ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, 'ਵੈਨੇਜ਼ੂਏਲਾ ਵਾਂਗ' ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ 'ਤੇ ਬੋਲੀ, ਜਾਣੋ ਪੂਰੀ ਜਾਣਕਾਰੀ ਮੱਕਾ ਨੇੜੇ ਈਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ ਜਲੰਧਰ ਹਾਈਟਸ-2 ਵਿੱਚ 14ਵੀਂ ਮੰਜ਼ਿਲ ਤੋਂ ਡਿੱਗੀ ਯੁਵਤੀ ਦੀ ਮੌਤ, ਜਾਂਚ ਵਿੱਚ ਕਈ ਅਹਿਮ ਸੁਰਾਗ ਪੰਜਾਬ ਵਿੱਚ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਸਾਈਬਰ ਸੈੱਲ ਦੀ ਟੀਮ ਜਾਂਚ ਵਿੱਚ ਜੁਟੀ ਜਾਲੰਧਰ ਦੇ ਲਾਲ ਬਾਜ਼ਾਰ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਹੋਇਆ ਸ਼ਾਰਟ ਸਰਕਿਟ, ਅੱਗ ਲੱਗਣ ਤੋਂ ਬਾਅਦ ਮਚੀ ਅਫਰਾ-ਤਫਰੀ ਨੌਜਵਾਨਾਂ ਨੇ ਬਾਜ਼ਾਰ ਵਿੱਚ ਚਲਾਏ 70 ਕਰੋੜ ਦੇ ਨਕਲੀ ਸਿੱਕੇ, ਖੁਦ ਹੀ ਫੈਕਟਰੀ ਵਿੱਚ ਬਣਾਏ, ਦੁਕਾਨਾਂ-ਟੋਲ 'ਤੇ ਚਲਾਏ, ਕਿੰਗਪਿਨ ਪੰਜਾਬ ਦਾ ਰਹਿਣ ਵਾਲਾ ਲੁਧਿਆਣਾ ਵਿੱਚ ਕੂੜੇ ਦੇ ਢੇਰ ਤੋਂ ਮਿਲੀ ਚਾਰ ਬੱਚਿਆਂ ਦੀ ਮਾਂ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਤੋਂ ਮੌਤ ਦੀ ਆਸ਼ੰਕਾ

WFI ਨੇ ਵੱਡੀ ਕਾਰਵਾਈ ! ਜਾਅਲੀ ਜਨਮ ਸਰਟੀਫਿਕੇਟ ਵਾਲੇ 11 ਪਹਿਲਵਾਨਾਂ ਨੂੰ ਕੀਤਾ ਮੁਅੱਤਲ

WFI ਨੇ ਵੱਡੀ ਕਾਰਵਾਈ ! ਜਾਅਲੀ ਜਨਮ ਸਰਟੀਫਿਕੇਟ ਵਾਲੇ 11 ਪਹਿਲਵਾਨਾਂ ਨ


ਸਪੋਰਟਸ ਡੈਸਕ : ਭਾਰਤੀ ਕੁਸ਼ਤੀ ਸੰਘ (WFI) ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ 11 ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਪਹਿਲਵਾਨਾਂ 'ਤੇ ਜਾਅਲੀ ਜਨਮ ਸਰਟੀਫਿਕੇਟ ਜਮ੍ਹਾਂ ਕਰਾਉਣ ਦਾ ਦੋਸ਼ ਹੈ ਤਾਂ ਜੋ ਉਹ ਉਮਰ-ਸਮੂਹ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣ। ਇਹ ਕਾਰਵਾਈ ਦਿੱਲੀ ਨਗਰ ਨਿਗਮ (MCD) ਦੀ ਜਾਂਚ ਰਿਪੋਰਟ ਤੋਂ ਬਾਅਦ ਕੀਤੀ ਗਈ। MCD ਦੀ ਜਾਂਚ ਵਿੱਚ 110 ਵਿੱਚੋਂ 11 ਸਰਟੀਫਿਕੇਟ ਜਾਅਲੀ ਪਾਏ ਗਏ। MCD ਨੇ ਅਜਿਹੇ 110 ਦਸਤਾਵੇਜ਼ਾਂ ਦੀ ਤਸਦੀਕ ਕੀਤੀ ਅਤੇ ਕਿਹਾ ਕਿ ਇਸ ਵਿੱਚ ਕੋਈ ਕੁਤਾਹੀ ਨਹੀਂ ਹੋਈ, ਕਿਉਂਕਿ 95 ਦੇਰੀ ਨਾਲ ਰਜਿਸਟ੍ਰੇਸ਼ਨ ਸਿਰਫ SDM ਦੇ ਆਦੇਸ਼ਾਂ 'ਤੇ ਹੀ ਕੀਤੀਆਂ ਗਈਆਂ ਸਨ।

ਜ਼ਿਕਰਯੋਗ ਹੈ ਕਿ WFI ਨੇ ਬੇਨਿਯਮੀਆਂ ਦੇ ਸ਼ੱਕ ਕਾਰਨ ਨਗਰ ਨਿਗਮ ਤੋਂ ਜਨਮ ਸਰਟੀਫਿਕੇਟਾਂ ਦੀ ਤਸਦੀਕ ਕਰਵਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ 110 ਪਹਿਲਵਾਨਾਂ ਵਿੱਚੋਂ 11 ਦੇ ਸਰਟੀਫਿਕੇਟ ਜਾਅਲੀ ਪਾਏ ਗਏ। WFI ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਬਹੁਤ ਸਾਰੇ ਪਹਿਲਵਾਨ ਮੂਲ ਰੂਪ ਵਿੱਚ ਹਰਿਆਣਾ ਦੇ ਸਨ ਪਰ ਫਿਰ ਵੀ ਉਹ ਕਿਸੇ ਤਰ੍ਹਾਂ MCD ਦੇ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਜੋ ਉਹ ਦਿੱਲੀ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣ। ਨਿਊਜ਼ ਏਜੰਸੀ ਪੀਟੀਆਈ ਵਿੱਚ ਪ੍ਰਕਾਸ਼ਿਤ MCD ਵੱਲੋਂ ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ ਕਿ 11 ਜਾਅਲੀ ਸਰਟੀਫਿਕੇਟ ਹਨ ਜਿਨ੍ਹਾਂ ਨਾਲ ਫੋਟੋਸ਼ਾਪ ਰਾਹੀਂ ਛੇੜਛਾੜ ਕੀਤੀ ਗਈ ਹੈ ਅਤੇ ਉਨ੍ਹਾਂ ਵਿੱਚ ਕੁਝ ਬਦਲਾਅ ਵੀ ਕੀਤੇ ਗਏ ਹਨ ਅਤੇ ਇਹ MCD ਵੱਲੋਂ ਜਾਰੀ ਨਹੀਂ ਕੀਤੇ ਗਏ ਹਨ।

11 Wrestlers Suspended For Having Fake Birth Certificates


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now