ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ, ਲਗਾਤਾਰ ਚੌਥੀ ਜਿੱਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਪੱਤਰਕਾਰ ਨਿਧੀ ਰਾਜਦਾਨ ਨੇ ਕੀਤੀ ਸ਼ਾਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਡਰਾਫਟਿੰਗ ਕਮੇਟੀ ਨੇ 23 ਜ਼ਿਲ੍ਹਾ ਇਕਾਈਆਂ ਭੰਗ ਕਰਨ ਦਾ ਫ਼ੈਸਲਾ ਰੱਦ ਕੀਤਾ ਗੋਰਾਇਆ ਅਤੇ ਫਿਲੌਰ ਵਿੱਚ ਅਕਾਲੀ ਦਲ ਟਰੇਡ ਵਿੰਗ ਦੀਆਂ ਨਿਯੁਕਤੀਆਂ ਸੁਨੀਲ ਜਾਖੜ ਨੇ ਮਾਨ ਸਰਕਾਰ ’ਤੇ ਕੀਤਾ ਹਮਲਾ ਲੁਧਿਆਣਾ ਵਿੱਚ ਇੱਕਤਰਫ਼ਾ ਪਿਆਰ ਕਾਰਨ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਇਲਾਜ ਜਾਰੀ ਆਪ ਦੀ ਸੂਚੀ ਜਾਰੀ ਹੋਣ ਮਗਰੋਂ ਦੋ ਵਿਧਾਇਕਾਂ ਨੇ ਪਾਰਟੀ ਛੱਡੀ, ਲੁਧਿਆਣਾ ਵਿੱਚ ਐਨਆਰਆਈ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਮੋਹਾਲੀ ਵਿੱਚ ਨਸ਼ਾ ਤਸਕਰੀ ਨੈੱਟਵਰਕ ਦੀਆਂ 20.10 ਕਰੋੜ ਰੁਪਏ ਦੀਆਂ 25 ਜਾਇਦਾਦਾਂ ਫ੍ਰੀਜ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-11-2026 05:30 AM

ਉਦਯੋਗਪਤੀਆਂ ਨੂੰ ਲੱਖਾਂ ਦਾ ਨੁਕਸਾਨ, ਪਾਵਰਕੱਟਾਂ ਨਾਲ ਇੰਡਸਟਰੀ ਦੀ ਨਾਈਟ ਸ਼ਿਫਟ ਪ੍ਰਭਾਵਿਤ

ਉਦਯੋਗਪਤੀਆਂ ਨੂੰ ਲੱਖਾਂ ਦਾ ਨੁਕਸਾਨ, ਪਾਵਰਕੱਟਾਂ ਨਾਲ ਇੰਡਸਟਰੀ ਦੀ ਨਾਈ


Lptv Bureau / Panjab

ਜਨਰੇਟਰ ਚਲਾਉਣੇ ਪੈਂਦੇ ਹਨ, ਜਿਸ ਨਾਲ ਵਾਧੂ ਖਰਚਾ ਵਧ ਰਿਹਾ ਹੈ

ਬਿਜਲੀ ਕੱਟ ਕਾਰਨ ਇਹ ਮਾਲ ਫਰਨੇਸਾਂ ਵਿੱਚ ਹੀ ਜੰਮ ਗਿਆ

ਬਿਜਲੀ ਦੀ ਵਧਦੀ ਮੰਗ ਦਰਮਿਆਨ ਪਾਵਰਕੌਮ ਵੱਲੋਂ ਇੰਡਸਟਰੀ ਨੂੰ ਲਗਾਏ ਜਾ ਰਹੇ ਪਾਵਰਕੱਟਾਂ ਕਾਰਨ ਉਦਯੋਗਿਕ ਇਕਾਈਆਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੁੱਧਵਾਰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਕਰੀਬ ਪੰਜ ਘੰਟੇ ਬਿਜਲੀ ਬੰਦ ਰਹਿਣ ਕਾਰਨ ਨਾਈਟ ਸ਼ਿਫਟ ਦਾ ਕੰਮ ਠੱਪ ਰਿਹਾ। ਗਰਮੀ ਅਤੇ ਹੁੰਮਸ ਕਾਰਨ ਮਜ਼ਦੂਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 

ਗਦਈਪੁਰ, ਸਵਰਨ ਪਾਰਕ, ਰਾਜਾ ਗਾਰਡਨ ਅਤੇ ਰੰਧਾਵਾ ਮਸੰਦਾ ਦੇ ਉਦਯੋਗਿਕ ਇਲਾਕਿਆਂ ਵਿੱਚ ਕਰੀਬ 1300 ਤੋਂ ਵੱਧ ਘਰ ਅਤੇ 700 ਤੋਂ 800 ਮਜ਼ਦੂਰ ਕੁਆਰਟਰ ਹਨ, ਜਿੱਥੇ 10 ਹਜ਼ਾਰ ਤੋਂ ਵੱਧ ਮਜ਼ਦੂਰ ਰਹਿੰਦੇ ਹਨ। ਇੰਡਸਟਰੀ ਤੇ ਪਾਵਰਕੱਟ ਲੱਗਣ ਨਾਲ ਇਨ੍ਹਾਂ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ। ਗਰਮੀ ਵਿੱਚ ਰਾਤ ਸਮੇਂ ਬਿਜਲੀ ਨਾ ਹੋਣ ਕਾਰਨ ਮਜ਼ਦੂਰਾਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ, ਜਿਸ ਦਾ ਅਸਰ ਅਗਲੇ ਦਿਨ ਦੀ ਡੇ ਸ਼ਿਫਟ ਤੇ ਵੀ ਪੈਂਦਾ ਹੈ। ਉਦਯੋਗਪਤੀਆਂ ਮੁਤਾਬਕ ਨਾਈਟ ਸ਼ਿਫਟ ਲਈ ਬੁਲਾਏ ਮਜ਼ਦੂਰਾਂ ਨੂੰ ਕੰਮ ਨਾ ਹੋਣ ਦੇ ਬਾਵਜੂਦ ਦਿਹਾੜੀ ਦੇਣੀ ਪੈਂਦੀ ਹੈ। ਆਰਡਰ ਸਮੇਂ ਸਿਰ ਪੂਰੇ ਕਰਨ ਲਈ ਜਨਰੇਟਰ ਚਲਾਉਣੇ ਪੈਂਦੇ ਹਨ, ਜਿਸ ਨਾਲ ਵਾਧੂ ਖਰਚਾ ਵਧ ਰਿਹਾ ਹੈ। ਪਹਿਲਾਂ ਹੀ ਮਜ਼ਦੂਰਾਂ ਦੀ ਕਮੀ ਨਾਲ ਜੂਝ ਰਹੀ ਇੰਡਸਟਰੀ ਲਈ ਪਾਵਰਕੱਟਾਂ ਨੇ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। 

ਉਦਯੋਗਪਤੀ ਨਰਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਬਿਨਾਂ ਪੂਰਵ ਸੂਚਨਾ ਦੇ ਬਿਜਲੀ ਕੱਟ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਸਵੇਰੇ 7 ਵਜੇ ਬਿਜਲੀ ਬੰਦ ਕਰ ਦਿੱਤੀ ਗਈ, ਜਦਕਿ ਕੱਟ ਸਬੰਧੀ ਮੈਸੇਜ 7:05 ਵਜੇ ਭੇਜਿਆ ਗਿਆ। ਅਚਾਨਕ ਬਿਜਲੀ ਬੰਦ ਹੋਣ ਕਾਰਨ ਫੈਕਟਰੀਆਂ ਦੀਆਂ ਫਰਨੇਸਾਂ ਵਿੱਚ ਪਿਘਲ ਰਿਹਾ ਮਾਲ ਠੰਡਾ ਹੋ ਕੇ ਜੰਮ ਗਿਆ। ਉਦਯੋਗਪਤੀਆਂ ਮੁਤਾਬਕ ਕੁਝ ਫਰਨੇਸਾਂ ਵਿੱਚ ਮਾਲ ਪਿਘਲਾਉਣ ਲਈ ਪਹਿਲਾਂ ਹੀ ਕਰੀਬ 10-10 ਹਜ਼ਾਰ ਯੂਨਿਟ ਬਿਜਲੀ ਖਰਚ ਹੋ ਚੁੱਕੀ ਸੀ ਅਤੇ ਮਾਲ ਤਿਆਰ ਹੋਣ ਲਈ ਥੋੜ੍ਹਾ ਕੰਮ ਹੀ ਬਾਕੀ ਸੀ। ਬਿਜਲੀ ਕੱਟ ਕਾਰਨ ਇਹ ਮਾਲ ਫਰਨੇਸਾਂ ਵਿੱਚ ਹੀ ਜੰਮ ਗਿਆ। 

ਵੱਡੀਆਂ ਫਰਨੇਸਾਂ ਨੂੰ ਜਨਰੇਟਰ ਨਾਲ ਚਲਾਉਣਾ ਵੀ ਸੰਭਵ ਨਹੀਂ ਹੈ। ਸਰਕਾਰ ਕੋਲ ਰੱਖੀ ਇੰਡਸਟਰੀ ਦੀ ਮੰਗ ਪਾਵਰਕੱਟ ਦੇ ਮੁੱਦੇ ਨੂੰ ਲੈ ਕੇ ਸੀਈਆਈਆਈ ਪੰਜਾਬ ਦੇ ਚੇਅਰਮੈਨ ਹਰਪ੍ਰੀਤ ਨਿੱਬੜ ਨੇ ਇੰਡਸਟਰੀ ਐਂਡ ਕਾਮਰਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਪੀਐੱਸਪੀਸੀਐੱਲ ਦੇ ਸੀਐੱਮਡੀ ਡਾ. ਬਸੰਤ ਗਰਗ ਨਾਲ ਮੁਲਾਕਾਤ ਕੀਤੀ। ਨਿੱਬੜ ਮੁਤਾਬਕ ਪੀਐੱਸਪੀਸੀਐੱਲ ਦੇ ਸੀਐੱਮਡੀ ਨੇ ਦੱਸਿਆ ਕਿ ਦੇਸ਼ ਵਿੱਚ ਬਿਜਲੀ ਦੀ ਕਮੀ ਕਾਰਨ ਸਪਲਾਈ ਤੇ ਦਬਾਅ ਹੈ। 

ਕੁਝ ਕੋਲੇ ਦੀਆਂ ਖਾਣਾਂ ਵਿੱਚ ਪਾਣੀ ਭਰਨ ਕਾਰਨ ਨੈਸ਼ਨਲ ਗ੍ਰਿਡ ਤੋਂ ਲੋੜ ਅਨੁਸਾਰ ਬਿਜਲੀ ਨਹੀਂ ਮਿਲ ਰਹੀ। ਇਸ ਤੋਂ ਇਲਾਵਾ ਰਾਜ ਦੇ ਥਰਮਲ ਪਾਵਰ ਸਟੇਸ਼ਨਾਂ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਵੀ ਕਰੀਬ 900 ਮੈਗਾਵਾਟ ਦੀ ਕਮੀ ਆਈ ਸੀ, ਹਾਲਾਂਕਿ ਹੜਤਾਲ ਹੁਣ ਖਤਮ ਹੋ ਚੁੱਕੀ ਹੈ। ਸੀਐੱਮਡੀ ਮੁਤਾਬਕ ਘਰੇਲੂ ਖਪਤਕਾਰਾਂ ਨੂੰ ਪਹਿਲ ਦੇਣ ਅਤੇ ਬਿਜਲੀ ਸਪਲਾਈ ਨੂੰ ਮੈਨੇਜ ਕਰਨ ਲਈ ਸ਼ਾਮ ਦੇ ਸਮੇਂ ਇੰਡਸਟਰੀ ਤੇ ਪਾਵਰਕੱਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਸੁਧਰਨ ਦੀ ਉਮੀਦ ਜਤਾਈ ਹੈ।

Industrial night shifts affected by power cuts industrialists suffer losses worth lakhs


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now