ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਈਜ਼ੀ ਕਨੈਕਟ ਉਡਾਣਾਂ ਕੀਤੀਆਂ ਸ਼ੁਰੂ, ਪੰਜਾਬ ਨੂੰ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾ ਨਾਲ ਕਨੈਕਟੀਵਿਟੀ

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਈਜ਼ੀ ਕਨੈਕਟ ਉਡਾਣਾਂ ਕੀਤੀਆਂ ਸ਼ੁਰੂ, ਪ


ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਈਜ਼ੀ ਕਨੈਕਟ ਉਡਾਣਾਂ ਕੀਤੀਆਂ ਸ਼ੁਰੂ, ਪੰਜਾਬ ਨੂੰ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾ ਨਾਲ ਕਨੈਕਟੀਵਿਟੀ


ਏਅਰ ਇੰਡੀਆ ਨੇ ਮੰਗਲਵਾਰ ਯਾਨੀ ਕਿ ਅੱਜ ਤੋਂ ਅੰਮ੍ਰਿਤਸਰ ਤੋਂ ਆਪਣੀ ਨਵੀਂ ਈਜ਼ੀ ਕਨੈਕਟ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪਹਿਲ ਨਾਲ ਪੰਜਾਬ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਹੋਰ ਆਸਾਨ ਤੇ ਸੁਵਿਧਾਜਨਕ ਕਨੈਕਟੀਵਿਟੀ ਮਿਲੇਗੀ। ਇਹ ਸੇਵਾ, ਕੇਂਦਰ ਸਰਕਾਰ ਦੇ ਹੱਬ-ਐਂਡ-ਸਪੋਕ ਮਾਡਲ ਦਾ ਹਿੱਸਾ ਹੈ, ਜਿਸ ਦਾ ਮਕਸਦ ਭਾਰਤ ਦੇ ਵੱਡੇ ਹਵਾਈ ਅੱਡਿਆਂ ਨੂੰ ਗਲੋਬਲ ਟ੍ਰਾਂਜ਼ਿਟ ਹੱਬ ਵਜੋਂ ਵਿਕਸਤ ਕਰਨਾ ਹੈ।

ਰੋਜ਼ਾਨਾ ਦੋ ਉਡਾਣਾਂ ਹੋਣਗੀਆਂ ਸੰਚਾਲਿਤ

ਏਅਰ ਇੰਡੀਆ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ਼ ਦੋ ‘ਈਜ਼ੀ ਕਨੈਕਟ’ ਉਡਾਣਾਂ ਚਲਾਏਗੀ।

AI 1113: ਅੰਮ੍ਰਿਤਸਰ ਤੋਂ ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ।

AI 1115: ਅੰਮ੍ਰਿਤਸਰ ਤੋਂ ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।

ਇਨ੍ਹਾਂ ਉਡਾਣਾਂ ਰਾਹੀਂ ਯਾਤਰੀ ਦਿੱਲੀ ਪਹੁੰਚਣ ਤੋਂ ਚਾਰ ਘੰਟਿਆਂ ਦੇ ਅੰਦਰ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਤੇ ਦੱਖਣ-ਪੂਰਬੀ ਏਸ਼ੀਆ ਦੇ 27 ਤੋਂ ਵੱਧ ਅੰਤਰਰਾਸ਼ਟਰੀ ਸ਼ਹਿਰਾਂ ਲਈ ਅੱਗੇ ਦੀ ਯਾਤਰਾ ਕਰ ਸਕਣਗੇ।

ਅੰਮ੍ਰਿਤਸਰ ਤੋਂ ਹੀ ਹੋਵੇਗੀ ਇਮੀਗ੍ਰੇਸ਼ਨ ਤੇ ਚੈਕ-ਇਨ

ਈਜ਼ੀ ਕਨੈਕਟ’ ਸੇਵਾ ਤਹਿਤ ਅੰਤਰਰਾਸ਼ਟਰੀ ਯਾਤਰੀ ਆਪਣੇ ਆਖਰੀ ਮੰਜ਼ਿਲ ਤੱਕ ਦਾ ਚੈਕ-ਇਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਕਰਵਾ ਸਕਣਗੇ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵੀ ਅੰਮ੍ਰਿਤਸਰ ‘ਚ ਹੀ ਪੂਰੀ ਹੋਵੇਗੀ।

ਇਸ ਨਾਲ ਦਿੱਲੀ ‘ਚ ਯਾਤਰੀਆਂ ਨੂੰ ਨਾ ਤਾਂ ਆਪਣਾ ਸਮਾਨ ਮੁੜ ਚੈਕ-ਇਨ ਕਰਵਾਉਣਾ ਪਵੇਗਾ ਤੇ ਨਾ ਹੀ ਟਰਮੀਨਲ ਬਦਲਣ ਦੀ ਲੋੜ ਹੋਵੇਗੀ। ਉਹ ਸਿੱਧੇ ਅੰਤਰਰਾਸ਼ਟਰੀ ਟ੍ਰਾਂਜ਼ਿਟ ਯਾਤਰੀ ਵਜੋਂ ਆਪਣੀ ਅਗਲੀ ਉਡਾਣ ਫੜ ਸਕਣਗੇ।

27 ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਮਿਲੇਗੀ ਕਨੈਕਟੀਵਿਟੀ

ਸਵੇਰ ਦੀ ਉਡਾਣ ਰਾਹੀਂ ਯਾਤਰੀ ਲੰਡਨ ਹੀਥਰੋ, ਬਰਮਿੰਘਮ, ਪੈਰਿਸ, ਮਿਲਾਨ, ਕੋਪਨਹੇਗਨ, ਵੀਅਨਾ, ਐਮਸਟਰਡਮ, ਜ਼ਿਊਰਿਖ, ਫਰੈਂਕਫਰਟ ਤੇ ਰੋਮ ਵਰਗੇ ਯੂਰਪੀ ਸ਼ਹਿਰਾਂ ਨਾਲ ਜੁੜ ਸਕਣਗੇ। ਜਦਕਿ ਦੇ ਸ਼ਾਮ ਦੀਆਂ ਉਡਾਣਾਂ ਰਾਹੀਂ ਨਿਊਯਾਰਕ, ਨੇਵਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ, ਟੋਰਾਂਟੋ, ਵੈਨਕੂਵਰ, ਮੈਲਬੋਰਨ, ਸਿਡਨੀ, ਸਿੰਗਾਪੁਰ, ਫੁਕੇਟ, ਬਾਲੀ ਤੇ ਦੁਬਈ ਸਮੇਤ ਕਈ ਮਹੱਤਵਪੂਰਨ ਸ਼ਹਿਰਾਂ ਤੱਕ ਆਸਾਨ ਕਨੈਕਟੀਵਿਟੀ ਮਿਲੇਗੀ।

ਕੇਂਦਰੀ ਏਵੀਏਸ਼ਨਜ ਮੰਤਰੀ ਨੇ ਕੀਤੀ ਸ਼ੁਰੂਆਤ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਸੇਵਾ ਦੀ ਸ਼ੁਰੂਆਤ ਕੇਂਦਰੀ ਨਾਗਰਿਕ ਏਵੇਈਏਸ਼ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ‘ਚ ਹੱਬ-ਐਂਡ-ਸਪੋਕ ਮਾਡਲ ਦਾ ਵਿਸਤਾਰ ਦੇਸ਼ ਦੇ ਹਰੇਕ ਹਿੱਸੇ ਨੂੰ ਵਿਸ਼ਵ ਪੱਧਰੀ ਹਵਾਈ ਕਨੈਕਟੀਵਿਟੀ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਪੰਜਾਬ ਦੇ ਲੋਕਾਂ ਦੇ ਵਿਦੇਸ਼ਾਂ ‘ਚ ਵੱਸਦੇ ਪਰਿਵਾਰਾਂ ਨਾਲ ਸੰਪਰਕ ਹੋਰ ਮਜ਼ਬੂਤ ਹੋਵੇਗਾ ਤੇ ਸੈਰ-ਸਪਾਟੇ, ਵਪਾਰ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵੀ ਉਤਸ਼ਾਹ ਮਿਲੇਗਾ।

ਏਅਰ ਇੰਡੀਆ ਨੇ ਕੀ ਕਿਹਾ?

ਏਅਰ ਇੰਡੀਆ ਦੇ ਗਰੁੱਪ ਹੈੱਡ (ਗਵਰਨੈਂਸ, ਰਿਸਕ, ਕੰਪਲਾਇੰਸ ਤੇ ਕਾਰਪੋਰੇਟ ਅਫੇਅਰਜ਼) ਪੀ. ਬਾਲਾਜੀ ਨੇ ਕਿਹਾ ਕਿ ਪੰਜਾਬ ਦੁਨੀਆ ਭਰ ‘ਚ ਵੱਸਦੇ ਭਾਰਤੀਆਂ ਦੀ ਸਭ ਤੋਂ ਵੱਡੀ ਕਮਿਊਨਿਟੀਆਂ ‘ਚੋਂ ਇੱਕ ਹੈ। ਹੁਣ ‘ਈਜ਼ੀ ਕਨੈਕਟ’ ਸੇਵਾ ਨਾਲ ਯਾਤਰੀ ਆਪਣੇ ਹੀ ਸ਼ਹਿਰ ਤੋਂ ਆਸਾਨੀ ਨਾਲ ਅੰਤਰਰਾਸ਼ਟਰੀ ਯਾਤਰਾ ਸ਼ੁਰੂ ਕਰ ਸਕਣਗੇ ਤੇ ਉਨ੍ਹਾਂ ਨੂੰ ਬਾਰ-ਬਾਰ ਚੈਕ-ਇਨ ਜਾਂ ਇਮੀਗ੍ਰੇਸ਼ਨ ਵਰਗੀਆਂ ਰਸਮਾਂ ਤੋਂ ਨਹੀਂ ਗੁਜ਼ਰਨਾ ਪਵੇਗਾ।

ਹੋਰ ਸ਼ਹਿਰਾਂ ‘ਚ ਵੀ ਹੋਵੇਗੀ ਸ਼ੁਰੂਆਤ

ਏਅਰ ਇੰਡੀਆ ਨੇ ਦੱਸਿਆ ਕਿ ‘ਈਜ਼ੀ ਕਨੈਕਟ’ ਸੇਵਾ ਨੂੰ ਪੜਾਅਵਾਰ ਤਰੀਕੇ ਨਾਲ ਦੇਸ਼ ਦੇ ਹੋਰ ਸ਼ਹਿਰਾਂ ਤੱਕ ਵੀ ਵਧਾਇਆ ਜਾਵੇਗਾ। ਅੰਮ੍ਰਿਤਸਰ ਤੇ ਵਾਰਾਣਸੀ ਤੋਂ ਬਾਅਦ ਜਲਦੀ ਹੀ ਅਹਿਮਦਾਬਾਦ, ਗੋਆ, ਕੋਚੀ ਸਮੇਤ ਕਈ ਹੋਰ ਸ਼ਹਿਰਾਂ ਤੋਂ ਵੀ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।

ਡਿਜੀਯਾਤਰਾ ਰਜਿਸਟ੍ਰੇਸ਼ਨ ਹੋਵੇਗੀ ਲਾਜ਼ਮੀ

ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ‘ਈਜ਼ੀ ਕਨੈਕਟ’ ਰਾਹੀਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਭਾਰਤੀ ਪਾਸਪੋਰਟ ਧਾਰਕਾਂ ਲਈ ਡਿਜੀਯਾਤਰਾ ‘ਚ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸਪੋਕ ਏਅਰਪੋਰਟਾਂ ‘ਤੇ ਵੈੱਬ ਚੈਕ-ਇਨ ਤੇ ਕਸਟਮ ਡਿਕਲੇਰੇਸ਼ਨ ਦੀ ਸਹੂਲਤ ਉਪਲਬਧ ਨਹੀਂ ਹੋਵੇਗੀ। ਯਾਤਰੀ ਇਸ ਸੇਵਾ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ, ਮੋਬਾਈਲ ਐਪ, ਕਾਂਟੈਕਟ ਸੈਂਟਰ ਤੇ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਕਰ ਸਕਦੇ ਹਨ।

Air india launches easy connect


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now