ਰੇਲਵੇ ਨੇ ਤਿਉਹਾਰਾਂ ਦੇ ਪ੍ਰਬੰਧ ਵਧਾਏ; 18,000 ਵਿਸ਼ੇਸ਼ ਰੇਲਾਂ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਅਤੇ ਇੰਸਪੈਕਟਰ ਗ੍ਰਿਫ਼ਤਾਰ ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ ਡੀਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਵਿੱਚ ਕਰਮਭੂਮੀ ਐਕਸਪ੍ਰੈਸ ਵਿੱਚ ਭਿਆਨਕ ਅੱਗ ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ

ਪ੍ਰਤਾਪ ਬਾਜਵਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਪੜ੍ਹੋ ਪੂਰੀ ਖ਼ਬਰ

ਪ੍ਰਤਾਪ ਬਾਜਵਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਪੜ੍ਹੋ ਪੂਰੀ ਖ਼ਬਰ


Punjab

ਪ੍ਰਤਾਪ ਬਾਜਵਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਪੜ੍ਹੋ ਪੂਰੀ ਖ਼ਬਰ 

Live Punjabi TV Bureau

ਚੰਡੀਗੜ੍ਹ, 5 ਦਸੰਬਰ 2025: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਵਾਪਰੀ ਕਥਿਤ ਹਿੰਸਾ ਅਤੇ ਧੱਕੇਸ਼ਾਹੀ ਦਾ ਮਾਮਲਾ ਹੁਣ ਅਦਾਲਤ ਤੱਕ ਪਹੁੰਚ ਗਿਆ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੱਤਾ ਦੇ ਦੁਰਵਰਤੋਂ ਦੇ ਗੰਭੀਰ ਦੋਸ਼ ਲਗਾਏ ਹਨ।

ਚੀਫ਼ ਜਸਟਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਖਿਕ ਅਪੀਲ ਮਨਜ਼ੂਰ ਕਰ ਲਈ ਹੈ ਅਤੇ ਹੁਣ ਪੂਰੇ ਕੇਸ ਦੀ ਸੁਣਵਾਈ ਸੋਮਵਾਰ, 8 ਦਸੰਬਰ ਨੂੰ ਹੋਵੇਗੀ।

ਨਾਮਜ਼ਦਗੀ ਮਿਆਦ ਵਧਾਉਣ ਦੀ ਗੁਹਾਰ

ਬਾਜਵਾ ਨੇ ਆਪਣੇ ਵਕੀਲ ਅਰਸ਼ਪ੍ਰੀਤ ਖੜਿਆਲ ਰਾਹੀਂ ਅਦਾਲਤ ਨੂੰ ਦੱਸਿਆ ਕਿ ਕਈ ਉਮੀਦਵਾਰ ਧੱਕੇਸ਼ਾਹੀ ਅਤੇ ਹੰਗਾਮਿਆਂ ਕਾਰਨ ਆਪਣੇ ਕਾਗਜ਼ ਦਾਖਲ ਨਹੀਂ ਕਰ ਸਕੇ।
ਅਤੇ ਇਸ ਲਈ ਚੋਣ ਕਮਿਸ਼ਨ ਨੂੰ ਹੁਕਮ ਦਿੱਤੇ ਜਾਣ ਕਿ — ਰੋਕਿਆ ਗਏ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਅਤੇ ਨਾਮਜ਼ਦਗੀ ਦਾ ਸਮਾਂ ਵਧਾਇਆ ਜਾਵੇ।

ਪੁਲਿਸ ਦੀ ਭੂਮਿਕਾ 'ਤੇ ਸਵਾਲ

ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਈ ਥਾਵਾਂ 'ਤੇ ਪੁਲਿਸ ਨੇ ਨਿਰਪੱਖਤਾ ਛੱਡ ਕੇ ਸੱਤਾ ਧਿਰ ਦਾ ਪੱਖ ਲਿਆ।

ਬਾਜਵਾ ਦੀ ਮੰਗ:

  • ਕਥਿਤ ਲਾਪਰਵਾਹ ਅਤੇ ਪੱਖਪਾਤੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ

  • ਚੋਣ ਪ੍ਰਕਿਰਿਆ ਦੀ ਸਖ਼ਤ ਮਾਨੀਟਰਿੰਗ

ਸੁਤੰਤਰ ਨਿਗਰਾਨ ਨਿਯੁਕਤ ਕੀਤਾ ਜਾਵੇ

ਬਾਜਵਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਬਣਾਉਣ ਲਈ ਇੱਕ ਸੁਤੰਤਰ ‘ਆਬਜ਼ਰਵਰ’ ਤੈਨਾਤ ਕੀਤਾ ਜਾਵੇ, ਤਾਂ ਜੋ ਧਾਂਦਲੀ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।

Pratap Bajwa Knocked On The Door Of The High Court Read The Full News


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now