ, ਕਲਬ, ਰੈਸਟੋਰੈਂਟਾਂ ਤੇ ਬਾਰ ’ਚ ਆਪਣੀ ਪਸੰਦ ਦੀ ਸ਼ਰਾਬ ਦਾ ਲੁਤਫ ਉਠਾ ਸਕਣਗੇ।

Liquor will now be served till 3 am in bars restaurants and hotels


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now