ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

America ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਜਾਨਲੇਵਾ ਹਮਲਾ; ਧਰਮ ਜਾਣਨ ਮਗਰੋਂ 15 ਵਾਰ ਮਾਰਿਆ ਚਾਕੂ

America ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਜਾਨਲੇਵਾ ਹਮਲਾ; ਧਰਮ ਜਾਣਨ


ਅਮਰੀਕਾ ਦੇ ਯੂਟਾਹ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਭਾਰਤੀ ਮੁਸਲਿਮ ਵਿਅਕਤੀ 'ਤੇ ਹਮਲੇ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ।

ਅਮਰੀਕਾ ਦੇ ਯੂਟਾਹ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਭਾਰਤੀ ਮੁਸਲਿਮ ਵਿਅਕਤੀ 'ਤੇ ਹਮਲੇ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ।


ਅਮਰੀਕਾ ਦੇ ਯੂਟਾਹ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਭਾਰਤੀ ਮੁਸਲਿਮ ਵਿਅਕਤੀ 'ਤੇ ਹਮਲੇ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਹਮਲਾਵਰ ਨੇ ਉਸ 'ਤੇ 15 ਵਾਰ ਚਾਕੂ ਨਾਲ ਵਾਰ ਕੀਤੇ। ਹਮਲਾਵਰ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਨੇ ਪੀੜਤ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ ਅਤੇ ਉਸਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਇਹ ਗੱਲ ਦੱਸੀ। 48 ਸਾਲਾ ਸ਼ੱਕੀ, ਜਿਸਦੀ ਪਛਾਣ ਪੀਟਰ ਮਾਈਕਲ ਲਾਰਸਨ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

News

ਮੁਸਲਮਾਨ ਹੋਣ ਕਾਰਨ ਬਣਾਇਆ ਗਿਆ ਨਿਸ਼ਾਨਾ


ਪੁਲਿਸ ਦੇ ਹਲਫ਼ਨਾਮੇ ਅਨੁਸਾਰ, ਲਾਰਸਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਪੀੜਤ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ। ਉਸਨੇ ਕਿਹਾ ਕਿ ਉਸਦਾ ਇਰਾਦਾ ਮੁਸਲਮਾਨਾਂ ਨੂੰ ਮਾਰਨਾ ਸੀ। ਹਮਲਾ ਸੋਮਵਾਰ ਨੂੰ ਵੈਸਟ ਵੈਲੀ ਸਿਟੀ ਦੇ ਵੈਲੀ ਫੇਅਰ ਮਾਲ ਵਿੱਚ ਹੋਇਆ, ਜਿੱਥੇ ਪੀੜਤ ਇੱਕ ਕਿਓਸਕ 'ਤੇ ਕੰਮ ਕਰ ਰਿਹਾ ਸੀ। ਪੀੜਤ ਦੀ ਪਛਾਣ ਸੋਹੇਲ ਵਜੋਂ ਹੋਈ ਹੈ।

ਟਾਰਗੇਟ ਹਮਲੇ ਦਾ ਖਦਸ਼ਾ

ਪੁਲਿਸ ਨੇ ਇਸਨੂੰ ਟਾਰਗੇਟ ਹਮਲੇ ਦਾ ਖਦਸ਼ਾ ਜਤਾਇਆ ਹੈ। ਨਾਲ ਹੀ ਕਿਹਾ ਕਿ ਸ਼ੱਕੀ ਵਿਅਕਤੀ ਨੇ ਆਪਣੇ ਕੱਟੜਪੰਥੀ ਵਿਚਾਰਾਂ ਅਤੇ ਸਮੂਹਿਕ ਨੁਕਸਾਨ ਦੀ ਸਾਜ਼ਿਸ਼ ਰਚਣ ਦੇ ਦਾਅਵਿਆਂ ਕਾਰਨ ਜਨਤਾ ਲਈ ਇੱਕ ਗੰਭੀਰ ਖ਼ਤਰਾ ਪੈਦਾ ਕੀਤਾ ਹੈ। ਲਾਰਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਇੱਕ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਇਲਜ਼ਾਮਾਂ ਹੇਠ ਵਿੱਚ ਜੇਲ੍ਹ ਭੇਜਿਆ ਗਿਆ ਹੈ।

ਧਰਮ ਦਾ ਪਤਾ ਲੱਗਦੇ ਹੀ ਕੀਤਾ ਹਮਲਾ

ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਨੇ ਸੋਹੇਲ ਤੋਂ ਉਸਦਾ ਧਰਮ ਅਤੇ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਪੁੱਛਿਆ। ਨੇੜਲੇ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੂਨਾ ਨੇ ਸਥਾਨਕ ਮੀਡੀਆ ਨੂੰ ਘਟਨਾ ਬਾਰੇ ਦੱਸਦੇ ਹੋਏ ਕਿਹਾ ਹਮਲਾਵਰ ਨੇ ਉਸ ਨੂੰ ਪੁੱਛਿਆ ਕਿ, "ਤੁਸੀਂ ਕਿੱਥੋਂ ਦੇ ਹੋ?" ਉਸਨੇ ਜਵਾਬ ਦਿੱਤਾ, "ਮੈਂ ਭਾਰਤ ਤੋਂ ਹਾਂ।" ਲਾਰਸਨ ਨੇ ਫਿਰ ਪੁੱਛਿਆ, "ਕੀ ਤੁਸੀਂ ਮੁਸਲਮਾਨ ਹੋ?" ਸੋਹੇਲ ਨੇ ਜਵਾਬ ਦਿੱਤਾ, "ਹਾਂ," ਅਤੇ ਉਸਨੇ ਤੁਰੰਤ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਚਾਕੂ ਨਾਲ ਪਾਏ ਗਏ ਕਈ ਜ਼ਖਮ

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਸੋਹੇਲ ਨੂੰ ਚਾਕੂ ਦੇ ਕਈ ਜ਼ਖ਼ਮ ਸਨ ਅਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਰਾਹਗੀਰਾਂ ਨੇ ਸ਼ੱਕੀ ਨੂੰ ਫੜ ਲਿਆ ਸੀ ਅਤੇ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਸੀ। ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਲੱਗੀਆਂ ਸੱਟਾਂ ਲਈ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ।

Indian muslim man stabbed 15 time


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now