ਭਾਰਤ ਨੇ ਅਕਤੂਬਰ ਵਿੱਚ 90 ਅਰਬ ਡਾਲਰ ਦੇ ਨਿਰਯਾਤ ਦਾ ਉੱਚ ਰਿਕਾਰਡ ਬਣਾਇਆ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਬਹਾਲ ਕਰਨ ਦੇ ਸੁਪਨੇ ਦੇਖਦੀ ਹੈ: ਕੇਵਲ ਢਿੱਲੋਂ ਵਿਦੇਸ਼ ਮੰਤਰਾਲੇ ਨੇ ਪੰਜਾਬ ਸੀਐਮ ਭਗਵੰਤ ਮਾਨ ਦੇ ਪਾਕਿਸਤਾਨ ਸੱਦੇ 'ਤੇ ਕਿਹਾ ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM

ਪਤਨੀ ਦਾ ਕਤਲ ਕਰ ਗਟਰ 'ਚ ਖੁਰਦ-ਬੁਰਦ ਕੀਤੀ ਲਾਸ਼, ਸੋਸ਼ਲ ਮੀਡੀਆ 'ਤੇ ਕੀਤਾ ਗੁੰਮਸ਼ੁਦਗੀ ਦਾ ਪ੍ਰਚਾਰ...

ਪਤਨੀ ਦਾ ਕਤਲ ਕਰ ਗਟਰ 'ਚ ਖੁਰਦ-ਬੁਰਦ ਕੀਤੀ ਲਾਸ਼, ਸੋਸ਼ਲ ਮੀਡੀਆ 'ਤੇ ਕੀਤ


LPTV / Chandigarh

ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਸਰਫਕੋਟ 'ਚ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਉਸਦੀ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ 'ਚ ਖੁਰਦ-ਬੁਰਦ ਕਰਨ ਦੀ ਕੀਤੀ ਕੋਸ਼ਿਸ਼ ਗਈ। ਮੁਲਜ਼ਮ ਨੇ ਪੁਲਿਸ ਤੋਂ ਬੱਚਣ ਲਈ ਖੁਦ ਹੀ ਆਪਣੀ ਪਤਨੀ ਦੇ ਲਾਪਤਾ ਹੋਣ ਬਾਰੇ ਸੋਸ਼ਲ ਮੀਡਿਆ ਤੇ ਪ੍ਰਚਾਰ ਵੀ ਕੀਤਾ। ਪੁਲਿਸ ਵਲੋਂ ਕੀਤੀ ਜਾਂਚ ਤੋਂ ਬਾਅਦ ਸਚਾਈ ਸਾਮਣੇ ਆ ਗਈ ਅਤੇ ਮ੍ਰਿਤਕ ਦੀ ਲਾਸ਼ ਬਰਾਮਦ ਕਰ ਪੁਲਿਸ ਨੇ ਮ੍ਰਿਤਕ ਦੇ ਪਤੀ ਸਮੇਤ ਤਿੰਨਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ।

ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਦੇ ਪੁਲਿਸ ਥਾਣਾ ਇੰਚਾਰਜ ਅਵਤਾਰ ਸਿੰਘ ਮੁਤਾਬਿਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰਫਕੋਟ ਦੇ ਰਹਿਣ ਵਾਲੀ ਜਤਿੰਦਰ ਕੌਰ (45 ਸਾਲ ) ਦੀ ਮ੍ਰਿਤਕ ਲਾਸ਼ ਗੋਬਰ ਗੈਸ ਪਲਾਂਟ 'ਚ ਮਿਲੀ ਹੈ ਜਿਸ ਤੇ ਕਾਰਵਾਈ ਕਰਦੇ ਮੌਕੇ ਤੇ ਜਾਕੇ ਦੇਖਿਆ ਗਿਆ ਤਾਂ ਲਾਸ਼ ਮ੍ਰਿਤਕ ਦੇ ਪਰਿਵਾਰ ਵੱਲੋਂ ਗਟਰ ਚੋਂ ਬਾਹਰ ਕੱਢ ਲਈ ਗਈ ਸੀ।

ਪੁਲਿਸ ਅਧਕਾਰੀ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਖੁਦ ਪਹਿਲਾ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਆਪ ਹੀ ਉਸਦੀ ਗੁੰਮਸ਼ੁਦਗੀ ਬਾਰੇ ਸੋਸ਼ਲ ਮੀਡਿਆ ਤੇ ਮੈਸਜ ਪਾਏ। ਉਥੇ ਹੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈਕੇ ਮ੍ਰਿਤਕ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਵਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਹੇਠ ਪਤੀ ਜਸਵਿੰਦਰ ਸਿੰਘ ਸਮੇਤ ਤਿੰਨਾਂ ਦੇ ਖਿਲਾਫ 302 ,34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

After killing his wife his body was scraped in the gutter and publicized the disappearance on social media


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now