ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਆਉਣ ਅਤੇ ਜਾਣ ਦੇ ਦੋਨੋਂ ਰਾਹ ਕੀਤੇ ਬੰਦ

ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਆਉਣ ਅਤੇ


ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਆਉਣ ਅਤੇ ਜਾਣ ਦੇ ਦੋਨੋਂ ਰਾਹ ਕੀਤੇ ਬੰਦ


ਕਿਸਾਨ ਆਗੂ ਸਰਵਨ ਸਿੰਘ ਪਧੇਰ ਦੇ ਦਿੱਲੀ ਕੂਚ ਕਰਨ ਨੂੰ ਲੈ ਕੇ ਹਰਿਆਣਾ ਪੁਲਿਸ ਪੂਰੀ ਤਰਾਂ ਅਲਰਟ ਹੋ ਗਈ ਹੈ ਅਤੇ ਉਨ੍ਹਾਂ ਨੇ ਘੱਗਰ ਦਰਿਆ ਦੇ ਪੁਲ ’ਤੇ ਆਉਣ ਅਤੇ ਜਾਣ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਪੁਲਿਸ ਵੱਡੀ ਗਿਣਤੀ ਵਿਚ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅੱਜ ਤੋਂ ਸਾਲ ਪਹਿਲਾਂ ਸ਼ੰਭੂ ਬਾਰਡਰ ਪੂਰੀ ਤਰਾਂ ਬੰਦ ਕੀਤਾ ਗਿਆ ਸੀ, ਉਸੇ ਤਰ੍ਹਾਂ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੈ। ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਸ਼ੰਭੂ ਬਾਡਰ ਕਿਸ ਤਰ੍ਹਾਂ ਪਾਰ ਕਰਨ। ਰਾਜਪੁਰਾ ਸਾਈਡ ਤੋਂ ਦਿੱਲੀ ਤੇ ਅੰਬਾਲਾ ਜਾਣ ਵਾਲੇ ਰਾਹਗੀਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ।

 ਕੋਈ ਵੀ ਵਾਹਨ ਨਾ ਪੰਜਾਬ ਤੋਂ ਹਰਿਆਣਾ ਵੱਲ ਅਤੇ ਨਾ ਹਰਿਆਣਾ ਤੋਂ ਪੰਜਾਬ ਵੱਲ ਆ ਜਾ ਰਿਹਾ ਹੈ। ਭਾਵੇਂ ਕਿ ਪੁਲਿਸ ਆਪਣੇ ਵਲੋਂ ਲੋਕਾਂ ਨੂੰ ਇੱਧਰ ਉਧਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਲੋਕਾਂ ਨੂੰ ਅਗਾਊਂ ਜਾਣਕਾਰੀ ਨਾ ਹੋਣ ਕਾਰਨ ਰਾਹਗੀਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਹਰਿਆਣਾ ਵਿਖੇ ਨੌਕਰੀ ’ਤੇ ਜਾਣਾ ਸੀ ਪਰ ਹੁਣ ਉਹ ਨੌਕਰੀ ’ਤੇ ਜਾਣ ਲਈ ਲੇਟ ਹੋ ਗਏ ਹਨ। ਇਸ ਸੰਬੰਧ ਦੇ ਵਿਚ ਹੋਰਾਂ ਲੋਕਾਂ ਨੇ ਵੀ ਆਪਣੀ ਗੱਲ ਕਹੀ। ਜਦ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਮੀਟਿੰਗ ਕਰਨ ਜਾ ਰਹੇ ਸੀਉਨ੍ਹਾਂ ਨੂੰ ਦਿੱਲੀ ਜਾਣ ਤੋਂ ਪਹਿਲਾਂ ਹੀ ਹਰਿਆਣਾ ਸਰਹੱਦ ’ਤੇ ਰੋਕ ਲਿਆ ਗਿਆ ਹੈ।

Haryana Police Tighten Security


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now