June 26, 2025

ਰੁਦਰਪ੍ਰਯਾਗ, 26 ਜੂਨ 2025:ਅੱਜ ਵੀਰਵਾਰ ਸਵੇਰੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਰਿਸ਼ੀਕੇਸ਼-ਬਦਰੀਨਾਥ ਹਾਈਵੇਅ 'ਤੇ ਘੋਲਤੀਰ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਬਦਰੀਨਾਥ ਦਰਸ਼ਨ ਲਈ ਜਾ ਰਹੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਟੈਂਪੂ-ਟ੍ਰੈਵਲਰ ਬੇਕਾਬੂ ਹੋ ਗਿਆ ਅਤੇ ਸਿੱਧਾ ਅਲਕਨੰਦਾ ਨਦੀ 'ਚ ਡਿੱਗ ਗਿਆ। ਗੱਡੀ ਵਿੱਚ ਡਰਾਈਵਰ ਸਮੇਤ 19 ਜਣੇ ਸਵਾਰ ਸਨ। ਇੱਕ ਹੀ ਪਰਿਵਾਰ ਦੇ 17 ਜਣੇ ਸਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਸਡੀਆਰਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਰਾਜਸਥਾਨ ਦੇ ਉਦੈਪੁਰ ਤੋਂ ਇੱਕ ਪਰਿਵਾਰ ਦੇ 17 ਜਣੇ ਇਸ ਗੱਡੀ 'ਚ ਚਾਰਧਾਮ ਯਾਤਰਾ ਲਈ ਰਵਾਨਾ ਹੋਏ ਸਨ। ਜੋ ਅੱਜ ਸਵੇਰੇ ਕੇਦਾਰਨਾਥ ਦਰਸ਼ਨ ਤੋਂ ਬਾਅਦ ਬਦਰੀਨਾਥ ਦਰਸ਼ਨ ਲਈ ਰਵਾਨਾ ਹੋਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਸਡੀਆਰਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਗੰਭੀਰ ਜ਼ਖਮੀਆਂ ਨੂੰ ਹਵਾਈ ਜਹਾਜ਼ ਰਾਹੀਂ ਲਿਜਾਇਆ ਗਿਆ ਹੈ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਨੇ ਦੱਸਿਆ ਕਿ ਹੁਣ ਤੱਕ ਨੌਂ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਇੱਕ ਔਰਤ ਵੀ ਸ਼ਾਮਲ ਹੈ। ਅੱਠ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਜ਼ਖਮੀਆਂ 'ਚ ਕਈ ਛੋਟੇ ਬੱਚੇ ਵੀ ਸ਼ਾਮਲ ਹਨ, ਜਦੋਂ ਕਿ ਦਸ ਜਣੇ ਲਾਪਤਾ ਹਨ।
Read More : ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸ਼ਾਮਲ ਹੋਣ ਦਾ ਹੱਕਦਾਰ: ਪਨਾਮਾ
A Tempo Traveler Fell Into The Alaknanda River Carrying 19 People Including The Driver