July 22, 2025
ਸਪੋਰਟਸ, 22 ਜੁਲਾਈ 2025: IND vs ENG: ਇੰਗਲੈਂਡ ਨੇ 23 ਜੁਲਾਈ ਤੋਂ ਮੈਨਚੈਸਟਰ ਵਿੱਚ ਹੋਣ ਵਾਲੇ ਭਾਰਤ ਵਿਰੁੱਧ ਚੌਥੇ ਟੈਸਟ ਮੈਚ ਲਈ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਨੇ ਇਸ ਮੈਚ ਲਈ ਇੱਕ ਬਦਲਾਅ ਕੀਤਾ ਹੈ ਅਤੇ ਆਫ ਸਪਿਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਲੀਅਮ ਡਾਸਨ ਨੂੰ ਮੌਕਾ ਦਿੱਤਾ ਹੈ। ਡੌਸਨ ਅੱਠ ਸਾਲਾਂ ਬਾਅਦ ਇੰਗਲੈਂਡ ਲਈ ਟੈਸਟ ਮੈਚ ਖੇਡੇਗਾ। ਉਨ੍ਹਾਂ ਨੇ ਆਖਰੀ ਵਾਰ 2017 ਵਿੱਚ ਟੈਸਟ ਮੈਚ ਖੇਡਿਆ ਸੀ।
ਇਸ ਵਾਰ ਇੰਗਲੈਂਡ ਦੀ ਟੀਮ 'ਚ ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ (ਉਪ-ਕਪਤਾਨ), ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਲੀਅਮ ਡਾਸਨ, ਕ੍ਰਿਸ ਵੋਕਸ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਹੋਣਗੇ |
ਇੰਗਲੈਂਡ ਦੀ ਟੀਮ ਇਸ ਸਮੇਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ। ਇੰਗਲੈਂਡ ਨੇ ਪਹਿਲਾ ਅਤੇ ਤੀਜਾ ਟੈਸਟ ਮੈਚ ਜਿੱਤਿਆ, ਜਦੋਂ ਕਿ ਭਾਰਤ ਨੇ ਐਜਬੈਸਟਨ ਵਿੱਚ ਖੇਡਿਆ ਗਿਆ ਦੂਜਾ ਟੈਸਟ ਜਿੱਤਿਆ। ਬਸ਼ੀਰ ਆਪਣੇ ਖੱਬੇ ਹੱਥ ਦੀ ਉਂਗਲੀ ਵਿੱਚ ਸੱਟ ਕਾਰਨ ਪੂਰੀ ਲੜੀ ਤੋਂ ਬਾਹਰ ਹੈ। ਬਸ਼ੀਰ ਤੀਜੇ ਟੈਸਟ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ। ਲਾਰਡਜ਼ ਟੈਸਟ ਦੌਰਾਨ, ਬਸ਼ੀਰ ਨੇ ਭਾਰਤ ਦਾ ਆਖਰੀ ਵਿਕਟ ਲੈ ਕੇ ਇੰਗਲੈਂਡ ਨੂੰ ਜਿੱਤ ਦਿਵਾਈ ਸੀ।
ਭਾਰਤੀ ਟੀਮ ਹੁਣ ਸੀਰੀਜ਼ ਵਿੱਚ ਵਾਪਸੀ ਕਰਨ ਲਈ ਬੇਤਾਬ ਹੋਵੇਗੀ। ਹਾਲਾਂਕਿ, ਮੈਨਚੈਸਟਰ ਦੀ ਚੁਣੌਤੀ ਭਾਰਤ ਲਈ ਆਸਾਨ ਨਹੀਂ ਹੋਣ ਵਾਲੀ ਹੈ। ਭਾਰਤ ਨੇ ਹੁਣ ਤੱਕ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਵਿੱਚ ਕੁੱਲ ਨੌਂ ਟੈਸਟ ਖੇਡੇ ਹਨ। ਇਨ੍ਹਾਂ ਵਿੱਚੋਂ ਇੰਗਲੈਂਡ ਚਾਰ ਟੈਸਟ ਜਿੱਤਣ ਵਿੱਚ ਕਾਮਯਾਬ ਰਿਹਾ ਹੈ, ਜਦੋਂ ਕਿ ਪੰਜ ਟੈਸਟ ਡਰਾਅ ਹੋਏ ਹਨ। ਭਾਰਤੀ ਟੀਮ ਕੋਲ ਹਾਰ ਅਤੇ ਡਰਾਅ ਦੀ ਇਸ ਲੜੀ ਨੂੰ ਤੋੜਨ ਦਾ ਵਧੀਆ ਮੌਕਾ ਹੈ ਅਤੇ ਇੱਕ ਜਿੱਤ ਲੜੀ ਨੂੰ ਦਿਲਚਸਪ ਬਣਾ ਦੇਵੇਗੀ।
Read More : ਇੰਗਲੈਂਡ ਦੀ ਪਹਿਲੀ ਪਾਰੀ 407 ਦੌੜਾਂ 'ਤੇ ਸਮਾਪਤ, ਸਿਰਾਜ ਨੇ ਝਟਕੀਆਂ 6 ਵਿਕਟਾਂ
Powered by Froala Editor
Announcement Of England s Playing XI For The Fourth Test Match Against India