ਰੇਲਵੇ ਨੇ ਤਿਉਹਾਰਾਂ ਦੇ ਪ੍ਰਬੰਧ ਵਧਾਏ; 18,000 ਵਿਸ਼ੇਸ਼ ਰੇਲਾਂ ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਅਤੇ ਇੰਸਪੈਕਟਰ ਗ੍ਰਿਫ਼ਤਾਰ ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ ਡੀਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਵਿੱਚ ਕਰਮਭੂਮੀ ਐਕਸਪ੍ਰੈਸ ਵਿੱਚ ਭਿਆਨਕ ਅੱਗ ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ

ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bittu ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ

ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bit


Punjab

ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bittu ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ 

Live Punjabi TV Bureau

ਚੰਡੀਗੜ੍ਹ, 6 ਦਿਸੰਬਰ 2025 : ਪੰਜਾਬ ਦੀ ਲੰਮੇ ਸਮੇਂ ਤੋਂ ਅਟਕੀ ਹੋਈ 40 ਕਿਲੋਮੀਟਰ ਲੰਬੀ ਕਾਦੀਆਂ–ਬਿਆਸ ਰੇਲ ਲਾਈਨ ਹੁਣ ਫਿਰ ਰਫ਼ਤਾਰ ਫੜੇਗੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੇਲਵੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੁਝ ਸਮੇਂ ਪਹਿਲਾਂ, ਜ਼ਮੀਨ ਦੀ ਪ੍ਰਾਪਤੀ ਅਤੇ ਸਥਾਨਕ ਰਾਜਨੀਤਿਕ ਰੁਕਾਵਟਾਂ ਕਾਰਨ ਰੇਲਵੇ ਨੇ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਸੀ, ਅਤੇ ਇਸਨੂੰ ਬੰਦ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।

"ਪੰਜਾਬ ਦੇ ਸਾਰੇ ਬਕਾਏ ਰੇਲ ਪ੍ਰੋਜੈਕਟ ਬਹਾਲ ਕੀਤੇ ਜਾ ਰਹੇ ਹਨ" — ਬਿੱਟੂ

ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਰੇਲ ਪ੍ਰੋਜੈਕਟਾਂ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ:

  • ਮੋਹਾਲੀ–ਰਾਜਪੁਰਾ ਰੂਟ 'ਤੇ ਕੰਮ ਚੱਲ ਰਿਹਾ ਹੈ

  • ਫਿਰੋਜ਼ਪੁਰ–ਪੱਟੀ ਪ੍ਰੋਜੈਕਟ ਮੁੜ ਸ਼ੁਰੂ ਕਰਵਾਇਆ ਗਿਆ

  • ਅਤੇ ਹੁਣ ਕਾਦੀਆਂ–ਬਿਆਸ ਰੇਲ ਲਾਈਨ ਵੀ ਪੱਟੜੀ 'ਤੇ ਆ ਰਹੀ ਹੈ

ਇਹ ਰੇਲ ਲਾਈਨ ਬਟਾਲਾ ਦੀ ਉਦਯੋਗਿਕ ਇਕਾਈਆਂ (ਇਸਪਾਤ ਨਗਰੀ) ਲਈ ਨਵੀਂ ਜਾਨ ਲਿਆਏਗੀ।

ਕੰਮ ਜਲਦੀ ਸ਼ੁਰੂ — ਰੇਲਵੇ ਬੋਰਡ ਕਰੇਗਾ ਬਜਟ ਪਾਸ

ਉੱਤਰੀ ਰੇਲਵੇ ਦੇ ਨਿਰਮਾਣ ਵਿਭਾਗ ਨੇ ਰੇਲਵੇ ਬੋਰਡ ਨੂੰ ਪ੍ਰਸਤਾਵ ਭੇਜ ਦਿੱਤਾ ਹੈ। ਬਜਟ ਨੂੰ ਫੌਰੀ ਮਨਜ਼ੂਰੀ ਮਿਲਦਿਆਂ ਹੀ, ਨਿਰਮਾਣ ਵਰਕ ਸ਼ੁਰੂ ਕਰ ਦਿੱਤਾ ਜਾਵੇਗਾ।

92 ਸਾਲ ਪਹਿਲਾਂ ਮਿਲੀ ਸੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ

ਇਹ ਪ੍ਰੋਜੈਕਟ ਕੋਈ ਨਵਾਂ ਨਹੀਂ, ਬਲਕਿ 1929 ਵਿੱਚ ਬ੍ਰਿਟਿਸ਼ ਸਰਕਾਰ ਨੇ ਇਸਦੀ ਮਨਜ਼ੂਰੀ ਦਿੱਤੀ ਸੀ। 1932 ਤੱਕ ਕਰੀਬ ਇੱਕ-ਤਿਹਾਈ ਕੰਮ ਪੂਰਾ ਵੀ ਕਰ ਲਿਆ ਗਿਆ ਸੀ। 2010 ਦੇ ਰੇਲ ਬਜਟ ਵਿੱਚ ਇਸਨੂੰ ਦੁਬਾਰਾ ਸ਼ਾਮਲ ਕੀਤਾ ਗਿਆ, ਪਰ ਵਿੱਤੀ ਪਾਬੰਦੀਆਂ ਕਾਰਨ ਕੰਮ ਫਿਰ ਅਟਕ ਗਿਆ।

Ravneet Bittu Made A Big Announcement Regarding The Qadian Beas Rail Line Project In Punjab Read What He Said


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now