ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ

ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬ


ਅਮਿਤ ਸ਼ਾਹ ਨਾਲ ਮੁਲਾਕਾਤ ਪਿੱਛੋਂ ਸੁਖਜਿੰਦਰ ਰੰਧਾਵਾ ਨੇ ਦਿੱਤਾ ਵੱਡਾ ਬਿਆਨ


ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਸਰਹੱਦੀ ਪੱਟੀ ਦੀ ਸੁਰੱਖਿਆ ਸਥਿਤੀ ਅਤੇ ਆਪਣੇ ਇਲਾਕੇ ਵਿੱਚ ਵਧ ਰਹੀ ਗੈਂਗਸਟਰ ਸਮੱਸਿਆ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਹੈ।

ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਗੈਂਗਸਟਰ ਦਾ ਖੌਫ ਹੈ, ਜਿਸ ਕਾਰਨ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਸ ਮੁੱਦੇ ‘ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬਾਰੇ ਉਹ ਪਹਿਲਾਂ ਹੀ ਇੱਕ ਪੱਤਰ ਲਿਖ ਚੁੱਕੇ ਹਨ ਅਤੇ ਇਸੇ ਸਬੰਧੀ ਮੁਲਾਕਾਤ ਲਈ ਵੀ ਸਮਾਂ ਮੰਗਿਆ ਗਿਆ ਸੀ। ਗ੍ਰਹਿ ਮੰਤਰਾਲੇ ਵੱਲੋਂ ਅੱਜ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਗਿਆ ਸੀ।

ਜਦੋਂ ਉਹ ਦਿੱਲੀ ਆਏ ਸਨ ਤੇ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਮੁਲਾਕਾਤ ਸੀ ਤਾਂ ਵੱਖ-ਵੱਖ ਸਿਆਸੀ ਅੰਦਾਜ਼ੇ ਲਾਏ ਜਾ ਰਹੇ ਸਨ, ਜਿਨ੍ਹਾਂ ਸਿਆਸੀ ਅਟਕਲਾਂ ਨੂੰ ਨਕਾਰਦੇ ਹੋਏ ਰੰਧਾਵਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਚਰਨਜੀਤ ਚੰਨੀ, ਰਾਜਾ ਵੜਿੰਗ ਅਤੇ ਮਨੀਸ਼ ਤਿਵਾੜੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਆਪਣੇ ਬਾਰੇ ਖੁਦ ਹੀ ਬਿਹਤਰ ਦੱਸ ਸਕਦੇ ਹਨ।

Sukhjinder randhawa statement


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now