ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ

ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦ


ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ


ਜਗਰਾਓਂ ਵਿਚ ਡਾਕਟਰ ਨੂੰ ਲੁੱਟਣ ਤੋਂ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਵੱਲੋਂ ਵਟਸਐਪ ਗਰੁੱਪ ਬਣਾਇਆ ਗਿਆ। ਹਾਈਟੈਕ ਹੋਣ ਲਈ ਇਸ ਗੈਂਗ ਵੱਲੋਂ ਬਣਾਇਆ ਗਿਆ ਇਹ ਵਟਸਐਪ ਗਰੁੱਪ ਪੁਲਿਸ ਲਈ ਸਾਰਿਆਂ ਨੂੰ ਅਦਾਲਤ ਵਿਚ ਸਜ਼ਾ ਦਿਵਾਉਣ ਲਈ ਵੱਡਾ ਸਬੂਤ ਬਣ ਗਿਆ ਹੈ। ਜਗਰਾਓਂ ਦੇ ਐਸਐਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਡਾ. ਵਿਜੇ ਕੁਮਾਰ ਚੋਪੜਾ ਦੀ ਨੂੰਹ ਹੀ ਇਸ ਵਾਰਦਾਤ ਦੀ ਸਾਜਿਸ਼ਕਰਤਾ ਨਿਕਲੀ। ਉਸ ਵੱਲੋਂ ਪਹਿਲਾਂ ਤੋਂ ਜਾਣਦੇ ਇੱਕ ਨੌਜਵਾਨ ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ, ਨੂੰ ਇਸ ਲੁੱਟ ਲਈ ਤਿਆਰ ਕੀਤਾ ਗਿਆ। ਜਿਸ ਨੇ ਪਿੰਡ ਲੀਲਾਂ ਮੇਘ ਸਿੰਘ ਦੀ ਪਵਨਪ੍ਰੀਤ ਕੌਰ ਉਰਫ ਕਿਰਨ ਨੂੰ ਇਸ ਦੇ ਲਈ ਤਿਆਰ ਕੀਤਾ ਗਿਆ, ਕਿਉਂਕਿ ਪਵਨਪ੍ਰੀਤ ਕੌਰ ਖ਼ਿਲਾਫ਼ ਪਹਿਲਾਂ ਵੀ ਥਾਣਾ ਮਟੋਰ ਅਤੇ ਥਾਣਾ ਸੁਹਾਣਾ ਵਿਖੇ ਮੁਕੱਦਮੇ ਦਰਜ ਹਨ। ਉਸ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਲੈਨਿੰਗ ਬਣਾਈ ਅਤੇ ਵਟਸਐਪ ਗਰੁੱਪ ਬਣਾਇਆ। ਜਿਸ ਵਿਚ ਵਾਰਦਾਤ ਲਈ ਪਲੈਨਿੰਗ ਨੂੰ ਸਿਰੇ ਚਾੜਨ ਲਈ ਚੈਟ ਕਰਦੇ ਸਨ। ਪਵਨਪ੍ਰੀਤ ਕੌਰ ਨੇ ਇਸ ਵਿਚ ਆਪਣੀ ਮਾਂ ਬੇਅੰਤ ਕੌਰ ਨੂੰ ਦੋ ਦਿਨ ਪਹਿਲਾਂ ਡਾਕਟਰ ਦੇ ਮਰੀਜ਼ ਬਣਾ ਕੇ ਰੇਕੀ ਕਰਨ ਲਈ ਭੇਜਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਲਈ ਆਪਣੇ ਪਿਤਾ ਬਲਵੰਤ ਸਿੰਘ ਨੂੰ ਵੀ ਸ਼ਾਮਲ ਕੀਤਾ ਤਾਂ ਕਿ ਲੁੱਟ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਮਿਲੇ।

ਗਏ ਤਾਂ ਕਰੋੜਪਤੀ ਬਣਨ ਸੀ ਪਰ ਮਿਲਿਆ ...

ਜਗਰਾਓਂ ਪੁਲਿਸ ਅਨੁਸਾਰ ਲੁੱਟ ਦਾ ਸ਼ਿਕਾਰ ਹੋਏ ਡਾ. ਵਿਜੇ ਕੁਮਾਰ ਚੋਪੜਾ ਦੀ ਨੂੰਹ ਵੱਲੋਂ ਉਕਤ ਗੈਂਗ ਨੂੰ ਡਾਕਟਰ ਕੋਲ ਕਰੋੜਾਂ ਰੁਪਏ ਦੀ ਨਕਦੀ ਅਤੇ ਗਹਿਣਿਆਂ ਦਾ ਸੁਪਨਾ ਦਿਖਾਇਆ ਸੀ। ਕਰੋੜਪਤੀ ਬਣਣ ਦਾ ਸੁਪਨਾ ਲੈ ਕੇ ਸਾਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਲੁੱਟ ਸਮੇਂ ਮਿਲੇ ਕਰੀਬ ਡੇਢ-ਦੋ ਲੱਖ ਹੀ।

Robbers also went hightech whatsapp group


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now