ਕ੍ਰੇਨ, ਜੇਸੀਬੀ ਅਤੇ ਮਸ਼ੀਨਰੀ ਵੀ ਨਹੀਂ ਹਿਲਾ ਸਕੀ 'ਖੜ੍ਹੇ ਹਨੂਮਾਨ' ਦੀ ਪ੍ਰਤਿਮਾ, ਹੁਣ IIT ਇੰਦੌਰ ਸੁਲਝਾਏਗਾ ਰਹੱਸ ਕ੍ਰੇਨ, ਜੇਸੀਬੀ ਅਤੇ ਮਸ਼ੀਨਰੀ ਵੀ ਨਹੀਂ ਹਿਲਾ ਸਕੀ 'ਖੜ੍ਹੇ ਹਨੂਮਾਨ' ਦੀ ਪ੍ਰਤਿਮਾ, ਹੁਣ IIT ਇੰਦੌਰ ਸੁਲਝਾਏਗਾ ਰਹੱਸ ਪੰਜਾਬ ਭਾਜਪਾ ਵਿੱਚ ਲੁਧਿਆਣਾ ਦੀਆਂ 3 ਮਹਿਲਾਵਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਸਾਬਕਾ ਕਪਤਾਨ ਬਲਵਿੰਦਰ ਸ਼ੇਰੋਂ ਦਾ ਦਿਲ ਦਾ ਦੌਰਾ ਪੈਣ ਕਾਰਨ ਗੋਇਆ ਦਿਹਾਂਤ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ

‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ

‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲ


ਭੁਪੇਸ਼ ਬਘੇਲ ਨਾਲ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਦੀ ਤਸਵੀਰ ਆਈ ਸਾਹਮਣੇ

ਭੁਪੇਸ਼ ਬਘੇਲ ਨਾਲ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਦੀ ਤਸਵੀਰ ਆਈ ਸਾਹਮਣੇ


ਭੁਪੇਸ਼ ਬਘੇਲ ਨਾਲ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਦੀ ਤਸਵੀਰ ਆਈ ਸਾਹਮਣੇ,2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਵਿਚਾਲੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਦੇ ਧੜੇ ਅਤੇ ਏਆਈਸੀਸੀ ਇੰਚਾਰਜ ਭੁਪੇਸ਼ ਬਘੇਲ ਵਿਚਕਾਰ ਚੰਡੀਗੜ੍ਹ ਸਥਿਤ ਰਾਣਾ ਗੁਰਜੀਤ ਦੇ ਘਰ ‘ਤੇ ਮੀਟਿੰਗ ਚੱਲ ਰਹੀ ਹੈ। ਮੀਟਿੰਗ ਸਵੇਰੇ 11 ਵਜੇ ਹੋਣੀ ਸੀ, ਪਰ ਭੁਪੇਸ਼ ਬਘੇਲ ਲਗਭਗ ਡੇਢ ਘੰਟੇ ਬਾਅਦ ਪਹੁੰਚੇ।

ਮੀਟਿੰਗ ਲਈ ਪਹੁੰਚੇ ਚੰਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਅਸੀਂ ਮੀਟਿੰਗ ਵਿੱਚ ਆਏ ਹਾਂ। ਅਸੀਂ ਅੰਦਰ ਬੈਠ ਕੇ ਚਰਚਾ ਕਰਾਂਗੇ। ਤੇਲ ਵੇਖਾਂਗੇ ਤੇਲ ਦੀ ਧਾਰ ਵੇਖਾਂਗੇ, ਸਾਡਾ ਸਟੈਂਡ ਸਪੱਸ਼ਟ ਹੈ।” ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੇਕਰ ਬਘੇਲ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੁੰਦਾ, ਤਾਂ ਚੰਨੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ।


ਚੰਨੀ ਧੜੇ ਦੀ ਸ਼ਰਤ ਮੁਤਾਬਕ ਮੁੱਖ ਰਾਜਾ ਵੜਿੰਗ ਨੂੰ ਇਸ ਮੀਟਿੰਗ ਵਿੱਚ ਸੱਦਾ ਨਹੀਂ ਦਿੱਤਾ ਗਿਆ ਹੈ। ਪਰ ਮੀਟਿੰਗ ਵਿਚ ਆਉਣ ਤੋਂ ਪਹਿਲਾਂ ਬਘੇਲ ਨੇ MLA ਫਲੈਟਸ ਵਿਚ ਜਾ ਕੇ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ।

ਕਾਂਗਰਸ ਹਾਈਕਮਾਨ ਨੇ ਚੰਨੀ ਨੂੰ ਦੋ ਜਾਂ ਤਿੰਨ ਆਗੂਆਂ ਨਾਲ ਮੁਲਾਕਾਤ ਕਰਨ ਲਈ ਕਿਹਾ ਸੀ। ਫਿਰ ਵੀ ਚੰਨੀ ਧੜੇ ਦੇ ਲਗਭਗ 80 ਆਗੂ ਪਹੁੰਚੇ ਹਨ। ਮੀਟਿੰਗ ਤੋਂ ਪਹਿਲਾਂ ਬਾਗ਼ੀ ਧੜੇ ਨੇ ਮੰਗ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 2027 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ।

ਚੰਨੀ ਧੜੇ ਦੀ ਮੰਗ ਹੈ ਕਿ ਜੇਕਰ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਫੇਸ ਨਹੀਂ ਬਣਾਉਂਦੇ, ਤਾਂ ਉਨ੍ਹਾਂ ਨੂੰ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੀਦਾ ਹੈ ਤਾਂ ਜੋ ਉਹ ਉਨ੍ਹਾਂ ਦੇ ਨਾਮ ‘ਤੇ ਪੰਜਾਬ ਵਿੱਚ ਵੋਟਾਂ ਮੰਗ ਸਕਣ। ਹਾਲਾਂਕਿ, ਹਾਈਕਮਾਨ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਏਗੀ।


Charnjeet Channi Statement


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now