ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਦੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ 400 ਕਰੋੜ ਦੀ 'ਰਾਮਾਇਣਮ' ਦੇ ਰਾਮ ਨੇ ਟੀਵੀ ਦੇ ਰਾਮ ਨੂੰ ਲੈ ਕੇ ਕਹੀ ਇਹ ਵੱਡੀ ਗੱਲ ਪਾਕਿਸਤਾਨ ਮਹਿਲਾ ਟੀਮ ਦਾ ਅਨੋਖਾ ਟ੍ਰੇਨਿੰਗ ਵੀਡੀਓ ਵਾਇਰਲ, ਖਿਡਾਰਨਾਂ ਦੀ ਐਕਸਰਸਾਈਜ਼ ਵੇਖ ਹੈਰਾਨ ਹੋਏ ਲੋਕ ਪੰਜਾਬ ਕਾਂਗਰਸ ਵਿੱਚ 48 ਘੰਟਿਆਂ ਵਿੱਚ ਵੱਡੇ ਬਦਲਾਅ ਦੀ ਆਸ ਸ਼ਰਾਬ ਕਾਰੋਬਾਰੀ ਦਾ ਦੋਸ਼ੀ- 1.5 ਕਰੋੜ ਦੇ ਲੈਣ-ਦੇਣ ਵਿਚਕਾਰ 8 ਹਜ਼ਾਰ ਗਜ਼ ਪਲਾਟ 'ਤੇ ਕਬਜ਼ੇ ਦਾ ਦੋਸ਼, ਭਾਰਤ ਨੇ ਦੂਜੇ ਵਨਡੇ ਵਿੱਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ 2-0 ਦੀ ਅਭੇਦ ਬੜ੍ਹਤ ਬਣਾਈ ਸਹਿ-ਪਾਇਲਟ ਨੂੰ ਕਪਤਾਨ ਨੂੰ ਚਾਕੂ ਮਾਰਨ ਅਤੇ ਫਲਾਈਦੁਬਈ ਫਲਾਈਟ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਲਈ ਗ੍ਰਿਫ਼ਤਾਰ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 30-09-2026 LPU ਵਿਵਾਦ: ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ, ਪੁੱਛਿਆ- ਕੀ-ਕੀ ਐਕਸ਼ਨ ਲਏ ਅਮਰੀਕਾ: ਟੈਕਸ ਰਿਟਰਨ ਵਿੱਚ ਨਾਗਰਿਕਤਾ ਅਤੇ ਕੰਮ ਦੇ ਕਾਨੂੰਨੀ ਹੱਕ ਬਾਰੇ ਜਾਣਕਾਰੀ ਮੰਗ ਸਕਦਾ ਹੈ IRS

ਪਿਤਾ ਨਾਲ ਵਾਪਰੀ ਘਟਨਾ ਦੇ ਮਾਮਲੇ ਚ ਪੁੱਤਰ ਨੂੰ ਉਮਰ ਕੈਦ

ਪਿਤਾ ਨਾਲ ਵਾਪਰੀ ਘਟਨਾ ਦੇ ਮਾਮਲੇ ਚ ਪੁੱਤਰ ਨੂੰ ਉਮਰ ਕੈਦ


Lptv Bureau / Panjab

ਦੋਸ਼ੀ ਨੂੰ 60 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ

ਘਟਨਾ ਸਮੇਂ ਦੋਸ਼ੀ ਨਸ਼ੇ ਦੀ ਹਾਲਤ ਵਿੱਚ ਪਿਤਾ ਨਾਲ ਝਗੜਾ ਕਰ ਰਿਹਾ ਸੀ

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਦੀਪਤੀ ਗੁਪਤਾ ਦੀ ਅਦਾਲਤ ਨੇ ਆਪਣੇ ਪਿਤਾ ਅਸ਼ਵਨੀ ਨਾਗਪਾਲ ਦੇ ਕਤਲ ਅਤੇ ਛੋਟੇ ਭਰਾ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿੱਚ ਜਤਿਨ ਨਾਗਪਾਲ ਉਰਫ਼ ਸ਼ੈਰੀ, ਵਾਸੀ ਬਾਗ ਬਾਹਰੀਆਂ, ਜਲੰਧਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 60 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਜੁਰਮਾਨਾ ਨਾ ਭਰਨ ਤੇ ਉਸ ਨੂੰ 6 ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਮਾਮਲੇ ਸਬੰਧੀ 5 ਅਕਤੂਬਰ 2020 ਨੂੰ ਥਾਣਾ ਨੰਬਰ 2 ਵਿੱਚ ਮ੍ਰਿਤਕ ਦੀ ਪਤਨੀ ਵੀਨਾ ਰਾਣੀ ਦੀ ਸ਼ਿਕਾਇਤ ਤੇ ਕਤਲ ਅਤੇ ਜਾਨਲੇਵਾ ਹਮਲੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਸ਼ਵਨੀ ਨਾਗਪਾਲ ਕੇਟਰਿੰਗ ਦਾ ਕੰਮ ਕਰਦਾ ਸੀ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਛੋਟੇ ਪੁੱਤਰ ਅਭੈ ਨਾਗਪਾਲ ਉਰਫ਼ ਮਾਰਸ਼ਲ ਨੇ ਦੱਸਿਆ ਸੀ ਕਿ ਘਟਨਾ ਸਮੇਂ ਜਤਿਨ ਨਸ਼ੇ ਦੀ ਹਾਲਤ ਵਿੱਚ ਪਿਤਾ ਨਾਲ ਝਗੜਾ ਕਰ ਰਿਹਾ ਸੀ। ਉਸ ਨੇ ਜਤਿਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਤਿਨ ਨੇ ਕਿਰਚ ਨਾਲ ਪਿਤਾ ਦੀ ਛਾਤੀ ਅਤੇ ਪੇਟ ਤੇ ਵਾਰ ਕਰ ਦਿੱਤੇ। ਇਸ ਹਮਲੇ ਵਿੱਚ ਅਸ਼ਵਨੀ ਨਾਗਪਾਲ ਦੀ ਮੌਤ ਹੋ ਗਈ, ਜਦਕਿ ਅਭੈ ਵੀ ਜ਼ਖਮੀ ਹੋ ਗਿਆ। ਲਗਭਗ ਛੇ ਸਾਲ ਚੱਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਜਤਿਨ ਨਾਗਪਾਲ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।

Son gets life imprisonment for incident with father


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now