ਅੰਮ੍ਰਿਤਸਰ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਟਿਕਟ ਕੱਟਣ ਦੀਆਂ ਅਟਕਲਾਂ 'ਤੇ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਤੋੜੀ ਚੁੱਪੀ ਐਕਟਿਵਾ ਨੂੰ ਸਾਈਡ ਮਾਰਨ ਕਾਰਨ ਸੜਕ 'ਤੇ ਡਿੱਗੀਆਂ ਮਾਂ-ਧੀ, ਭੁੱਲਰ ਰਿਸ਼ਵਤ ਕੇਸ - ਗਵਾਹ ਦੇ ਪਰਿਵਾਰ ਨੂੰ ਮਿਲੀ ਧਮਕੀ: ਸੀਬੀਆਈ ਅਦਾਲਤ ਵਿੱਚ ਗਵਾਹ ਘਬਰਾਇਆ ਅਸਾਮ ਵਿੱਚ ਭਿਆਨਕ ਹਾਦਸਾ, ਮਿਨੀ ਬੱਸ ਅਤੇ ਕੰਟੇਨਰ ਦੀ ਟੱਕਰ ਵਿੱਚ 23 ਦੀ ਮੌਤ ਰਾਮਾਇਣ ਬਾਕਸ ਆਫਿਸ ਕਲੇਕਸ਼ਨ ਦਿਨ 9 ਅਨੁਮਾਨ: ਦੁਨੀਆ ਭਰ ਵਿੱਚ ₹1000 ਕਰੋੜ ਤੋਂ ਵੱਧ ਕਮਾਈ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 14-11-2026 05:30 AM ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-11-2026 05:30 AM ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਪੰਜਾਬ 'ਚ ਵੇਰਕਾ ਦਾ ਦੁੱਧ ਵੀ ਹੋਇਆ ਮਹਿੰਗਾ

ਟੀਵੀ ਡਿਬੇਟ ਦੌਰਾਨ ਸਿਆਸਤਦਾਨ ਨੇ ਮਾਰੀਆਂ ਚਪੇੜਾਂ, ਵੀਡੀਓ ਵਾਇਰਲ

ਟੀਵੀ ਡਿਬੇਟ ਦੌਰਾਨ ਸਿਆਸਤਦਾਨ ਨੇ ਮਾਰੀਆਂ ਚਪੇੜਾਂ, ਵੀਡੀਓ ਵਾਇਰਲ


Lptv / Chandigarh

ਟੀਵੀ ਚੈਨਲਾਂ 'ਤੇ ਨਿਊਜ਼ ਡਿਬੇਟ ਦੌਰਾਨ ਲੀਡਰਾਂ ਤੇ ਪੈਨਲਿਸਟ ਵਿਚਾਲੇ ਤਿੱਖੀ ਬਹਿਸ ਆਮ ਗੱਲ ਹੈ। ਪਰ ਕਈ ਵਾਰ ਇਹ ਬਹਿਸ ਇਕ ਦੂਜੇ ਤੇ ਹੱਥ ਚੁੱਕਣ ਤੋਂ ਮਾਰਕੁੱਟ ਤਕ ਪਹੁੰਚ ਜਾਂਦੀ ਹੈ। ਅਜਿਹਾ ਇਕ ਤਾਜ਼ਾ ਮਾਮਲਾ ਪਾਕਿਸਤਾਨ ਦੇ ਇਕ ਵਿਊਜ਼ ਚੈਨਲ ਤੇ ਟੀਵੀ ਡਿਬੇਟ ਦੌਰਾਨ ਦੇਖਣ ਨੂੰ ਮਿਲਿਆ। ਇੱਥੇ ਇਕ ਨਿੱਜੀ ਟੀਵੀ ਚੈਨਲ ਤੇ ਇਮਰਾਨ ਖਾਨ ਦੀ ਪਾਰਟੀ ਦੀ ਲੀਡਰ ਫਿਰਦੌਸ ਅਸ਼ਿਕ ਅਵਾਨ ਨੇ ਵਿਰੋਧੀ ਪੀਪੀਪੀ ਐਮਐਨਏ ਦੇ ਸੰਸਦ ਮੈਂਬਰ  ਕਾਦਿਰ ਮੰਦੋਖੇਲ ਦੇ ਥੱਪੜ ਜੜ੍ਹ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਡਾ.ਫਿਰਦੌਸ ਅਸ਼ਿਕ ਅਵਾਨ ਪਾਕਿਸਤਾਨ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਹਾਇਕ ਵੀ ਹੈ। ਇਕ ਨਿੱਜੀ ਚੈਨਲ 'ਤੇ ਟੀਵੀ ਡਿਬੇਟ ਦੌਰਾਨ ਉਨ੍ਹਾਂ ਦੀ ਵਿਰੋਧੀ ਸੰਸਦ ਮੈਂਬਰ ਕਾਦਿਰ ਮੰਦੋਖੇਲ ਨਾਲ ਬਹਿਸ ਚੱਲ ਰਹੀ ਸੀ। ਬਹਿਸਬਾਜ਼ੀ ਏਨਾ ਵਧ ਗਈ ਕਿ ਫਿਰਦੌਸ ਅਸ਼ਿਕ ਨੇ ਉਨ੍ਹਾਂ ਦੇ ਥੱਪੜ ਜੜ ਦਿੱਤਾ। ਫਿਰਦੌਸ ਨੇ ਕਾਦਿਰ ਤੇ ਬ੍ਰੇਕ ਦੌਰਾਨ ਬਦਤਮੀਜ਼ੀ ਦਾ ਇਲਜ਼ਾਮ ਲਾਇਆ ਹੈ। ਇਹ ਘਟਨਾ ਜਾਵੇਦ ਚੌਧਰੀ ਦੇ ਸ਼ੋਅ ਦੀ ਰਿਕਾਰਡਿੰਗ ਦੌਰਾਨ ਦੀ ਹੈ।
ਦਰਅਸਲ ਫਿਰਦੌਸ ਅਸ਼ਿਕ ਤੇ ਕਾਦਿਰ ਦੇ ਵਿਚ ਪਾਕਿਸਤਾਨ ਦੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬਹਿਸ ਚੱਲ ਰਹੀ ਸੀ। ਕਾਦਿਰ ਲਗਾਤਾਰ ਫਿਰਦੌਸ ਦੀ ਪਾਰਟੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਿਹਾ ਸੀ। ਫਿਰਦੌਸ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਲਈ ਕਹਿ ਰਹੀ ਸੀ। ਵਾਇਰਲ ਵੀਡੀਓ ਦੇਖ ਕੇ ਲੱਗਦਾ ਹੈ ਕਿ ਇਨ੍ਹਾ ਇਲਜ਼ਾਮਾਂ ਤੋਂ ਫਿਰਦੌਸ ਭੜਕ ਗਈ ਸੀ। ਇਸ ਦਰਮਿਆਨ ਗਾਲੀ ਗਲੋਚ ਵੀ ਹੋਈ। ਫਿਰ ਅਚਾਨਕ ਫਿਰਦੌਸ ਨੇ ਕਾਦਿਰ ਮੰਦਾਖੇਲ ਦੇ ਥੱਪੜ ਮਾਰ ਦਿੱਤਾ। ਇਹ ਸਭ ਵਾਇਰਲ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ।

The video of the politician slapped during the tv debate went viral


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now