ਦਿਲਜੀਤ ਦੋਸਾਂਝ ਨੇ ਮਹਾਨ ਕਲਾਕਾਰ ਨੁਸਰਤ ਫਤਿਹ ਅਲੀ ਖਾਨ ਨੂੰ ਦਿੱਤੀ ਸ਼ਰਧਾਂਜਲੀ ਜਾਲੰਧਰ ਕੋਰਟ ਵਿੱਚ ਪੁਲਿਸ ਨੂੰ ਵੇਖਦੇ ਹੀ ਗੈਂਗਸਟਰਾਂ ਨੇ ਕੀਤੀ ਭੱਜਣ ਦੀ ਕੋਸ਼ਿਸ਼! ਛੱਤ ਤੋਂ ਲਗਾਈ ਛਾਲ ਪੁਲਿਸ ਨੇ ਫੜਿਆ ਜਾਲੰਧਰ ਵਿੱਚ ਬਿਜਲੀ ਕਟਾਂ 'ਤੇ ਕਾਂਗਰਸ ਦਾ ਹਲਲਾਬੋਲ, ਬੇਰੀ-ਬਾਵਾ ਬੋਲੇ- 'ਗੂੰਗੀ-ਬਹਿਰੀ ਸਰਕਾਰ' ਨੇ ਰਾਜ ਦਾ ਬੇੜਾ ਗਰਕ ਕੀਤਾ ₹2,000 ਤੱਕ UPI ਪੇਮੈਂਟ 'ਤੇ ਕੋਈ ਸ਼ੁਲਕ ਨਹੀਂ, ਕੇਂਦਰ ਸਰਕਾਰ ਨੇ ਕੀਤਾ ਸਾਫ਼ ਜਾਲੰਧਰ ਵਿੱਚ ਜਿਸ ਨਸ਼ਾ ਤਸਕਰ ਨੂੰ ਪੁਲਿਸ ਲੱਭ ਰਹੀ ਸੀ, ਵਹ ਘਰ ਵਿੱਚ ਹੀ ਮਿਲਿਆ! ਬਾਹਰ ਆਉਂਦੇ ਹੀ ਛੂੰਨ ਲੱਗਾ ਪੁਲਿਸ ਦੇ ਪੈਰ ਲੁਧਿਆਣਾ ਵਿੱਚ AAP ਵਿਧਾਇਕ 'ਤੇ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਦੋਸ਼, ਵੀਡੀਓ ਵਾਇਰਲ; MLA ਨੇ ਕੀਤਾ ਇਨਕਾਰ ਔਰਤ ਤੋਂ 200 ਕਰੋੜ ਦੀ ਰੰਗਦਾਰੀ ਦੀ ਮੰਗ, ਦਿੱਲੀ ਵਿੱਚ ਸਭ ਤੋਂ ਵੱਡੀ ਐਕਸਟੌਰਸ਼ਨ ਕਾਲ ਦਾ ਦਾਅਵਾ ਲੁਧਿਆਣਾ ਦੇ ਹੋਟਲ ਵਿੱਚ ਜੂਏ ਦਾ ਪਰਦਾਫਾਸ਼, 9 ਗ੍ਰਿਫ਼ਤਾਰ; ₹2.40 ਲੱਖ ਨਕਦ ਅਤੇ ਤਾਸ਼ ਦੀਆਂ 52 ਪੱਤੀਆਂ ਬਰਾਮਦ ਪੰਜਾਬ ਪੁਲਿਸ ਦੇ ASI 'ਤੇ ਅੱਤਵਾਦੀ ਹਮਲਾ, ਟੀਟੀਐਚ ਨੇ ਲਈ ਜ਼ਿੰਮੇਵਾਰੀ, ਦੋਬਾਰਾ ਨਿਸ਼ਾਨਾ ਬਣਾਉਣ ਦੀ ਧਮਕੀ ਬ੍ਰੇਕਿੰਗ ਨਿਊਜ਼ - ਆਤਮ ਨਗਰ ਦੇ ਨੇੜੇ ਪੁਲਿਸ-ਗੈਂਗਸਟਰਾਂ ਵਿੱਚ ਫਾਇਰਿੰਗ, ਜਵਾਬੀ ਕਾਰਵਾਈ ਵਿੱਚ 2 ਨੂੰ ਗੋਲੀ ਲੱਗੀ

ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ

ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁ


ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਘਰ ਦੀ ਛੱਤ, ਮਾਂ-ਪੁੱਤਰ ਦੀ ਮੌਤ, ਦੋ ਕੁੜੀਆਂ ਗੰਭੀਰ ਰੂਪ ‘ਚ ਜ਼ਖਮੀ



 

ਬਠਿੰਡਾ ਦੇ ਤਲਵੰਡੀ ਸਾਬੋ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਦਾ ਇਲਾਜ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਨਗਰ ਕੌਂਸਲ ਦੇ ਸੀਵਰੇਜ ਵਿਭਾਗ ਵਿੱਚ ਕਾਰਜਰਤ ਧਰਮ ਸਿੰਘ ਉਰਫ਼ ਕਾਲਾ ਦਾ ਪਰਿਵਾਰ ਸੋਮਵਾਰ ਰਾਤ ਆਪਣੇ ਘਰ ਦੇ ਕਮਰੇ ਵਿੱਚ ਸੁੱਤਾ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਕਮਰੇ ਦੀ ਛੱਤ ਢਹਿ ਗਈ, ਜਿਸ ਕਾਰਨ ਸਾਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਇਸ ਹਾਦਸੇ ਵਿੱਚ ਧਰਮ ਸਿੰਘ ਦੀ ਪਤਨੀ ਵੀਰਪਾਲ ਕੌਰ (40) ਅਤੇ ਪੁੱਤਰ ਅਰਸ਼ਦੀਪ ਸਿੰਘ (14) ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ ਦੋ ਧੀਆਂ ਸਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਦੋਵਾਂ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੁਖਦਾਈ ਘਟਨਾ ‘ਤੇ ਨਗਰ ਕੌਂਸਲ ਦੀ ਪ੍ਰਧਾਨ ਕੁਲਵੀਰ ਕੌਰ ਸਰਾਂ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


house roof collapses


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now