ਪੰਜਾਬ ਪੁਲਿਸ ‘ਚ ਨੌਕਰੀ ਦਾ ਸ਼ਾਨਦਾਰ ਮੌਕਾ, ਇੰਝ ਕਰੋ Online Apply
/ punjab
Lptv /
Chandigarh
ਪੰਜਾਬ ਪੁਲਿਸ ਭਰਤੀ ਬੋਰਡ ਨੇ 4362 ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਹ ਅਸਾਮੀਆਂ ਜ਼ਿਲ੍ਹਾ ਅਤੇ ਆਰਮਡ ਕੇਡਰ ਲਈ ਹਨ। ਚਾਹਵਾਨ ਤੇ ਯੋਗ ਉਮੀਦਵਾਰ ਜਲਦੀ ਹੀ ਸਰਕਾਰੀ ਵੈੱਬਸਾਈਟ& punjabpolice.gov.in ਉਤੇ ਅਰਜ਼ੀ ਦੇ ਸਕਦੇ ਹਨ। ਇਹ ਐਲਾਨ ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਕੀਤਾ ਹੈ। ਇਨ੍ਹਾਂ ਅਹੁਦਿਆਂ 'ਤੇ ਮਹਿਲਾ ਉਮੀਦਵਾਰਾਂ ਲਈ ਲਗਪਗ 33% ਰਾਖਵਾਂਕਰਨ ਹੋ ਸਕਦਾ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਆਦੇਸ਼ ਦੇ ਅਨੁਸਾਰ ਹੈ। ਇਹ ਅਸਾਮੀਆਂ ਜ਼ਿਲ੍ਹਾ ਤੇ ਆਰਮਡ ਕੇਡਰ ਲਈ ਹਨ। ਪੰਜਾਬ ਪੁਲਿਸ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਟੈਸਟ ਦਾ ਸਿਲੇਬਸ ਵੀ ਸਾਂਝਾ ਕੀਤਾ ਹੈ।
ਉਮੀਦਵਾਰਾਂ ਨੂੰ ਆਪਣੇ ਆਪ ਨੂੰ OMR ਅਧਾਰਤ ਟੈਸਟ ਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ, ਪੀਐਸਟੀ ਲਈ ਤਿਆਰ ਕਰਨਾ ਹੋਵੇਗਾ। ਲਿਖਤੀ ਟੈਸਟ ਵਿੱਚ 100 ਮਲਟੀਪਲ ਚੁਆਇਸ ਪ੍ਰਸ਼ਨ, ਐਮਸੀਕਿਊਜ਼ ਹੋਣਗੇ ਅਤੇ ਹਰੇਕ ਸਹੀ ਜਵਾਬ ਲਈ 1 ਅੰਕ ਦਿੱਤਾ ਜਾਵੇਗਾ। ਜਦਕਿ ਗਲਤ ਉਤਰ ਲਈ 0.25 ਅੰਕ ਕੱਟੇ ਜਾਣਗੇ।
ਸਰੀਰਕ ਸਕ੍ਰੀਨਿੰਗ ਟੈਸਟ ਤੋਂ ਪਹਿਲਾਂ ਲਿਖਤੀ ਪ੍ਰੀਖਿਆ ਲਈ ਜਾਏਗੀ ਅਤੇ ਟੈਸਟ ਨੂੰ ਪਾਸ ਕਰਨ ਵਾਲੇ ਉਮੀਦਵਾਰ ਹੀ ਪੀਐਸਟੀ ਦੇ ਯੋਗ ਹੋਣਗੇ। ਉਮੀਦਵਾਰਾਂ ਨੂੰ ਇਹ ਵੀ ਨੋਟ ਕਰਨਾ ਚਾਹੀਦਾ ਹੈ ਕਿ ਕੋਈ ਵੀ ਉਮੀਦਵਾਰ ਲਿਖਤੀ ਇਮਤਿਹਾਨ ਲਈ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਹ ਮੈਟ੍ਰਿਕ ਦੀ ਪ੍ਰੀਖਿਆ ਪੰਜਾਬੀ ਜਾਂ ਕਿਸੇ ਹੋਰ ਬਰਾਬਰ ਦੀ ਪ੍ਰੀਖਿਆ ਨੂੰ ਪੰਜਾਬੀ ਭਾਸ਼ਾ ਵਿੱਚ ਪਾਸ ਨਾ ਕੀਤੀ ਹੋਵੇ, ਜਿਸ ਨੂੰ ਸਮੇਂ ਸਮੇਂ ਉਤੇ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ।
A great job opportunity in punjab police apply online like this