ਬਜਾਜ ਫਾਈਨਾਂਸ ਨੂੰ ਡੀਜੀਜੀਆਈ ਨੇ ਭੇਜਿਆ ਨੋਟਿਸ, 341 ਕਰੋੜ ਦੀ ਟੈਕਸ ਚੋਰੀ ਦੇ ਦੋਸ਼, ਵਿਆਜ ਸਮੇਤ ਦੇਣੇ ਪੈਣਗੇ 850 ਕਰੋੜ
Admin / Bussiness
ਬਿਜ਼ਨੈੱਸ ਡੈਸਕ : ਬੀਮਾ ਕੰਪਨੀਆਂ ਤੋਂ ਬਾਅਦ ਹੁਣ ਵਿੱਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਬਜਾਜ ਫਾਈਨਾਂਸ ਟੈਕਸ ਚੋਰੀ ਦੇ ਦੋਸ਼ 'ਚ ਜੀਐੱਸਟੀ ਵਿਭਾਗ ਦੇ ਨਿਸ਼ਾਨੇ 'ਤੇ ਆ ਗਈ ਹੈ। ਜੀਐਸਟੀ ਵਿਭਾਗ ਨੇ ਕੰਪਨੀ ਨੂੰ 341 ਕਰੋੜ ਰੁਪਏ ਦੀ ਟੈਕਸ ਮੰਗ ਦੇ ਨਾਲ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਕ ਰਿਪੋਰਟ ਦੇ ਅਨੁਸਾਰ, ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਜੀ.ਆਈ.) ਨੇ ਬਜਾਜ ਫਾਈਨਾਂਸ ਨੂੰ 341 ਕਰੋੜ ਰੁਪਏ ਦੀ ਟੈਕਸ ਚੋਰੀ ਕਾਰਨ ਨੋਟਿਸ ਜਾਰੀ ਕੀਤਾ ਹੈ। ਡੀਜੀਜੀਆਈ ਦਾ ਕਹਿਣਾ ਹੈ ਕਿ ਬਜਾਜ ਫਾਈਨਾਂਸ ਨੇ ਟੈਕਸ ਬਚਾਉਣ ਲਈ ਵਿਆਜ ਚਾਰਜ ਵਜੋਂ ਸਰਵਿਸ ਚਾਰਜ ਨੂੰ ਗਲਤ ਢੰਗ ਨਾਲ ਦਿਖਾਇਆ। ਡੀਜੀਜੀਆਈ ਨੇ ਇਸ ਕਾਰਨ ਨੋਟਿਸ ਭੇਜਣ ਦਾ ਫੈਸਲਾ ਕੀਤਾ ਹੈ।
ਜੀਐਸਟੀ ਵਿਭਾਗ ਨੇ ਜਾਂਚ ਤੋਂ ਬਾਅਦ ਨੋਟਿਸ ਭੇਜਿਆ
ਇਹ ਨੋਟਿਸ GST ਇੰਟੈਲੀਜੈਂਸ ਨੇ ਬਜਾਜ ਫਾਈਨਾਂਸ ਨੂੰ 3 ਅਗਸਤ ਨੂੰ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨੋਟਿਸ ਭੇਜਣ ਤੋਂ ਪਹਿਲਾਂ GST ਇੰਟੈਲੀਜੈਂਸ ਨੇ ਬਜਾਜ ਫਾਈਨਾਂਸ ਦੇ ਟੈਕਸ ਮਾਮਲੇ ਦੀ ਜਾਂਚ ਕੀਤੀ ਅਤੇ ਚੋਰੀ ਦਾ ਪਤਾ ਲੱਗਣ 'ਤੇ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਕੰਪਨੀ 'ਤੇ ਜੂਨ 2022 ਤੋਂ ਮਾਰਚ 2024 ਦੌਰਾਨ 341 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਹੈ। ਇਸ ਮਾਮਲੇ 'ਚ ਕੰਪਨੀ ਨੂੰ 100 ਫੀਸਦੀ ਜੁਰਮਾਨਾ, 150 ਕਰੋੜ ਰੁਪਏ ਦਾ ਵਿਆਜ ਅਤੇ 16 ਲੱਖ ਰੁਪਏ ਦਾ ਰੋਜ਼ਾਨਾ ਵਿਆਜ ਭੁਗਤਾਨ ਹੋਣ ਤੱਕ ਦੇਣਾ ਪੈ ਸਕਦਾ ਹੈ। ਹੁਣ ਤੱਕ, ਕੁੱਲ ਦੇਣਦਾਰੀ 850 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬਜਾਜ ਫਾਈਨਾਂਸ ਨੇ ਅਜੇ ਤੱਕ ਇਸ ਮਾਮਲੇ 'ਤੇ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
Bajaj Finance Accused Of Tax Evasion Of 341 Crores