ਇਸ ਦਿਨ ਹੋਣ ਜਾ ਰਿਹਾ ਹੈ ਅਕਾਲੀ-ਭਾਜਪਾ ਗਠਜੋੜ ਦਾ ਐਲਾਨ — ਸੀਐੱਮ ਚਿਹਰੇ ਦਾ ਉਮੀਦਵਾਰ ਕੌਣ ਹੋਵੇਗਾ? ਕਪੂਰਥਲਾ ਵਿੱਚ ਦੀਵਾਲੀ ਦੀ ਰਾਤ ਖ਼ੂਨੀ ਵਾਰਦਾਤ! ਲੁਧਿਆਣਾ ਵਿੱਚ ਆਪ ਨੇਤਾ ਦੀ ਕਾਰ 'ਤੇ ਫਾਇਰਿੰਗ ਪੁਲਿਸਕਰਮੀ ਨੂੰ ਪਟਾਖੇ ਚਲਾਉਣ ਤੋਂ ਰੋਕਣਾ ਪਿਆ ਮਹਿੰਗਾ ਪੰਜਾਬ ਵਿੱਚ ਚੋਣ ਦੀਆਂ ਤਿਆਰੀਆਂ ਤੇਜ਼, ਜਨਵਰੀ ਵਿੱਚ ਹੋ ਸਕਦਾ ਹੈ ਤਾਰੀਖ਼ਾਂ ਦਾ ਐਲਾਨ ਯਾਮੀ ਗੌਤਮ: ਰਾਮਾਇਣ ਵਿੱਚ ਮਾਂ ਸੀਤਾ ਦੀ ਭੂਮਿਕਾ ਉਨ੍ਹਾਂ ਤੋਂ ਵਧੀਆ ਕੋਈ ਨਹੀਂ ਨਿਭਾ ਸਕਦਾ ਪਾਕਿਸਤਾਨ ਵਿੱਚ ਟੀਵੀ ਐਂਕਰ ਰਾਬੀਆ ਅਹਿਸਾਨ ਦੀ ਗੋਲੀ ਲੱਗਣ ਨਾਲ ਮੌਤ, ਪਤੀ ਹਿਰਾਸਤ ਵਿੱਚ ਕੈਂਸਰ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ: ਕੈਂਸਰ ਮਰੀਜ਼ਾਂ ਲਈ ਬਹੁਤ ਵੱਡੀ ਰਾਹਤ ਮਿਠਾਈ ਦੀ ਦੁਕਾਨ 'ਤੇ ਟੁੱਟ ਪਈਆਂ ਲੱਖਾਂ ਮਧੂਮੱਖੀਆਂ; ਦੁਕਾਨ ਛੱਡ ਕੇ ਭੱਜੇ ਗਾਹਕ ਕੇਂਦਰ ਸਰਕਾਰ ਵੱਲੋਂ ਪਾਸਪੋਰਟ ਅਤੇ ਵੀਜ਼ਾ ਨਿਯਮਾਂ ਵਿੱਚ ਢਿੱਲ

ਕਿਸਾਨੀ ਅੰਦੋਲਨ ਦਾ ਲੱਗਿਆ ਸੇਕ! ਕੈਬਨਿਟ ਵਿਸਥਾਰ 'ਚ ਪੰਜਾਬ ਤੇ ਹਰਿਆਣਾ ਨੂੰ ਕੀਤਾ ਓਹਲੇ

ਕਿਸਾਨੀ ਅੰਦੋਲਨ ਦਾ ਲੱਗਿਆ ਸੇਕ! ਕੈਬਨਿਟ ਵਿਸਥਾਰ 'ਚ ਪੰਜਾਬ ਤੇ ਹਰਿਆਣਾ


LPTV / Chandigarh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ 'ਚ ਕੀਤੇ ਗਏ ਬਦਲਾਅ ਵਿੱਚ ਪੰਜਾਬ ਤੇ ਹਰਿਆਣਾ ਨੂੰ ਨਿਰਾਸ਼ ਕੀਤਾ ਹੈ। ਅਕਾਲੀ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਅਸਤੀਫੇ ਕਰਕੇ ਖਾਲੀ ਅਹੁਦੇ 'ਤੇ ਪੰਜਾਬ ਤੋਂ ਕਿਸੇ ਨੂੰ ਮੰਤਰੀ ਨਹੀਂ ਬਣਾਇਆ। ਇਸੇ ਤਰ੍ਹਾਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਦੇ ਅਹੁਦੇ ਤੋਂ ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਨਾਲ ਹਰਿਆਣਾ ਦੀ ਭਾਗੀਦਾਰੀ ਨੂੰ ਵੀ ਘੱਟ ਕਰ ਦਿੱਤਾ ਗਿਆ। ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਖਾਲੀ ਹੋਈ ਸੀਟ ਹਰਿਆਣਾ ਤੋਂ ਹੀ ਭਰੀ ਜਾਵੇਗੀ, ਪਰ ਉਮੀਦਾਂ ਨੂੰ ਖੰਭ ਨਹੀਂ ਲੱਗੇ। ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਹਰਿਆਣਾ ਦੀ ਮੋਦੀ ਮੰਤਰੀ ਮੰਡਲ 'ਚ ਭਾਗੀਦਾਰੀ ਵਧਾਉਣ ਦੀ ਸੰਭਾਵਨਾ ਘੱਟ ਹੈ ਤੇ ਅਜਿਹਾ ਹੀ ਹੋਇਆ।

ਇਸੇ ਤਰ੍ਹਾਂ ਪੰਜਾਬ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਕੈਬਨਿਟ 'ਚ ਮੰਤਰੀ ਦਾ ਅਹੁਦਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਮੀਦਾਂ ਨੂੰ ਨਿਰਾਸ਼ ਹੀ ਹੱਥ ਲੱਗੀ, ਕਿਉਂਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਟੁੱਟਣ ਤੋਂ ਬਾਅਦ ਹਰਸਿਮਰਤ ਬਾਦਲ ਦੀ ਕੈਬਨਿਟ ਸੀਟ ਖਾਲੀ ਹੋਈ ਸੀ।

ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਪੰਜਾਬ ਨੂੰ ਕੈਬਨਿਟ ਮੰਤਰਾਲਾ ਮਿਲ ਸਕਦਾ ਹੈ। ਸੋਮਪ੍ਰਕਾਸ਼ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਪੰਜਾਬ 'ਚ ਇਸ ਵਰਗ ਦਾ ਵੱਡਾ ਵੋਟ ਬੈਂਕ ਹੈ। ਉਮੀਦ ਇਹ ਸੀ ਕਿ ਸੋਮ ਪ੍ਰਕਾਸ਼ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਮੰਤਰੀ ਮੰਡਲ 'ਚ ਜਗ੍ਹਾ ਮਿਲ ਸਕਦੀ ਹੈ।

ਹਰਿਆਣਾ ਦੀ ਗੱਲ ਕਰੀਏ ਤਾਂ ਉੱਥੋਂ ਕੈਬਨਿਟ 'ਚ ਕੋਈ ਮੰਤਰੀ ਨਹੀਂ, ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕੰਮ ਕੇਂਦਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਤੇ ਕੋਰੋਨਾ ਕਾਰਨ ਸੂਬਾ ਸਰਕਾਰ ਦਾ ਅਕਸ ਪ੍ਰਭਾਵਿਤ ਹੋਇਆ ਹੈ। ਅਜਿਹੀ ਸਥਿਤੀ 'ਚ ਹੁਣ ਇਨ੍ਹਾਂ ਲੋਕ ਭਲਾਈ ਸਕੀਮਾਂ ਰਾਹੀਂ ਲੋਕਾਂ 'ਚ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Farmers movement got a cake Punjab and Haryana were hidden in cabinet expansion


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now