ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

IPL-2025 - ਅੱਜ ਮੁੰਬਈ 'ਤੇ ਪੰਜਾਬ ਵਿਚਕਾਰ ਟਾਪ-2 ਦੀ ਲੜਾਈ

IPL-2025 - ਅੱਜ  ਮੁੰਬਈ 'ਤੇ ਪੰਜਾਬ ਵਿਚਕਾਰ ਟਾਪ-2 ਦੀ ਲੜਾਈ


 IPL-2025 : ਆਈਪੀਐਲ 2025 ਹੌਲੀ-ਹੌਲੀ ਅਪਣੇ ਸਿੱਟੇ 'ਤੇ ਪਹੁੰਚ ਰਿਹਾ ਹੈ। ਹਾਲਾਂਕਿ, ਇਸ ਦਾ ਉਤਸ਼ਾਹ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਲੀਗ ਦੌਰ ਦੇ ਆਖ਼ਰੀ ਕੁੱਝ ਮੈਚਾਂ ਨੇ ਰੌਮਾਂਚ ਤੇ ਉਤਸ਼ਾਹ ਵਧਾ ਦਿਤਾ ਹੈ। ਪਲੇਆਫ਼ ਲਈ ਪਹਿਲਾਂ ਕੁਆਲੀਫ਼ਾਈ ਕਰਨ ਵਾਲੀਆਂ ਟੀਮਾਂ ਇਕ-ਇਕ ਕਰ ਕੇ ਹਾਰ ਰਹੀਆਂ ਹਨ ਤੇ ਹੁਣ ਟਾਪ-2 ਵਿਚ ਜਗ੍ਹਾ ਪੱਕੀ ਕਰਨ ਤੇ ਕੁਆਲੀਫ਼ਾਇਰ-1 ਖੇਡਣ ਦੀ ਲੜਾਈ ਦਿਲਚਸਪ ਹੋ ਗਈ ਹੈ। ਹੁਣ ਲੀਗ ਦੌਰ ਦੇ ਸਿਰਫ਼ ਦੋ ਮੈਚ ਬਾਕੀ ਹਨ ਤੇ ਇਹ ਦੋ ਮੈਚ ਚੋਟੀ ਦੀਆਂ ਦੋ ਟੀਮਾਂ ਦਾ ਫ਼ੈਸਲਾ ਕਰਨਗੇ।

ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਬਹੁਤ ਦਿਲਚਸਪ ਹੋਣ ਵਾਲਾ ਹੈ, ਜਦਕਿ ਲੀਗ ਪੜਾਅ ਦਾ ਆਖ਼ਰੀ ਮੈਚ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡਿਆ ਜਾਵੇਗਾ। ਗੁਜਰਾਤ ਟਾਈਟਨਸ ਨੂੰ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਨੇ ਉਨ੍ਹਾਂ ਦੇ ਸਮੀਕਰਨ ਨੂੰ ਵਿਗਾੜ ਦਿਤਾ ਹੈ। ਇਹ ਜੀਟੀ ਦੀ ਲਗਾਤਾਰ ਦੂਜੀ ਹਾਰ ਸੀ ਕਿਉਂਕਿ ਸ਼ੁਭਮਨ ਗਿੱਲ ਦੀ ਟੀਮ ਪਹਿਲਾਂ ਲਖਨਊ ਸੁਪਰ ਜਾਇੰਟਸ ਤੋਂ ਵੀ ਹਾਰ ਗਈ ਸੀ। ਹਾਲਾਂਕਿ, ਟੀਮ ਅਜੇ ਵੀ ਚੋਟੀ ਦੀਆਂ ਦੋ ਟੀਮਾਂ ਦੀ ਦੌੜ ਵਿਚ ਹੈ, ਪਰ ਉਸ ਨੂੰ ਦੂਜੀਆਂ ਟੀਮਾਂ 'ਤੇ ਨਿਰਭਰ ਕਰਨਾ ਪਵੇਗਾ। ਦੱਸ ਦਈਏ ਕਿ ਗੁਜਰਾਤ (18), ਪੰਜਾਬ (17), ਬੰਗਲੌਰ (17), ਅਤੇ ਮੁੰਬਈ (16), ਪਹਿਲਾਂ ਹੀ ਪਲੇਆਫ਼ ਲਈ ਕੁਆਲੀਫ਼ਾਈ ਕਰ ਚੁੱਕੇ ਹਨ।

ਟਾਪ-2 ਲਈ ਸੱਭ ਤੋਂ ਮਜ਼ਬੂਤ ਦਾਅਵੇਦਾਰੀ ਕਿਸ ਕੋਲ?

ਅੱਜ ਜੈਪੁਰ ਵਿਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦਾ ਸਿਖਰਲੇ ਦੋ ਵਿਚ ਰਹਿਣਾ ਯਕੀਨੀ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਕੁਆਲੀਫਾਇਰ-1 ਖੇਡੇਗੀ। ਇਹ ਇਸ ਲਈ ਹੈ ਕਿਉਂਕਿ ਪੰਜਾਬ ਦੇ 17 ਅੰਕ ਹਨ ਤੇ ਮੁੰਬਈ ਦੇ 16 ਅੰਕ ਹਨ ਅਤੇ ਅੱਜ ਦੀ ਜਿੱਤ ਨਾਲ ਪੰਜਾਬ ਦੇ 19 ਅੰਕ ਹੋ ਜਾਣਗੇ, ਜਿਸ ਨਾਲ ਉਹ ਟਾਪ-2 ’ਚ ਪਹੁੰਚ ਜਾਣਗੇ ਤੇ ਜੇ ਮੁੰਬਈ ਜਿੱਤ ਦੇ ਹਨ ਤਾਂ ਉਨ੍ਹਾਂ ਦੇ 18 ਅੰਕ ਹੋ ਜਾਣਗੇ ਤੇ ਉਹ ਗੁਜਰਾਤ 18 ਅੰਕ ਦੇ ਬਰਾਬਰ ਹੋ ਜਾਣਗੇ ਕਿਉਂਕਿ ਮੁੰਬਈ ਦੀ ਰਨ ਰੇਟ ਸਾਰੀਆਂ ਟੀਮਾਂ ਨਾਲੋਂ ਜਿਆਦਾ ਇਸ ਲਈ ਉਹ ਟਾਪ-2 ’ਚ ਪਹੁੰਚ ਜਾਣਗੇ।

 ਲੀਗ ਦੌਰ ਦਾ ਆਖ਼ਰੀ ਮੈਚ ਮੰਗਲਵਾਰ ਨੂੰ ਆਰਸੀਬੀ ਤੇ ਲਖਨਊ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿਚ ਹੋਵੇਗਾ। ਲਖਨਊ ਦੀ ਟੀਮ ਪਹਿਲਾਂ ਹੀ ਪਲੇਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਹਾਲਾਂਕਿ, ਉਹ ਆਰਸੀਬੀ ਦੇ ਸਮੀਕਰਨ ਵਿਗਾੜਨ ਦੀ ਪੂਰੀ ਕੋਸ਼ਿਸ਼ ਕਰਨਗੇ। ਜੇ ਆਰਸੀਬੀ ਲਖਨਊ ਨੂੰ ਹਰਾਉਣ ਵਿਚ ਕਾਮਯਾਬ ਹੋ ਜਾਂਦੀ ਹੈ, ਤਾਂ ਇਹ 19 ਅੰਕਾਂ ਨਾਲ ਟੇਬਲ ਟਾਪਰ ਬਣ ਜਾਵੇਗਾ ਅਤੇ ਟਾਪ-2 ਵਿਚ ਸਥਾਨ ਪੱਕਾ ਕਰੇਗੀ। ਪਰੰਤੂ ਜੇ ਲਖਨਊ ਦੀ ਟੀਮ ਮੈਚ ਜਿੱਤਣ ਵਿਚ ਕਾਮਯਾਬ ਹੋ ਜਾਂਦੀ ਹੈ, ਤਾਂ ਆਰਸੀਬੀ ਨੂੰ ਤੀਜੇ ਜਾਂ ਚੌਥੇ ਸਥਾਨ 'ਤੇ ਰਹਿਣਾ ਪੈ ਸਕਦਾ ਹੈ ਤੇ ਫਿਰ ਗੁਜਰਾਤ 18 ਅੰਕਾਂ ਨਾਲ ਟਾਪ-2 ਜਗ੍ਹਾ ਪੱਕੀ ਕਰ ਲਵੇਗਾ।












IPL 2025 Today A Top 2 Battle Between Mumbai And Punjab


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now