ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਪਠਾਨਕੋਟ ‘ਚ ED ਦਾ ਵੱਡਾ ਐਕਸ਼ਨ , AAP ਆਗੂ ਵਿਜੈ ਕਟਾਰੂਚੱਕ ਦੇ ਘਰ ਕੀਤੀ ਰੇਡ

ਪਠਾਨਕੋਟ ‘ਚ ED ਦਾ ਵੱਡਾ ਐਕਸ਼ਨ , AAP ਆਗੂ ਵਿਜੈ ਕਟਾਰੂਚੱਕ ਦੇ ਘਰ ਕੀਤ


ਪਠਾਨਕੋਟ ‘ਚ ED ਦਾ ਵੱਡਾ ਐਕਸ਼ਨ , AAP ਆਗੂ ਵਿਜੈ ਕਟਾਰੂਚੱਕ ਦੇ ਘਰ ਕੀਤੀ ਰੇਡ



 

ਪਠਾਨਕੋਟ ਪਹੁੰਚੀ ਈਡੀ ਦੀਆਂ ਟੀਮਾਂ ਨੇ ਜ਼ਿਲ੍ਹੇ ਦੇ 5 ਟਿਕਾਣਿਆਂ ‘ਤੇ ਲਗਭਗ 16 ਘੰਟੇ ਤੱਕ ਜਾਂਚ ਕੀਤੀ। ਦਿਨ ਵਿਚ ਈਡੀ ਨੇ ਪਠਾਨਕੋਟ ਦੇ ਦੋ ਵੱਡੇ ਸਟੋਨ ਕ੍ਰਸ਼ਰ ਕਾਰੋਬਾਰੀਆਂ ਦੇ ਘਰ, ਦਫਤਰ ਤੇ ਕ੍ਰਸ਼ਰ ਯੂਨਿਟਾਂ ਤੋਂ ਇਲਾਵਾ ਤਾਰਾਗੜ੍ਹ ਸਥਿਤ ਇਕ ਪ੍ਰਾਪਰਟੀ ਡੀਲਰ ਤੇ ਸਾਬਕਾ ਸਰਪੰਚ ਦੇ ਘਰ ‘ਤੇ ਛਾਪੇਮਾਰੀ ਕੀਤੀ।

ਇਸ ਦੌਰਾਨ ਟੀਮਾਂ ਨੇ ਲੈਣ-ਦੇਣ, ਇੰਪੋਰਟ-ਐਕਸਪੋਰਟ ਤੇ ਜ਼ਮੀਨ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਦੂਜੇ ਪਾਸੇ ਦੇਰ ਰਾਤ ਈਡੀ ਦੀ ਟੀਮ ਕੈਬਨਿਟ ਮੰਤਰੀ ਲਾਲ ਚੰਦ ਦੇ ਪਿੰਡ ਕਟਾਰੂਚੱਕ ਪਹੁੰਚੇ ਜਿਥੇ ਮੰਤਰੀ ਦੇ ਕਰੀਬੀ ਵਿਜੈ ਕਟਾਰੂਚੱਕ ਦੇ ਘਰ ‘ਤੇ ਵੀ ਜਾਂਚ ਕੀਤੀ ਗਈ। ਟੀਮ ਨੇ ਲਗਭਗ ਇਕ ਘੰਟੇ ਤੱਕ ਰਿਕਾਰਡ ਖੰਗਾਲੇ। ਹਾਲਾਂਕਿ ਈਡੀ ਦੇ ਅਧਿਕਾਰੀਆਂ ਨੇ ਪੂਰੇ ਮਾਮਲੇ ਨੂੰ ਕੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਤੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਮਾਮਲੇ ਦੀ ਜਾਂਚ ਤਹਿਤ ਕਾਰਵਾਈ ਕੀਤੀ ਗਈ ਹੈ।

ਈਡੀ ਦੀ ਕਾਰਵਾਈ ਦਾ ਮੁੱਖ ਕੇਂਦਰ ਸ਼ਹਿਰ ਦੇ ਸਿਆਲੀ ਰੋਡ ਤੇ ਸ਼ਾਹ ਕਾਲੋਨੀ ਸਥਿਤ ਦੋ ਵੱਡੇ ਕ੍ਰਸ਼ਰ ਕਾਰੋਬਾਰੀ ਰਹੇ। ਇਸ ਤੋਂ ਇਲਾਵਾ ਕਾਰੋਬਾਰੀਆਂ ਦੇ ਨਰੋਟ ਜੈਮਲ ਸਿੰਘ ਤੇ ਦਤਿਆਲ ਸਥਿਤ ਸਟੋਨ ਕ੍ਰਸ਼ਰ ਯੂਨਿਟਾਂ ‘ਤੇ ਵੀ ਛਾਪੇਮਾਰੀ ਕਰਕੇ ਰਿਕਾਰਡ ਖੰਗਾਲੇ ਗਏ ਦੂਜੇ ਪਾਸੇ ਤਾਰਾਗੜ੍ਹ ਵਿਚ ਇਕ ਪ੍ਰਾਪਰਟੀ ਡੀਲਰ ਦੇ ਘਰ ‘ਤੇ ਵੀ ਈਡੀ ਨੇ ਜਾਂਚ ਕੀਤੀ।

Big action in pathankot


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now