ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

IPhone 18 Pro- ਸਤੰਬਰ ਚ ਲਾਂਚ ਦੀ ਸੰਭਾਵਨਾ, A20 Pro ਚਿੱਪ ਤੇ ਨਵੇਂ ਫੀਚਰਜ਼ ਦੀਆਂ ਚਰਚਾਵਾਂ

IPhone 18 Pro- ਸਤੰਬਰ ਚ ਲਾਂਚ ਦੀ ਸੰਭਾਵਨਾ, A20 Pro ਚਿੱਪ ਤੇ ਨਵੇਂ


Lptv News / Panjab

ਕੰਪਨੀ ਵੱਲੋਂ ਸਤੰਬਰ ਦੇ ਦੂਜੇ ਹਫ਼ਤੇ, ਸੰਭਾਵਿਤ ਤੌਰ ਤੇ 9 ਸਤੰਬਰ ਨੂੰ ਇਵੈਂਟ ਕਰਵਾਏ ਜਾਣ ਦੀ ਚਰਚਾ ਹੈ

ਲਗਭਗ 15 ਫੀਸਦੀ ਤੇਜ਼ ਪ੍ਰਦਰਸ਼ਨ ਅਤੇ 30 ਫੀਸਦੀ ਬਿਹਤਰ ਪਾਵਰ ਐਫੀਸ਼ੈਂਸੀ ਮਿਲਣ ਦਾ ਦਾਅਵਾ

ਐਪਲ ਦੇ ਆਉਣ ਵਾਲੇ iPhone 18 Pro ਅਤੇ iPhone 18 Pro Max ਨੂੰ ਲੈ ਕੇ ਲਾਂਚ ਡੇਟ, ਫੀਚਰਜ਼ ਅਤੇ ਕੀਮਤ ਸਬੰਧੀ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਐਪਲ ਨੇ ਹਾਲੇ ਤੱਕ ਨਵੀਂ ਸੀਰੀਜ਼ ਦੀ ਅਧਿਕਾਰਤ ਲਾਂਚ ਤਾਰੀਖ ਦਾ ਐਲਾਨ ਨਹੀਂ ਕੀਤਾ। ਪੁਰਾਣੇ ਲਾਂਚ ਸ਼ਡਿਊਲ ਦੇ ਆਧਾਰ ਤੇ ਕੰਪਨੀ ਵੱਲੋਂ ਸਤੰਬਰ ਦੇ ਦੂਜੇ ਹਫ਼ਤੇ, ਸੰਭਾਵਿਤ ਤੌਰ ਤੇ 9 ਸਤੰਬਰ ਨੂੰ ਇਵੈਂਟ ਕਰਵਾਏ ਜਾਣ ਦੀ ਚਰਚਾ ਹੈ। iPhone 18 Pro ਸੀਰੀਜ਼ ਦਾ ਡਿਜ਼ਾਈਨ iPhone 17 ਸੀਰੀਜ਼ ਨਾਲ ਮਿਲਦਾ-ਜੁਲਦਾ ਰਹਿ ਸਕਦਾ ਹੈ। ਨਵੇਂ ਮਾਡਲਾਂ ਵਿੱਚ Dark Cherry, Light Blue, Dark Gray ਅਤੇ Silver ਰੰਗਾਂ ਦੇ ਵਿਕਲਪ ਮਿਲਣ ਦੀ ਸੰਭਾਵਨਾ ਹੈ।

A20 Pro ਚਿੱਪ ਤੇ ਫੋਕਸ iPhone 18 Pro ਮਾਡਲਾਂ ਵਿੱਚ A20 Pro ਚਿੱਪ ਦਿੱਤੀ ਜਾ ਸਕਦੀ ਹੈ, ਜੋ TSMC ਦੀ 2nm ਤਕਨਾਲੋਜੀ ਤੇ ਆਧਾਰਿਤ ਹੋਣ ਦੀ ਉਮੀਦ ਹੈ। ਰਿਪੋਰਟਾਂ ਵਿੱਚ ਇਸ ਨਾਲ ਲਗਭਗ 15 ਫੀਸਦੀ ਤੇਜ਼ ਪ੍ਰਦਰਸ਼ਨ ਅਤੇ 30 ਫੀਸਦੀ ਬਿਹਤਰ ਪਾਵਰ ਐਫੀਸ਼ੈਂਸੀ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਚਿੱਪ ਦੀ ਪੈਕੇਜਿੰਗ ਵਿੱਚ RAM ਨੂੰ ਸਿੱਧੇ ਤੌਰ ਤੇ ਜੋੜੇ ਜਾਣ ਦੀ ਵੀ ਚਰਚਾ ਹੈ, ਜਿਸ ਨਾਲ Apple Intelligence ਅਤੇ AI ਫੀਚਰਜ਼ ਦੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਹੈ।

ਕੈਮਰੇ ਚ ਵੇਰੀਏਬਲ ਅਪਰਚਰ ਕੈਮਰਾ ਸੈੱਟਅੱਪ ਵਿੱਚ ਵੱਡੇ ਬਦਲਾਅ ਦੀ ਬਜਾਏ ਇਸ ਵਾਰ ਵੇਰੀਏਬਲ ਅਪਰਚਰ ਫੀਚਰ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਯੂਜ਼ਰ ਸੈਂਸਰ ਤੱਕ ਪਹੁੰਚਣ ਵਾਲੀ ਰੌਸ਼ਨੀ ਨੂੰ ਕੰਟਰੋਲ ਕਰ ਸਕਣਗੇ। ਪ੍ਰਾਇਮਰੀ ਅਤੇ ਟੈਲੀਫੋਟੋ ਕੈਮਰੇ ਦੀ ਲੋਅ-ਲਾਈਟ ਫੋਟੋਗ੍ਰਾਫੀ ਵਿੱਚ ਵੀ ਸੁਧਾਰ ਹੋਣ ਦੀਆਂ ਰਿਪੋਰਟਾਂ ਹਨ। iPhone 18 Pro Max ਦੇ ਅਮਰੀਕੀ ਮਾਡਲ ਵਿੱਚ 5,000mAh ਬੈਟਰੀ ਮਿਲਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਕੀਮਤ ਵਧਣ ਦੀ ਸੰਭਾਵਨਾ IDC ਦੀ ਇੱਕ ਰਿਪੋਰਟ ਮੁਤਾਬਕ Apple iPhone 18 Pro ਅਤੇ Pro Max ਦੀ ਕੀਮਤ ਵਿੱਚ 200 ਡਾਲਰ ਤੱਕ ਦਾ ਵਾਧਾ ਕਰ ਸਕਦਾ ਹੈ। ਹਾਲਾਂਕਿ, ਕੰਪਨੀ ਵੱਲੋਂ ਕੀਮਤ ਸਬੰਧੀ ਵੀ ਅਜੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਇਸ ਲਈ ਲਾਂਚ ਤੱਕ ਇਨ੍ਹਾਂ ਸਾਰੇ ਵੇਰਵਿਆਂ ਨੂੰ ਸੰਭਾਵਿਤ ਜਾਣਕਾਰੀ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ।

Iphone 18 pro likely launch in september talk of a20 pro chip and new features


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now