ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ, ਲਗਾਤਾਰ ਚੌਥੀ ਜਿੱਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਪੱਤਰਕਾਰ ਨਿਧੀ ਰਾਜਦਾਨ ਨੇ ਕੀਤੀ ਸ਼ਾਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਡਰਾਫਟਿੰਗ ਕਮੇਟੀ ਨੇ 23 ਜ਼ਿਲ੍ਹਾ ਇਕਾਈਆਂ ਭੰਗ ਕਰਨ ਦਾ ਫ਼ੈਸਲਾ ਰੱਦ ਕੀਤਾ ਗੋਰਾਇਆ ਅਤੇ ਫਿਲੌਰ ਵਿੱਚ ਅਕਾਲੀ ਦਲ ਟਰੇਡ ਵਿੰਗ ਦੀਆਂ ਨਿਯੁਕਤੀਆਂ ਸੁਨੀਲ ਜਾਖੜ ਨੇ ਮਾਨ ਸਰਕਾਰ ’ਤੇ ਕੀਤਾ ਹਮਲਾ ਲੁਧਿਆਣਾ ਵਿੱਚ ਇੱਕਤਰਫ਼ਾ ਪਿਆਰ ਕਾਰਨ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਇਲਾਜ ਜਾਰੀ ਆਪ ਦੀ ਸੂਚੀ ਜਾਰੀ ਹੋਣ ਮਗਰੋਂ ਦੋ ਵਿਧਾਇਕਾਂ ਨੇ ਪਾਰਟੀ ਛੱਡੀ, ਲੁਧਿਆਣਾ ਵਿੱਚ ਐਨਆਰਆਈ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਮੋਹਾਲੀ ਵਿੱਚ ਨਸ਼ਾ ਤਸਕਰੀ ਨੈੱਟਵਰਕ ਦੀਆਂ 20.10 ਕਰੋੜ ਰੁਪਏ ਦੀਆਂ 25 ਜਾਇਦਾਦਾਂ ਫ੍ਰੀਜ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-11-2026 05:30 AM

ਵਾਰੰਟ ਅਫਸਰ ਨੂੰ ਪੁਲਿਸ ਥਾਣਿਆਂ ਦੀ CCTV ਫੁਟੇਜ ਤੱਕ ਤੁਰੰਤ ਪਹੁੰਚ ਦੇਣ ਦੇ ਹੁਕਮ

ਵਾਰੰਟ ਅਫਸਰ ਨੂੰ ਪੁਲਿਸ ਥਾਣਿਆਂ ਦੀ CCTV ਫੁਟੇਜ ਤੱਕ ਤੁਰੰਤ ਪਹੁੰਚ ਦੇ


Lptv Bureau / Panjab

ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਅਮੀਰ ਖ਼ਾਸ ਥਾਣੇ ਨਾਲ ਸਬੰਧਤ ਹੈ

ਵਾਰੰਟ ਅਫਸਰ ਨੂੰ ਲੋੜੀਂਦੀ ਰਿਕਾਰਡਿੰਗ ਤੁਰੰਤ ਉਪਲਬਧ ਕਰਵਾਉਣਾ ਪੁਲਿਸ ਦੀ ਜ਼ਿੰਮੇਵਾਰੀ ਹੈ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਹਿਰਾਸਤ ਸਬੰਧੀ ਸ਼ਿਕਾਇਤਾਂ ਦੀ ਜਾਂਚ ਨੂੰ ਲੈ ਕੇ ਅਹਿਮ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਥਾਣੇ ਦੀ ਜਾਂਚ ਲਈ ਪਹੁੰਚਣ ਵਾਲੇ ਵਾਰੰਟ ਅਫਸਰ ਨੂੰ CCTV ਪ੍ਰਣਾਲੀ ਅਤੇ ਸਬੰਧਤ ਰਿਕਾਰਡਿੰਗ ਤੱਕ ਤੁਰੰਤ ਪਹੁੰਚ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੀ ਮਨਜ਼ੂਰੀ ਜਾਂ ਪਾਸਵਰਡ ਵਾਲੇ ਅਧਿਕਾਰੀ ਦੇ ਥਾਣੇ ਪਹੁੰਚਣ ਦੀ ਉਡੀਕ ਨਹੀਂ ਕਰਵਾਈ ਜਾ ਸਕਦੀ। 

ਜਸਟਿਸ ਵੀਰੇਂਦਰ ਅਗਰਵਾਲ ਨੇ ਕਿਹਾ ਕਿ ਅਦਾਲਤੀ ਹੁਕਮਾਂ ਦੀ ਪਾਲਣਾ ਵਿੱਚ ਵਿਭਾਗੀ ਮਨਜ਼ੂਰੀ ਦੀ ਆਮ ਪ੍ਰਕਿਰਿਆ ਰੁਕਾਵਟ ਨਹੀਂ ਬਣ ਸਕਦੀ। ਵਾਰੰਟ ਅਫਸਰ ਨੂੰ ਲੋੜੀਂਦੀ CCTV ਰਿਕਾਰਡਿੰਗ ਤੁਰੰਤ ਮੁਹੱਈਆ ਕਰਵਾਉਣੀ ਹੋਵੇਗੀ। ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਅਮੀਰ ਖ਼ਾਸ ਥਾਣੇ ਨਾਲ ਸਬੰਧਤ ਹੈ। ਇਕ ਵਿਅਕਤੀ ਨੇ ਹਾਈ ਕੋਰਟ ਵਿੱਚ ਬੰਦੀ ਪ੍ਰਤੱਖੀਕਰਨ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਜੋਗਿੰਦਰ ਕੌਰ ਅਤੇ ਧੀ ਮਮਤਾ ਕੰਬੋਜ ਨੂੰ ਥਾਣਾ ਮੁਖੀ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ। 

ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਵਾਰੰਟ ਅਫਸਰ ਨਿਯੁਕਤ ਕਰਕੇ ਥਾਣੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਵਾਰੰਟ ਅਫਸਰ ਨੇ 22 ਅਗਸਤ 2026 ਨੂੰ ਥਾਣੇ ਦਾ ਦੌਰਾ ਕੀਤਾ, ਪਰ ਦੋਵੇਂ ਔਰਤਾਂ ਉੱਥੇ ਨਹੀਂ ਮਿਲੀਆਂ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ CCTV ਫੁਟੇਜ ਜਾਂ ਹੋਰ ਸਬੰਧਤ ਰਿਕਾਰਡ ਤੱਕ ਪਹੁੰਚ ਨੂੰ ਆਮ ਵਿਭਾਗੀ ਮਨਜ਼ੂਰੀ ਪ੍ਰਕਿਰਿਆ ਨਾਲ ਨਹੀਂ ਜੋੜਿਆ ਜਾ ਸਕਦਾ। ਅਦਾਲਤੀ ਹੁਕਮ ਦੀ ਪ੍ਰਭਾਵਸ਼ਾਲੀ ਪਾਲਣਾ ਲਈ ਵਾਰੰਟ ਅਫਸਰ ਨੂੰ ਲੋੜੀਂਦੀ ਰਿਕਾਰਡਿੰਗ ਤੁਰੰਤ ਉਪਲਬਧ ਕਰਵਾਉਣਾ ਪੁਲਿਸ ਦੀ ਜ਼ਿੰਮੇਵਾਰੀ ਹੈ।

Orders issued to grant the warrant officer immediate access to cctv footage from police stations


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now