PSEB ਨੇ ਲਾਂਚ ਕੀਤਾ ‘ਪੁਸਤਕ ਪੋਰਟਲ’, ਕਿਤਾਬਾਂ ‘ਤੇ ਮਿਲੇਗੀ 15 ਫੀਸਦ ਛੋਟ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
PSEB ਨੇ ਲਾਂਚ ਕੀਤਾ ‘ਪੁਸਤਕ ਪੋਰਟਲ’, ਕਿਤਾਬਾਂ ‘ਤੇ ਮਿਲੇਗੀ 15 ਫੀਸਦ ਛੋਟ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
ਪੰਜਾਬ ਦੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਹੁਣ ਪ੍ਰਾਈਵੇਟ ਬੁੱਕ ਸੇਲਰਸ ਦੀ ਮਨਮਾਨੀ ਤੇ ਕਿਤਾਬਾਂ ਦੀ ਓਵਰਚਾਰਜਿੰਗ ਤੋਂ ਬਚਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੀਂ ਪਹਿਲ ਕੀਤੀ ਹੈ। ਇਸ ਲਈ PSEB ਨੇ ‘ਪੁਸਤਕ ਪੋਰਟਲ’ ਨਾਂ ਤੋਂ ਆਪਣਾ ਖੁਦ ਦਾ ‘ਈ-ਕਾਮਰਸ’ ਪੋਰਟਲ ਲਾਂਚ ਕੀਤਾ ਹੈ।
ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸਿੱਖਿਆ ਬੋਰਡ ਬਣ ਗਿਆ ਹੈ। ਇਸ ਫੈਸਲੇ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧਾ ਫਾਇਦਾ ਮਿਲੇਗਾ ਤੇ ਉਨ੍ਹਾਂ ਦੇ ਲਗਭਗ 2.15 ਕਰੋੜ ਰੁਪਏ ਸਾਲਾਨਾ ਬਚਣਗੇ। PSEB ਦੇ ਚੇਅਰਮੈਨ ਰਿਟਾਇਰਡ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੁਣ ਵਿਦਿਆਰਥੀ, ਮਾਪੇ ਤੇ ਸਕੂਲ ਸਿੱਧੇ ਇਸ ਪੋਰਟਲ ਜ਼ਰੀਏ ਆਨਲਾਈਨ ਕਿਤਾਬਾਂ ਆਰਡਰ ਕਰ ਸਕਦੇ ਹਨ। ਪੋਰਟਲ ਤੋਂ ਆਰਡਰ ਕਰਨ ‘ਤੇ ਕਿਤਾਬਾਂ ਦੇ ਪ੍ਰਿੰਟ ਰੇਟ ‘ਤੇ ਫਲੈਟ 15 ਫੀਸਦੀ ਦੀ ਛੋਟ ਮਿਲੇਗੀ।
PunjabTravel Guide
ਹੁਣ ਪ੍ਰਾਈਵੇਟ ਬੁੱਕ ਸੇਲਰਸ ਵਿਦਿਆਰਥੀਆਂ ਤੋਂ ਵੱਧ ਪੈਸੇ ਨਹੀਂ ਵਸੂਲ ਸਕਣਗੇ। ਸਕੂਲ ਸਿਰਫ ਕਿਤਾਬਾਂ ਵੰਡਣ ਵਿਚ ਮਦਦ ਕਰਨਗੇ। ਇਹ ਬੋਰਡ ਤੈਅ ਰੇਟ ਤੋ 1 ਰੁਪਏ ਵੀ ਵੱਧ ਨਹੀਂ ਲੈ ਸਕਦੇ। ਬੋਰਡ ਨੇ ਪੰਜਾਬੀ, ਅੰਗਰੇਜ਼ੀ ਹਿੰਦੀ ਮੀਡੀਆ ਦੀਆਂ 361 ਟੈਕਸਬੁੱਕ ਟਾਈਟਲਸ ਦੀਆਂ ਲਗਭਗ 2.25 ਕਰੋੜ ਕਿਤਾਬਾਂ ਪ੍ਰਿੰਟ ਕੀਤੀਆਂ ਹਨ। ਵਿਦਿਆਰਥੀਆਂ ਤੱਕ ਕਿਤਾਬਾਂ ਆਸਾਨੀ ਨਾਲ ਪਹੁੰਚਾਉਣ ਲਈ ਬੋਰਡ ਨੇ ਦੋ ਖਾਸ ਇੰਤਜ਼ਾਮ ਕੀਤੇ ਹਨ। ਪੂਰੇ ਪੰਜਾਬ ਵਿਚ 97 ਡਿਲਿਵਰੀ/ਪਿਕਅੱਪ ਸੈਂਟਰ ਬਣਾਏ ਗਏ ਹਨ। ਜੇਕਰ ਤੁਸੀਂ ਇਨ੍ਹਾਂ ਸੈਂਟਰ ‘ਤੇ ਜਾ ਕੇ ਖੁਦ ਕਿਤਾਬਾਂ ਲੈਂਦੇ ਹੋ ਤਾਂ ਕੋਈ ਵਾਧੂ ਚਾਰਜ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ PSEB ਦੇ ਜ਼ਿਲ੍ਹਾ ਦਫਤਰਾਂ ਤੋਂ ਸਿੱਧੇ ਵਾਕ ਇਨ ਕਰਕੇ ਵੀ 15 ਫੀਸਦੀ ਛੋਟ ‘ਤੇ ਕਿਤਾਬਾਂ ਲਈਆਂ ਜਾ ਸਕਦੀਆਂ ਹਨ।
ਦੂਜੇ ਪਾਸੇ ਜੇਕਰ ਤੁਸੀਂ ਕਿਤਾਬਾਂ ਘਰ ‘ਤੇ ਮੰਗਵਾਉਣਾ ਚਾਹੁੰਦੇ ਹੋ ਤਾਂ PSEB ਨੇ ਭਾਰਤੀ ਡਾਕ ਨਾਲ ਹੱਥ ਮਿਲਾਇਆ। ਇਸ ਤਹਿਤ Gyan Post Scheme ਸ਼ੁਰੂ ਕੀਤੀ ਗਈ ਹੈ। 5 ਕਿਲੋ ਤੱਕ ਦੇ ਪਾਰਸਲ ‘ਤੇ ਡਿਲਵਰੀ ਚਾਰਜ ਬਹੁਤ ਘੱਟ ਲੱਗੇਗਾ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਘਬਰਾਉਣ ਜਾਂ ਆਲਾਈਨ ਆਰਡਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਮੁਫਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਸਿੱਖਿਅਕ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਦੀ ਡਲਿਵਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
pseb launches book