ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਮੁਹਾਲੀ ਬਣੇਗਾ ਆਈ.ਟੀ. ਹੱਬ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁਹਾਲੀ ਬਣੇਗਾ ਆਈ.ਟੀ. ਹੱਬ- ਮੁੱਖ ਮੰਤਰੀ ਭਗਵੰਤ ਸਿੰਘ ਮਾਨ


Lptv Bureau / Chandigarh

ਪੰਜਾਬ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਰਕਾਰ ਘੱਟ ਕਾਰੋਬਾਰੀ ਲਾਗਤਾਂ, ਇਨਵੈਸਟ ਪੰਜਾਬ ਅਤੇ ਨਵੀਂ ਜੀ.ਸੀ.ਸੀ. ਨੀਤੀ 2026 ਰਾਹੀਂ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ

• ਮਾਹਰ ਇੰਜਨੀਅਰਿੰਗ, ਤਕਨਾਲੋਜੀ ਅਤੇ ਪ੍ਰਬੰਧਨ ਪੇਸ਼ੇਵਰਾਂ ਦਾ ਪ੍ਰਤਿਭਾ ਪੂਲ ਤਿਆਰ ਕਰ ਰਿਹਾ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ 
• ਟ੍ਰਾਈਸਿਟੀ ਵਿਸ਼ਾਲ ਪ੍ਰਤਿਭਾ ਪੂਲ ਤੱਕ ਪਹੁੰਚ ਮੁਹੱਈਆ ਕਰ ਰਿਹਾ ਹੈ, ਜਿਸ ਨਾਲ ਕੰਪਨੀਆਂ ਲਈ ਵਿਸ਼ੇਸ਼ ਟੀਮਾਂ ਬਣਾਉਣਾ ਆਸਾਨ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ 
• ਮੁਹਾਲੀ ਆਈ.ਟੀ. ਸਿਟੀ, ਚੰਗੀ ਤਰ੍ਹਾਂ ਜੁੜੀਆਂ ਸੜਕਾਂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਣ ਦੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪੇਸ਼ ਕਰਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 
• ਮੁਹਾਲੀ ਵਿੱਚ ਗਲੋਬਲ ਕੈਪੇਬਿਲਟੀ ਸੈਂਟਰ ਅਤੇ ਡਿਜੀਟਲ ਫਰਮਾਂ ਸਥਾਪਤ ਕਰਨ ਵਿੱਚ ਮੌਜੂਦਾ ਮੋਹਰੀ ਆਈ.ਟੀ. ਕੰਪਨੀਆਂ ਦੀ ਦਿਲਚਸਪੀ ਵਧ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 
• ਸਾਡੀ ਸਰਕਾਰ ਪੰਜਾਬ ਵਿੱਚ ਨਵਾਂ ਨਿਵੇਸ਼ ਲਿਆਉਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 
• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਆਈ.ਟੀ. ਖੇਤਰ ਵਿੱਚ ਮੋਹਰੀ ਬਣਾਉਣ ਲਈ ਚੰਡੀਗੜ੍ਹ ਵਿੱਚ ਨੈਸਕੌਮ ਦੇ ਵਫ਼ਦ ਨਾਲ ਕੀਤੀ ਮੁਲਾਕਾਤ 

ਚੰਡੀਗੜ੍ਹ, 24 ਅਗਸਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਨੈਸਕੌਮ (ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼) ਦੇ ਵਫ਼ਦ ਨਾਲ ਅਹਿਮ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਤੇਜ਼ੀ ਨਾਲ ਪ੍ਰਮੁੱਖ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ, ਜਿਸ ਤਹਿਤ ਮੁਹਾਲੀ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਮੋਹਰੀ ਕੇਂਦਰ ਬਣਨ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਮਜ਼ਬੂਤ ਹੁਨਰਮੰਦ ਪ੍ਰਤਿਭਾ ਪੂਲ, ਘੱਟ ਕਾਰੋਬਾਰੀ ਲਾਗਤਾਂ, ਇਨਵੈਸਟ ਪੰਜਾਬ ਅਤੇ ਨਵੀਂ ਜੀ.ਸੀ.ਸੀ. ਨੀਤੀ 2026 ਤਕਨਾਲੋਜੀ ਕੰਪਨੀਆਂ ਅਤੇ ਨਵੇਂ ਨਿਵੇਸ਼ ਲਈ ਮਜ਼ਬੂਤ ਈਕੋ-ਸਿਸਟਮ ਤਿਆਰ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿੱਚ ਹੋਰ ਨਿਵੇਸ਼ ਲਿਆਉਣ ਅਤੇ ਆਪਣੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਮੀਟਿੰਗ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਉੱਤੇ ਲਿਖਿਆ, “ਪੰਜਾਬ ਨੂੰ ਆਈ.ਟੀ. ਖੇਤਰ ਵਿੱਚ ਮੋਹਰੀ ਬਣਾਉਣ ਦੇ ਉਦੇਸ਼ ਨਾਲ ਅੱਜ ਚੰਡੀਗੜ੍ਹ ਵਿੱਚ ਨੈਸਕੌਮ ਦੇ ਵਫ਼ਦ ਨਾਲ ਮਹੱਤਵਪੂਰਨ ਮੀਟਿੰਗ ਕੀਤੀ। ਪੰਜਾਬ ਹੁਣ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (ਜੀ.ਸੀ.ਸੀ.) ਲਈ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ ਮੁਹਾਲੀ ਉੱਤਰੀ ਭਾਰਤ ਵਿੱਚ ਤੇਜ਼ੀ ਨਾਲ ਪਸੰਦੀਦਾ ਸਥਾਨ ਬਣ ਰਿਹਾ ਹੈ। ਸਾਡੇ ਕੋਲ ਆਈ.ਆਈ.ਟੀ. ਅਤੇ ਆਈ.ਐੱਸ.ਬੀ. ਵਰਗੀਆਂ ਨਾਮਵਰ ਸੰਸਥਾਵਾਂ ਤੋਂ ਮਜ਼ਬੂਤ ਅਤੇ ਹੁਨਰਮੰਦ ਪ੍ਰਤਿਭਾ ਪੂਲ ਹੈ। 

ਇਸ ਦੇ ਨਾਲ ਹੀ ਘੱਟ ਕਾਰੋਬਾਰੀ ਲਾਗਤਾਂ, ਇਨਵੈਸਟ ਪੰਜਾਬ ਅਤੇ ਨਵੀਂ ਜੀ.ਸੀ.ਸੀ. ਨੀਤੀ 2026 ਰਾਹੀਂ ਨਿਵੇਸ਼ਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਆਪ ਸਰਕਾਰ ਪੰਜਾਬ ਵਿੱਚ ਨਵਾਂ ਨਿਵੇਸ਼ ਲਿਆਉਣ ਅਤੇ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।” ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਤਕਨਾਲੋਜੀ ਆਧਾਰਤ ਤਬਦੀਲੀ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਸੂਬੇ ਵਿੱਚ ਅਗਲੀ ਪੀੜ੍ਹੀ ਲਈ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉੱਭਰ ਰਹੇ ਤਕਨੀਕੀ ਮਾਡਲਾਂ ਦਾ ਲਾਭ ਉਠਾਉਣਾ ਚਾਹੁੰਦਾ ਹੈ। ਮੈਂ ਨੈਸਕੌਮ ਨੂੰ ਮੁਹਾਲੀ ਵਿੱਚ ਅਤਿ-ਆਧੁਨਿਕ ਸਟਾਰਟਅੱਪ ਇਨਕਿਊਬੇਟਰ ਵਿੱਚ ਪੰਜਾਬ ਨਾਲ ਭਾਈਵਾਲੀ ਕਰਨ ਅਤੇ ਸੂਬੇ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦਾ ਹਾਂ।” ਮੁੱਖ ਮੰਤਰੀ ਨੇ ਆਖਿਆ, “ਪੰਜਾਬ ਨੇ ਸੂਬੇ ਦੇ ਖੇਤੀਬਾੜੀ ਖੇਤਰ ਵਿੱਚ ਏ.ਆਈ. ਨੂੰ ਸ਼ਾਮਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ.ਆਈ.ਟੀ. ਰੋਪੜ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਹੱਥ ਮਿਲਾਇਆ ਹੈ। ਇਹ ਸਹਿਯੋਗ ਕਿਸਾਨਾਂ ਦੀ ਪੈਦਾਵਾਰ ਵਧਾਉਣ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਮਾਰਟ ਫਾਰਮਿੰਗ ਮਾਡਲਾਂ ਅਤੇ ਭਵਿੱਖਬਾਣੀ ਵਿਸ਼ਲੇਸ਼ਣ ਨੂੰ ਏਕੀਕ੍ਰਿਤ ਕਰਨ ਵੱਲ ਕੰਮ ਕਰੇਗਾ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਹੁ-ਕੌਮੀ ਕਾਰਪੋਰੇਸ਼ਨਾਂ ਪੰਜਾਬ ਭਰ ਵਿੱਚ, ਖ਼ਾਸ ਕਰ ਕੇ ਮੁਹਾਲੀ ਵਿੱਚ ਨਿਵੇਸ਼ ਲਈ ਭਾਰੀ ਦਿਲਚਸਪੀ ਦਿਖਾ ਰਹੀਆਂ ਹਨ। 

ਉਨ੍ਹਾਂ ਕਿਹਾ, “ਮੁਹਾਲੀ ਵਿਸ਼ਵ ਪੱਧਰੀ ਹਵਾਈ, ਰੇਲ ਅਤੇ ਸੜਕੀ ਸੰਪਰਕ, ਉੱਚ ਪੱਧਰੀ ਮੈਡੀਕਲ ਸਹੂਲਤਾਂ, ਮਿਆਰੀ ਵਿੱਦਿਅਕ ਸੰਸਥਾਵਾਂ ਅਤੇ ਜ਼ਮੀਨ ਦੀ ਉਪਲਬਧਤਾ ਨਾਲ ਬੇਮਿਸਾਲ ਬੁਨਿਆਦੀ ਢਾਂਚਾ ਪੇਸ਼ ਕਰਦਾ ਹੈ। ਇਹ ਚੀਜ਼ਾਂ ਮੁਹਾਲੀ ਨੂੰ ਗਲੋਬਲ ਕੰਪਨੀਆਂ ਅਤੇ ਤਕਨਾਲੋਜੀ ਆਧਾਰਤ ਨਿਵੇਸ਼ ਲਈ ਆਕਰਸ਼ਕ ਸਥਾਨ ਬਣਾਉਂਦੀਆਂ ਹਨ।” ਉਨ੍ਹਾਂ ਕਿਹਾ, “ਮੁਹਾਲੀ ਵਿੱਚ ਅਤੇ ਇਸ ਦੇ ਆਲੇ-ਦੁਆਲੇ ਛੇ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਥਿਤ ਹਨ, ਜੋ ਗਲੋਬਲ ਕੰਪਨੀਆਂ ਨੂੰ ਪ੍ਰਤਿਭਾ ਪੂਲ ਤੱਕ ਸਿੱਧੀ ਪਹੁੰਚ ਦਿੰਦੀਆਂ ਹਨ। ਹੁਨਰਮੰਦ ਮਨੁੱਖੀ ਸ਼ਕਤੀ, ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਅਤੇ ਸੰਪਰਕ ਦਾ ਇਹ ਸੁਮੇਲ ਕੰਪਨੀਆਂ ਨੂੰ ਆਪਣੇ ਕੰਮਕਾਜ ਸਥਾਪਤ ਕਰਨ ਅਤੇ ਵਧਾਉਣ ਲਈ ਨਿੱਗਰ ਈਕੋ-ਸਿਸਟਮ ਮੁਹੱਈਆ ਕਰਦਾ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਇਤਿਹਾਸਕ ਰਾਈਟ ਟੂ ਬਿਜ਼ਨਸ ਐਕਟ ਪਾਸ ਕੀਤਾ, ਜਿਸ ਨਾਲ ਉੱਦਮੀਆਂ ਲਈ ਕੰਮਕਾਜ ਸ਼ੁਰੂ ਕਰਨ ਦੀ ਪ੍ਰਕਿਰਿਆ ਸੁਖਾਲੀ ਹੋਈ। 

ਉਨ੍ਹਾਂ ਕਿਹਾ, “ਪੰਜਾਬ ਦਾ ਮਜ਼ਬੂਤ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਾਈਜ਼ਡ ਜਨਤਕ ਸੇਵਾ ਡਿਲੀਵਰੀ ਉਦਯੋਗ ਦੇ ਮਾਪਦੰਡਾਂ ਵਜੋਂ ਉੱਭਰੀ ਹੈ। ਕਈ ਹੋਰ ਰਾਜਾਂ ਨੇ ਵੀ ਪੰਜਾਬ ਮਾਡਲ ਅਪਣਾਇਆ ਹੈ। ਸਾਡੀ ਸਰਕਾਰ ਕਾਰੋਬਾਰਾਂ ਲਈ ਪੰਜਾਬ ਵਿੱਚ ਨਿਵੇਸ਼ ਕਰਨਾ, ਕੰਮ ਕਰਨਾ ਅਤੇ ਵਿਸਤਾਰ ਕਰਨਾ ਆਸਾਨ ਬਣਾਉਣ ਲਈ ਵਚਨਬੱਧ ਹੈ।” ਮੁੱਖ ਮੰਤਰੀ ਨੇ ਪੁਸ਼ਟੀ ਕੀਤੀ, “ਸਾਡੀ ਸਰਕਾਰ ਨਿਵੇਸ਼ ਈਕੋ-ਸਿਸਟਮ ਨੂੰ ਮਜ਼ਬੂਤ ਕਰਨ, ਤਕਨਾਲੋਜੀ-ਸੰਚਾਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।” ਮੀਟਿੰਗ ਦੌਰਾਨ ਉਦਯੋਗ ਤੇ ਵਣਜ ਅਤੇ ਇਨਵੈਸਟਮੈਂਟ ਪ੍ਰੋਮੋਸ਼ਨ ਮੰਤਰੀ ਅਮਨ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

bhagwantsinghmann mohaliithub punjabitsector nasscom globalcapabilitycentres digitalinnovation investpunjab


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now