ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ

ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ


ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ



 

ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਲੈ ਕੇ ਹਾਈਕਮਾਨ ਆਰ-ਪਾਰ ਦੇ ਮੂਡ ਵਿਚ ਹੈ। ਹਾਈਕਮਾਨ ਧੜੇਬੰਦੀ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਹੁਣ ਗ੍ਰਾਊਂਡ ਲੈਵਲ ‘ਤੇ ਆ ਕੇ ਬਲਾਕ ਪੱਧਰ ਤੋਂ ਲੈ ਕੇ ਸਾਰੇ ਆਗੂਆਂ ਤੋਂ ਚੰਨੀ ਧੜੇ ਬਾਰੇ ਫੀਡਬੈਕ ਇਕੱਠੇ ਕਰਨਗੇ। ਜਾਣਕਾਰੀ ਮੁਤਾਬਕ ਬਘੇਲ 31 ਜੁਲਾਈ ਨੂੰ ਮੁੜ 9 ਦਿਨਾਂ ਦੇ ਪੰਜਾਬ ਦੌਰੇ ‘ਤੇ ਆਉਣਗੇ ਤੇ 16 ਜ਼ਿਲ੍ਹਿਆਂ ‘ਚ ਮੀਟਿੰਗ ਕਰਨਗੇ।

ਅਗਲੇ ਨੌਂ ਦਿਨਾਂ ਵਿੱਚ ਉਹ ਜ਼ਿਲ੍ਹਾ ਕਾਰਜਕਾਰੀਆਂ, ਬਲਾਕ ਕਾਰਜਕਾਰਨੀ ਅਧਿਕਾਰੀਆਂ, 2022 ਦੀਆਂ ਚੋਣਾਂ ਲੜਨ ਵਾਲੇ ਆਗੂਆਂ ਦੇ ਨਾਲ-ਨਾਲ ਸਬੰਧਤ ਜ਼ਿਲ੍ਹਿਆਂ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਕਰਨਗੇ।

ਮੀਟਿੰਗ ਵਿੱਚ ਭੁਪੇਸ਼ ਬਘੇਲ ਪਾਰਟੀ ਆਗੂਆਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਰਾਹੁਲ ਗਾਂਧੀ ਦੀਆਂ ਰੈਲੀਆਂ ਲਈ ਥਾਵਾਂ ‘ਤੇ ਚਰਚਾ ਕਰਨਗੇ। ਕਾਂਗਰਸ ਪਾਰਟੀ ਜਲਦੀ ਹੀ ਪੰਜਾਬ ਵਿੱਚ ਰਾਹੁਲ ਗਾਂਧੀ ਲਈ ਚਾਰ ਵੱਡੀਆਂ ਰੈਲੀਆਂ ਕਰਨ ‘ਤੇ ਵਿਚਾਰ ਕਰ ਰਹੀ ਹੈ।


ਹਾਲਾਂਕਿ ਇਸ ਤੋਂ ਪਹਿਲਾਂ ਇਹ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਕਾਂਗਰਸ ਰਾਹੁਲ ਗਾਂਧੀ ਦੇ ਸਟੇਜ ‘ਤੇ ਕਾਂਗਰਸ ਇੱਕਜੁੱਟ ਰਹੇ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਦੇ ਪੰਜਾਬ ੌਰੇ ਤੋਂ ਪਹਿਲਾਂ ਹਾਈਕਮਾਨ ਬਾਗੀ ਧੜੇ ‘ਤੇ ਕੋਈ ਠੋਸ ਐਕਸ਼ਨ ਲੈ ਸਕਦਾ ਹੈ।

ਇਸ ਦੌਰਾਨ ਰਾਹੁਲ ਗਾਂਧੀ ਹੁਣ ਚਰਨਜੀਤ ਸਿੰਘ ਚੰਨੀ ਧੜੇ ਨੂੰ ਬਹੁਤੀ ਮਹੱਤਤਾ ਨਹੀਂ ਦੇ ਰਹੇ ਹਨ। ਪਾਰਟੀ ਸੂਤਰਾਂ ਮੁਤਾਬਕ ਚੰਨੀ ਧੜਾ ਵਾਰ-ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗ ਰਿਹਾ ਹੈ ਪਰ ਰਾਹੁਲ ਗਾਂਧੀ ਦੇ ਦਫ਼ਤਰ ਤੋਂ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ।

ਚੰਨੀ ਧੜੇ ਨੂੰ ਰਾਹੁਲ ਗਾਂਧੀ ਦੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸਮਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਚੰਨੀ ਧੜੇ ਨੂੰ ਉਮੀਦ ਹੈ ਕਿ ਉਹ 13 ਜੁਲਾਈ ਤੋਂ ਬਾਅਦ ਰਾਹੁਲ ਗਾਂਧੀ ਤੋਂ ਉਨ੍ਹਾਂ ਨੂੰ ਸਮਾਂ ਮਿਲ ਜਾਏਗਾ ਅਤੇ ਉਹ ਇੱਕ ਵਾਰ ਆਪਣਾ ਪੱਖ ਉਨ੍ਹਾਂ ਦੇ ਸਾਹਮਣੇ ਰੱਖਣਗੇ।

ਮੀਟਿੰਗਾਂ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ, ਵਰਕਰਾਂ ਦੇ ਵਿਚਾਰ ਮੰਗਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਪਾਰਟੀ ਲੀਡਰਸ਼ਿਪ ਦਾ ਉਦੇਸ਼ ਨਵਾਂ ਉਤਸ਼ਾਹ ਪੈਦਾ ਕਰਨਾ ਅਤੇ ਵਰਕਰਾਂ ਨੂੰ ਇਕਜੁੱਟ ਕਰਨਾ ਹੈ। ਇਹ ਅਹਿਮ ਦੌਰਾ 31 ਜੁਲਾਈ ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ।

baghel to return


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now