ਭਾਰੀ ਬਾਰਿਸ਼ ਨੇ ਪਠਾਨਕੋਟ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ    15 ਅਗਸਤ ਤੋਂ ਸ਼ੁਰੂ ਹੋਵੇਗਾ ਹਾਕੀ ਵਿਸ਼ਵ ਕੱਪ, ਭਾਰਤ ਦਾ ਪਹਿਲਾ ਮੁਕਾਬਲਾ ਵੇਲਜ਼ ਨਾਲ    ਡੀਜ਼ਲ ਦਾ ਭੁਗਤਾਨ ਰੁਕਿਆ, ਪਠਾਨਕੋਟ ਚ ਦੋ ਦਿਨਾਂ ਤੋਂ ਕੂੜਾ ਚੁੱਕਣ ਦਾ ਕੰਮ ਠੱਪ    Samsung Freedom Sale: Galaxy S26 ਸੀਰੀਜ਼ ਤੇ ₹30,500 ਤੱਕ ਛੋਟ    ਪੰਚਕੂਲਾ ਚ ਜਨਰੇਟਰ ਚੁੱਕਦੇ ਸਮੇਂ ਕ੍ਰੇਨ ਪਲਟੀ, ਦੋ ਹੈਲਪਰਾਂ ਦੀ ਮੌਤ    ਪਿਤਾ ਨਾਲ ਵਾਪਰੀ ਘਟਨਾ ਦੇ ਮਾਮਲੇ ਚ ਪੁੱਤਰ ਨੂੰ ਉਮਰ ਕੈਦ    ਗਿਆਨੀ ਰਘਬੀਰ ਸਿੰਘ ਦੀ ਰਿਹਾਇਸ਼ ਬਾਹਰ ਖੜ੍ਹੀ ਪੁਲਿਸ ਗੱਡੀ ਤੇ ਲੱਗੀ ਗੋਲੀ    ਹਰਮਿੰਦਰ ਸਿੰਘ ਜੋਗੀਪੁਰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਚ ਨਿਯੁਕਤ    PSIEC ਪਲਾਟ ਅਲਾਟਮੈਂਟ ਮਾਮਲੇ ਚ ED ਦੀ ਵੱਡੀ ਕਾਰਵਾਈ, 11 ਥਾਵਾਂ ਤੇ ਛਾਪੇ    ਸੰਦੀਪ ਸਿੰਘ ਕੇਸ: ਪੀੜਤਾ ਨੇ ਅਦਾਲਤ ਬਦਲਣ ਦੀ ਕੀਤੀ ਮੰਗ   

ਪੰਚਕੂਲਾ ਚ ਜਨਰੇਟਰ ਚੁੱਕਦੇ ਸਮੇਂ ਕ੍ਰੇਨ ਪਲਟੀ, ਦੋ ਹੈਲਪਰਾਂ ਦੀ ਮੌਤ

Crane-overturns-while-lifting-ge


Lptv News / Panjab

ਮ੍ਰਿਤਕਾਂ ਦੀ ਪਛਾਣ ਨਵੀਨ ਅਤੇ ਮਨੀਸ਼ ਵਜੋਂ ਹੋਈ ਹੈ

ਦੋਵੇਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਅਤੇ 22 ਤੋਂ 23 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ

ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਜਨਰੇਟਰ ਨੂੰ ਇਮਾਰਤ ਦੀ ਛੱਤ ਤੇ ਚੜ੍ਹਾਉਣ ਦੌਰਾਨ ਕ੍ਰੇਨ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਕ੍ਰੇਨ ਨਾਲ ਕੰਮ ਕਰ ਰਹੇ ਦੋ ਹੈਲਪਰਾਂ ਦੀ ਮੌਤ ਹੋ ਗਈ, ਜਦਕਿ ਕ੍ਰੇਨ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕਾਂ ਦੀ ਪਛਾਣ ਨਵੀਨ ਅਤੇ ਮਨੀਸ਼ ਵਜੋਂ ਹੋਈ ਹੈ। 

ਦੋਵੇਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਅਤੇ 22 ਤੋਂ 23 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਭਾਰੀ ਜਨਰੇਟਰ ਨੂੰ ਉੱਪਰ ਚੁੱਕਦੇ ਸਮੇਂ ਕ੍ਰੇਨ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਵੱਲ ਪਲਟ ਗਈ। ਇਸ ਦੌਰਾਨ ਦੋਵੇਂ ਹੈਲਪਰ ਹੇਠਾਂ ਡਿੱਗ ਗਏ ਅਤੇ ਸਿਰ ਤੇ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਹਾਦਸੇ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕ੍ਰੇਨ ਅਚਾਨਕ ਪਲਟਦੀ ਦਿਖਾਈ ਦੇ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਹੜਕੰਪ ਮਚ ਗਿਆ। ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੇ ਸੈਕਟਰ-19 ਚੌਕੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਕਮਲਜੀਤ ਸਿੰਘ ਮੁਤਾਬਕ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Crane overturns while lifting generator in panchkula two helpers die


Popular Posts
Just Now