ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ ਚੀਨੀ ਦੀਆਂ ਕੀਮਤਾਂ ’ਤੇ ਸਰਕਾਰੀ ਕਦਮ ਬੇਅਸਰ, ₹5,000 ਪ੍ਰਤੀ ਕੁਇੰਟਲ ਤੋਂ ਪਾਰ ਹੋਏ ਭਾਅ ਆਜ਼ਮ ਖ਼ਾਨ ਖ਼ਿਲਾਫ਼ ਹੱਜ ਕਮੇਟੀ ਦੀ ਜ਼ਮੀਨ ਵੇਚਣ ’ਚ ਕਥਿਤ ਬੇਨਿਯਮੀਆਂ ਦਾ ਕੇਸ ਦਰਜ, ₹2.08 ਕਰੋੜ ਦੇ ਨੁਕਸਾਨ ਦਾ ਦੋਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-09-2026 ਬੁਰੇ ਫਸੇ ਆਪ ਦੇ ਸਿੱਖਿਆ ਮੰਤਰੀ ਸਰਕਾਰੀ ਖਰਚ 'ਤੇ ਇੱਕੋ ਸਮੇਂ ਵਿਦੇਸ਼ੀ ਅਤੇ ਸਵਦੇਸ਼ੀ ਦੌਰੇ ਕਿਵੇਂ ਕੀਤੇ, ਪੰਜਾਬ ਵਿੱਚ ਕਾਂਗਰਸ ਨਹੀਂ ਘੋਸ਼ਿਤ ਕਰੇਗੀ ਸੀ.ਐੱਮ. ਚਿਹਰਾ, ਪੰਜਾਬ ਪ੍ਰਭਾਰੀ ਬੋਲੇ ਆਪ ਨਾਲ ਮੁੱਖ ਮੁਕਾਬਲਾ ਲੁਧਿਆਣਾ ਵਿੱਚ ਨੌਜਵਾਨ ਨੂੰ ਕੀਤਾ ਕਿਡਨੈਪ, ਬੰਨ੍ਹ ਕੇ ਕੁੱਟਿਆ ਅਤੇ ਫਿਰ ਪੰਜ ਲੱਖ ਦੀ ਮੰਗੀ ਫਿਰੌਤੀ ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ

ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ

ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ


ਮੋਹਾਲੀ ਦੇ ਚਰਚਿਤ ਏਕਮ ਢਿੱਲੋਂ ਕਤਲ ਕੇਸ ’ਚ ਆਇਆ ਵੱਡਾ ਫ਼ੈਸਲਾ, ਜਾਣੋ ਕਤਲ ਵਾਲੇ ਦਿਨ ਤੋਂ ਸਜ਼ਾ ਤੱਕ ਸਾਰੀ ਕਹਾਣੀ


ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਵਾਪਰੇ ਇਕ ਦਿਲ ਦਹਿਲਾ ਦੇਣ ਵਾਲੇ ਹੱਤਿਆ ਕਾਂਡ ਵਿਚ ਜ਼ਿਲ੍ਹਾ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਮ੍ਰਿਤਕ ਏਕਮ ਢਿੱਲੋਂ ਦੀ ਪਤਨੀ ਸੀਰਤ ਕੌਰ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ ਜੁਰਮਾਨਾ ਵੀ ਲਗਾਇਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਸੀਰਤ ਕੌਰ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਏਕਮ ਢਿਲੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਉਸ ਨੇ ਸਬੂਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲਿਸ ਜਾਂਚ ਦੌਰਾਨ ਸੱਚ ਸਾਹਮਣੇ ਆ ਗਿਆ। ਇਸ ਸਨਸਨੀਖੇਜ਼ ਹੱਤਿਆ ਕਾਂਡ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਕ ਆਟੋ ਰਿਕਸ਼ਾ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਇਕ ਔਰਤ ਨੇ ਉਸ ਤੋਂ ਇਕ ਵੱਡੀ ਟਰਾਲੀ/ਅਟੈਚੀ ਰੱਖਵਾਉਣ ਅਤੇ ਲਿਜਾਣ ਲਈ ਮਦਦ ਮੰਗੀ ਸੀ। ਆਟੋ ਚਾਲਕ ਨੇ ਅਟੈਚੀ ਚੋਂ ਵਗਦੇ ਖੂਨ ਨੂੰ ਦੇਖ ਕੇ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਜਾਂਚ ਨੇ ਨਵਾਂ ਮੋੜ ਲਿਆ ਅਤੇ ਪੁਲਿਸ ਦੋਸ਼ੀ ਤੱਕ ਪਹੁੰਚ ਗਈ।ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਰੀਬ 6 ਫੁੱਟ 3 ਇੰਚ ਲੰਬੇ ਏਕਮ ਢਿੱਲੋਂ ਦੀ ਹੱਤਿਆ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਗਾਇਆ ਜਾਣਾ ਸੀ। ਮਾਮਲੇ ਵਿਚ ਇਕੱਠੇ ਕੀਤੇ ਗਏ ਹਾਲਾਤੀ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਫੋਰੈਂਸਿਕ ਰਿਪੋਰਟਾਂ ਦੇ ਆਧਾਰ 'ਤੇ ਅਦਾਲਤ ਨੇ ਸੀਰਤ ਕੌਰ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਫ਼ੈਸਲੇ ਨਾਲ ਕਰੀਬ ਨੌਂ ਸਾਲ ਪੁਰਾਣੇ ਇਸ ਚਰਚਿਤ ਹੱਤਿਆਕਾਂਡ ਦਾ ਕਾਨੂੰਨੀ ਪੱਖ ਤੋਂ ਮੁਹਾਲੀ ਅਦਾਲਤ ਵਿਖੇ ਨਿਪਟਾਰਾ ਹੋ ਗਿਆ ਹੈ।

ਕੀ ਸੀ ਪੂਰਾ ਮਾਮਲਾ?

ਇਹ ਸਨਸਨੀਖੇਜ਼ ਘਟਨਾ 19 ਮਾਰਚ 2017 ਨੂੰ ਫੇਜ਼-3ਬੀ1, ਮੋਹਾਲੀ ਵਿਖੇ ਵਾਪਰੀ ਸੀ। ਸ਼ਿਕਾਇਤਕਰਤਾ ਦਰਸ਼ਨ ਸਿੰਘ ਢਿੱਲੋਂ (ਮ੍ਰਿਤਕ ਦੇ ਭਰਾ) ਮੁਤਾਬਕ, ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਭਰਾ ਦੀ ਕਿਰਾਏ ਵਾਲੀ ਕੋਠੀ ਦੇ ਬਾਹਰ ਖੜ੍ਹੀ ਬੀ.ਐਮ.ਡਬਲਯੂ (BMW) ਕਾਰ (CH-04-F-0027) ਕੋਲ ਖੂਨ ਖਿੱਲਰਿਆ ਹੋਇਆ ਹੈ। ਜਦੋਂ ਮੌਕੇ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਕਾਰ ਦੀ ਪਿਛਲੀ ਸੀਟ 'ਤੇ ਪਏ ਇੱਕ ਕਾਲੇ ਰੰਗ ਦੇ ਸੂਟਕੇਸ ਵਿੱਚੋਂ ਖੂਨ ਟਿਪਕ ਰਿਹਾ ਸੀ। ਸੂਟਕੇਸ ਖੋਲ੍ਹਣ 'ਤੇ ਉਸ ਵਿੱਚੋਂ ਏਕਮ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋਈ, ਜਿਸ ਦੇ ਸਿਰ 'ਤੇ ਗੋਲੀ ਮਾਰੀ ਗਈ ਸੀ।

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੀਰਤ ਕੌਰ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸੰਬੰਧ ਸਨ ਅਤੇ ਜਾਇਦਾਦ ਨੂੰ ਹੜੱਪਣ ਦੀ ਨੀਅਤ ਨਾਲ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਸੀ। ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸੂਟਕੇਸ ਵਿੱਚ ਪੈਕ ਕਰਕੇ ਕਾਰ ਵਿੱਚ ਰੱਖਿਆ ਗਿਆ ਸੀ।

ਸਰਕਾਰੀ ਪੱਖ ਵੱਲੋਂ ਅਦਾਲਤ ਵਿੱਚ ਕਈ ਅਹਿਮ ਸਬੂਤ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਕੜੀ ਨਾਲ ਕੜੀ ਜੋੜ ਕੇ ਸੀਰਤ ਦੇ ਗੁਨਾਹ ਨੂੰ ਸਾਬਤ ਕੀਤਾ

ਮਾਸੂਮ ਪੁੱਤਰ ਦੀ ਗਵਾਹੀ ਸਭ ਤੋਂ ਅਹਿਮ: ਮ੍ਰਿਤਕ ਦੇ 11 ਸਾਲਾ ਪੁੱਤਰ ਗੁਰਨਿਵਾਜ਼ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਘਟਨਾ ਵਾਲੀ ਰਾਤ ਉਸਦੇ ਮਾਤਾ-ਪਿਤਾ ਵਿਚਕਾਰ ਝਗੜਾ ਹੋਇਆ ਸੀ। ਉਸਨੇ ਆਪਣੀ ਮਾਂ ਨੂੰ ਸੇਫ਼ (ਤਿਜੋਰੀ) ਵਿੱਚੋਂ ਪਿਸਤੌਲ ਕੱਢਦੇ ਦੇਖਿਆ ਸੀ। ਰਾਤ ਨੂੰ ਉਸਨੇ ਪਿਤਾ ਦੇ ਚੀਕਣ ਅਤੇ ਗੋਲੀ ਚੱਲਣ ਦੀ ਆਵਾਜ਼ ਸੁਣੀ, ਪਰ ਉਸਦਾ ਕਮਰਾ ਬਾਹਰੋਂ ਬੰਦ ਸੀ। ਅਗਲੀ ਸਵੇਰ ਉਸਦੀ ਮਾਂ ਅਤੇ ਪੱਪੀ ਮਾਸੀ ਘਰ ਦੀ ਸਫਾਈ (ਖੂਨ ਸਾਫ਼) ਕਰ ਰਹੇ ਸਨ।

ਸੀਸੀਟੀਵੀ (CCTV) ਫੁਟੇਜ

ਗੁਆਂਢੀ ਦੇ ਘਰ ਲੱਗੇ ਕੈਮਰਿਆਂ ਦੀ ਫੁਟੇਜ ਵਿੱਚ ਸੀਰਤ ਕੌਰ ਸਵੇਰੇ ਕੋਠੀ ਦੀਆਂ ਪੌੜੀਆਂ ਤੋਂ ਭਾਰੀ ਸੂਟਕੇਸ ਘਸੀਟ ਕੇ ਹੇਠਾਂ ਲਿਆਉਂਦੀ ਅਤੇ ਪੌੜੀਆਂ 'ਤੇ ਪੋਚਾ ਲਗਾ ਕੇ ਸਾਫ਼ ਕਰਦੀ ਸਾਫ਼ ਦਿਖਾਈ ਦਿੱਤੀ।

ਘਟਨਾ ਤੋਂ ਬਾਅਦ ਦਾ ਸ਼ੱਕੀ ਵਿਵਹਾਰ

ਕਤਲ ਤੋਂ ਤੁਰੰਤ ਬਾਅਦ ਸੀਰਤ ਨੇ ਮਾਰਕੀਟ ਜਾ ਕੇ ਕ੍ਰੈਡਿਟ ਕਾਰਡ ਰਾਹੀਂ ਨਵਾਂ ਫੋਨ ਖਰੀਦਿਆ ਅਤੇ ਸੈਲੂਨ ਵਿੱਚ ਜਾ ਕੇ ਹੇਅਰ ਵਾਸ਼ ਕਰਵਾਇਆ, ਜਿੱਥੇ ਉਸ ਨੇ ਕਰਮਚਾਰੀਆਂ ਦੇ ਫੋਨ ਵਰਤ ਕੇ ਆਪਣੀ ਮਾਂ ਨੂੰ ਫੋਨ ਕਰਕੇ ਬੱਚੇ ਅਤੇ ਸਮਾਨ ਲੈ ਜਾਣ ਲਈ ਕਿਹਾ। ਜਾਂਚ ਦੌਰਾਨ ਉਸਨੇ ਪੋਲੀਗ੍ਰਾਫੀ/ਨਾਰਕੋ ਟੈਸਟ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਹਥਿਆਰ ਦੀ ਬਰਾਮਦਗੀ

ਪੁਲਿਸ ਨੇ ਸੀਰਤ ਦੀ ਨਿਸ਼ਾਨਦੇਹੀ 'ਤੇ ਘਰ ਦੀ ਅਲਮਾਰੀ ਵਿੱਚੋਂ ਅਮਰੀਕਾ ਮਾਰਕਾ 7.65 ਐਮਐਮ ਪਿਸਤੌਲ ਅਤੇ ਰਸੋਈ ਦੇ ਡੱਬੇ ਵਿੱਚੋਂ ਲੁਕਾਈ ਹੋਈ ਮੈਗਜ਼ੀਨ ਬਰਾਮਦ ਕੀਤੀ ਸੀ।

ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਏਕਮ ਸਿੰਘ ਢਿੱਲੋਂ ਨੇ ਮਾਨਸਿਕ ਪਰੇਸ਼ਾਨੀ ਕਾਰਨ ਖੁਦਕੁਸ਼ੀ ਕੀਤੀ ਹੈ ਅਤੇ ਸੀਰਤ ਦੀ ਘੱਟ ਹਾਈਟ (5'3") ਕਾਰਨ 6'3" ਲੰਬੇ ਏਕਮ ਨੂੰ ਗੋਲੀ ਮਾਰਨਾ ਸੰਭਵ ਨਹੀਂ ਸੀ। ਪਰ ਅਦਾਲਤ ਨੇ ਮੈਡੀਕਲ ਅਤੇ ਬੈਲਿਸਟਿਕ ਰਿਪੋਰਟਾਂ (ਜਿੱਥੇ ਹੱਥਾਂ 'ਤੇ ਗਨਪਾਊਡਰ ਨਹੀਂ ਮਿਲਿਆ) ਦੇ ਅਧਾਰ 'ਤੇ ਖੁਦਕੁਸ਼ੀ ਦੀ ਥਿਊਰੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਇਸ ਨੂੰ ਸਰਾਸਰ ਹੱਤਿਆ ਕਰਾਰ ਦਿੰਦਿਆਂ ਸੀਰਤ ਕੌਰ ਨੂੰ ਉਮਰ ਕੈਦ ਦੀ ਸਖ਼ਤ ਸਜ਼ਾ ਸੁਣਾਈ।

Ekam dhillon murder case


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now